ਸੰਗਰੂਰ ਦੇ ਰਾਮਨਗਰ ਬਸਤੀ ਵਿਚ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਨਸ਼ਾ ਤਸਕਰਾਂ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਲਗਭਗ ਰੋਜਾਨਾ ਹੀ ਤੁਹਾਡੇ ਸਨਮੁੱਖ ਪੰਜਾਬ ਪੁਲਿਸ ਵੱਲੋਂ ਕੀਤੀਆਂ ਕਾਰਵਾਈਆਂ ਨੂੰ ਲੈ ਕੇ ਵੱਖ ਵੱਖ ਇਲਾਕਿਆਂ ਦੀਆਂ ਖਬਰਾਂ ਸਾਂਝੀ ਕਰਦੇ ਹਾਂ ਤੇ ਹੁਣ ਸੰਗਰੂਰ ਵਿੱਚ ਵੀ ਨਸ਼ਾ ਤਸਕਰਾਂ ਦੇ ਘਰ ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਸੰਗਰੂਰ ਦੇ ਰਾਮਨਗਰ ਬਸਤੀ ਵਿੱਚ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੇ ਕਾਲੀਆਂ ਕਮਾਈਆਂ ਤੋਂ ਬਣੇ ਘਰ ਢਾਹ ਦਿੱਤੇ ਗਏ ਹਨ ਜਿਸਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

By : Makhan shah
ਸੰਗਰੂਰ, ਕਵਿਤਾ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਨਸ਼ਾ ਤਸਕਰਾਂ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਲਗਭਗ ਰੋਜਾਨਾ ਹੀ ਤੁਹਾਡੇ ਸਨਮੁੱਖ ਪੰਜਾਬ ਪੁਲਿਸ ਵੱਲੋਂ ਕੀਤੀਆਂ ਕਾਰਵਾਈਆਂ ਨੂੰ ਲੈ ਕੇ ਵੱਖ ਵੱਖ ਇਲਾਕਿਆਂ ਦੀਆਂ ਖਬਰਾਂ ਸਾਂਝੀ ਕਰਦੇ ਹਾਂ ਤੇ ਹੁਣ ਸੰਗਰੂਰ ਵਿੱਚ ਵੀ ਨਸ਼ਾ ਤਸਕਰਾਂ ਦੇ ਘਰ ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਸੰਗਰੂਰ ਦੇ ਰਾਮਨਗਰ ਬਸਤੀ ਵਿੱਚ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੇ ਕਾਲੀਆਂ ਕਮਾਈਆਂ ਤੋਂ ਬਣੇ ਘਰ ਢਾਹ ਦਿੱਤੇ ਗਏ ਹਨ ਜਿਸਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਸੰਗਰੂਰ ਦੇ ਰਾਮਨਗਰ ਬਸਤੀ ਵਿੱਚ ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੇ ਘਰ ਢਾਹ ਦਿੱਤੇ ਗਏ ਹਨ। ਜਾਣਕਾਰੀ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਕਾਫੀ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਵਿੱਚ ਇਹ ਲੋਕ ਸ਼ਾਮਲ ਸੀ। ਲਗਾਤਾਰ ਹੀ ਇਨ੍ਹਾਂ ਨੂੰ ਘਰ ਖਾਲੀ ਕਰਨ ਤੇ ਨਸ਼ਾ ਤਸਕਰੀ ਦਾ ਕੰਮ ਬੰਦ ਕਰਨ ਨੂੰ ਲੈ ਕੇ ਨੋਟਿਸ ਭੇਜਿਆ ਜਾ ਰਿਹਾ ਸੀ ਤੇ ਅੱਜ ਖੁੱਦ ਐਸਪੀ ਪਹੁੰਚੇ ਤੇ ਕਾਰਵਾਈ ਕੀਤੀ ਗਈ।
ਪੰਜਾਬ ਦੇ ਡੀਜੀਪੀ ਦੇ ਵੱਲੋਂ ਜਿਸ ਤਰ੍ਹਾਂ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਤਰ੍ਹਾਂ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸਦੇ ਤਹਿਤ ਹੀ ਲਗਾਤਾਰ ਕਾਲੀ ਕਮਾਈ ਕਰ ਕੇ ਨਸ਼ਾ ਤਸਕਰਾਂ ਵੱਲੋਂ ਬਣਾਏ ਘਰਾਂ ਨੂੰ ਢਾਹਿਆ ਜਾ ਰਿਹਾ ਹੈ ਤੇ ਲਗਾਤਾਰ ਹੀ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀਆਂ ਵੀ ਲਈਆਂ ਜਾਂ ਰਹੀਆਂ ਹਨ । ਲੋਕਾਂ ਨੇ ਚਲਾਈ ਗਈ ਮੁਹਿੰਮ ਦੀ ਤਰੀਫ ਕਰਦਿਆਂ ਕਿਹਾ ਕਿ ਇਸੇ ਕਰ੍ਹਾਂ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਸੋਮਾ ਜਿਦਦੀ ਭੈਣ ਦਾ ਘਰ ਢਾਹ ਦਿੱਤੀ ਗਿਆ ਦਾ ਕਹਿਣਾ ਹੈ ਕਿ ਅਸੀਂ ਮੰਨਦੇ ਹਾਂ ਅਸੀ ਵੇਚਦੇ ਸੀ ਪਰ ਹੁਣ ਤੋਂ ਨਹੀਂ ਵੇਚਾਂਗੇ। ਸੋਮਾ ਵੱਲੋਂ ਹੱਥ ਜੋੜ ਕੇ ਮੁਆਫੀ ਵੀ ਮੰਗੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਅਕਤੀਆਂ ਦੇ ਖਿਲਾਫ ਕਈ ਧਾਰਾਵਾਂ ਤੇ ਤਹਿਤ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਜਿਸ ਦੇ ਚੱਲਦੇ ਇਹ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਸਿਵਿਲ ਪ੍ਰਸ਼ਾਸਨ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਿਨਾਂ ਵਿਅਕਤੀਆਂ ਦੇ ਘਰ ਦੇ ਉੱਤੇ ਬੁਲਡੋਜਰ ਚਲਾਇਆ ਗਿਆ ਹੈ ਇਹ ਜ਼ਮੀਨ ਵੀ ਇਹਨਾਂ ਦੀ ਨਹੀਂ ਹੈ ਸਰਕਾਰੀ ਜਮੀਨ ਉੱਤੇ ਇਹਨਾਂ ਨੇ ਧੱਕੇ ਨਾਲ ਕਬਜ਼ਾ ਕਰਕੇ ਘਰ ਬਣਾਏ ਹੋਏ ਸਨ ਜਿਨਾਂ ਬਾਬਤ ਅਸੀਂ ਕਈ ਵਾਰ ਨੋਟਿਸ ਵੀ ਦੇ ਚੁੱਕੇ ਆਂ ਪਰ ਉਹਦੇ ਬਾਵਜੂਦ ਵੀ ਇਹਨਾਂ ਵਿਅਕਤੀਆਂ ਨੇ ਇਹ ਕੰਮ ਨਹੀਂ ਛੱਡਿਆ ਤੇ ਨਾ ਹੀ ਘਰ ਛੱਡਿਆ।


