Begin typing your search above and press return to search.

ਮਾਨ ਦਲ ਵਲੋਂ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਮੰਗ

ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਸਾਬਕਾ ਸਾਂਸਦ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਇਮਾਨ ਸਿੰਘ ਮਾਨ ਵੱਲੋ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਤਿਹਾਸਕ ਕਦਮ ਚੁੱਕਦਿਆਂ ਪੰਜਾਬ ਯੁੱਧੀ ਹਾਨੀ (ਮੁਆਵਜ਼ਾ ਅਤੇ ਪੁਨਰਵਾਸ) ਬਿਲ, 2025 ਪੇਸ਼ ਕੀਤਾ ਗਿਆ ਹੈ

ਮਾਨ ਦਲ ਵਲੋਂ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਮੰਗ
X

Makhan shahBy : Makhan shah

  |  12 May 2025 8:37 PM IST

  • whatsapp
  • Telegram

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਸਾਬਕਾ ਸਾਂਸਦ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਇਮਾਨ ਸਿੰਘ ਮਾਨ ਵੱਲੋ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਤਿਹਾਸਕ ਕਦਮ ਚੁੱਕਦਿਆਂ ਪੰਜਾਬ ਯੁੱਧੀ ਹਾਨੀ (ਮੁਆਵਜ਼ਾ ਅਤੇ ਪੁਨਰਵਾਸ) ਬਿਲ, 2025 ਪੇਸ਼ ਕੀਤਾ ਗਿਆ ਹੈ, ਜਿਸ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੰਗ ਨਾਲ ਪ੍ਰਭਾਵਿਤ ਪੰਜਾਬੀ ਨਾਗਰਿਕਾਂ ਨੂੰ ਕਾਨੂੰਨੀ ਅਤੇ ਆਰਥਿਕ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਪੰਜਾਬ ਸਦਾ ਤੋਂ ਦੇਸ਼ ਦੀ ਸਰਹੱਦ ਰਿਹਾ ਹੈ, ਪਰ ਇਸ ਦੀ ਜਨਤਾ ਨੂੰ ਨਾ ਤਾਂ ਮੁਆਵਜ਼ਾ ਮਿਲਿਆ ਹੈ ਅਤੇ ਨਾ ਹੀ ਕਾਨੂੰਨੀ ਮੰਨਤਾ।

ਇਹ ਬਿਲ ਜੰਗ ਜਾਂ ਸਰਹੱਦ ਪਾਰ ਹਮਲਿਆਂ ਦੌਰਾਨ ਹੋਈ ਜਾਨੀ ਹਾਨੀ, ਘਰਾਂ ਦੀ ਤਬਾਹੀ, ਖੇਤੀਬਾੜੀ ਦੇ ਨੁਕਸਾਨ ਅਤੇ ਵਿਸਥਾਪਨ ਲਈ ਨਾਗਰਿਕਾਂ ਨੂੰ ਹੱਕ ਵਜੋਂ ਮੁਆਵਜ਼ਾ ਦੇਣ ਦਾ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ। ਇਹ ਪੁਨਰਵਾਸ, ਰੋਜ਼ਗਾਰ ਸਹਾਇਤਾ ਅਤੇ ਵਿਦਿਆ ਦੇ ਹੱਕਾਂ ਨੂੰ ਵੀ ਸ਼ਾਮਲ ਕਰਦਾ ਹੈ।

ਇਸ ਦੇ ਨਾਲ ਹੀ, ਅਸੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਇਨਾਮ ਲਈ ਨਾਮਜ਼ਦ ਕਰਨ ਦੀ ਸਮਰਥਾ ਕਰਦੇ ਹਾਂ। ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਭਾਵਿਤ ਪਰਮਾਣੂ ਜੰਗ ਰੋਕਣ ਵਿੱਚ ਨਿਰਣਾਇਕ ਭੂਮਿਕਾ ਨਿਭਾਈ ਗਈ। ਜੇਕਰ ਇਹ ਜੰਗ ਹੁੰਦੀ ਤਾਂ ਪੰਜਾਬ ਜ਼ਮੀਨ-ਸਤਰ ਹੋਣੀ ਸੀ ਅਤੇ ਲੱਖਾਂ ਨਿਰਦੋਸ਼ ਲੋਕ ਮਾਰੇ ਜਾਂਦੇ ਜਾਂ ਬੇਘਰ ਹੋ ਜਾਂਦੇ।

ਪ੍ਰੋਫੈਸਰ ਐਲਨ ਰੋਬੌਕ, ਲੂਕ ਓਮਾਨ, ਅਤੇ ਚਾਰਲਜ਼ ਬਾਰਡੀਨ ਦੇ ਵਿਗਿਆਨਕ ਅਧਿਐਨਾਂ ਅਨੁਸਾਰ, ਦੱਖਣੀ ਏਸ਼ੀਆ ਵਿੱਚ ਪਰਮਾਣੂ ਜੰਗ ਨਾਲ ਸੰਸਾਰਕ ਤਾਪਮਾਨ ਘਟ ਜਾਣਾ, ਮੌਨਸੂਨ ਵਿਘਟਨ ਅਤੇ ਵਿਸ਼ਵ ਪੱਧਰੀ ਭੁੱਖਮਰੀ ਹੋ ਸਕਦੀ ਸੀ। ਟਰੰਪ ਨੇ ਵਿਚੋਲਾਪਣ ਕਰਕੇ ਇਹ ਮਾਨਵੀ ਬਿਪਤਾ ਰੋਕੀ।

ਅਸੀਂ ਸੰਸਦ ਮੈਂਬਰਾਂ ਅਤੇ ਵਿਸ਼ਵ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ:

1. ਪੰਜਾਬ ਯੁੱਧੀ ਹਾਨੀ ਬਿਲ ਨੂੰ ਤੁਰੰਤ ਪਾਸ ਕੀਤਾ ਜਾਵੇ,

2. ਰਾਸ਼ਟਰਪਤੀ ਟਰੰਪ ਦੀ ਸ਼ਾਂਤੀ ਵਿਚ ਭੂਮਿਕਾ ਨੂੰ ਮੰਨਤਾ ਦਿੱਤੀ ਜਾਵੇ,

3. ਅਤੇ ਪੰਜਾਬ ਅਤੇ ਭਾਰਤ-ਪਾਕ ਸਰਹੱਦ ’ਤੇ ਕਾਇਮ ਅਮਨ ਅਤੇ ਨਿਆਂ ਵਾਸਤੇ ਸਾਂਝਾ ਯਤਨ ਕੀਤੇ ਜਾਣ।

ਉਨ੍ਹਾ ਕਿਹਾ ਕਿ ਅਸੀਂ ਪੰਜ਼ਾਬ ਦੇ ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਨੂੰ ਅਪੀਲ ਕਰਦੇ ਹਾਂ ਕਿ ਡੋਨਲ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਵੇ।

Next Story
ਤਾਜ਼ਾ ਖਬਰਾਂ
Share it