Ludhiana News: ਪਿਓ ਨੇ ਆਪਣੀ ਹੀ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ
ਨਵੇਂ ਕੱਪੜੇ ਦਿਵਾਉਣ ਦੇ ਬਹਾਨੇ ਕੁੜੀ ਨੂੰ ਬਾਹਰ ਲਿਜਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ

By : Annie Khokhar
Punjab News: ਪੰਜਾਬ ਦੇ ਲੁਧਿਆਣਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਥੇ ਇੱਕ ਕਰੂਰ ਪਿਤਾ ਨੇ ਆਪਣੀ ਮਾਸੂਮ ਧੀ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨੇ ਪਿਓ-ਧੀ ਦੇ ਰਿਸ਼ਤੇ ਨੂੰ ਸਵਾਲਾਂ ਦੇ ਕਟਿਹਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। ਉਕਤ ਮੁਲਜ਼ਮ ਨੇਆਪਣੀ 13 ਸਾਲਾ ਧੀ ਦਾ ਉਸ ਦੀ ਹੀ ਚੁੰਨੀ ਨਾਲ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਸ਼ਖ਼ਸ ਨੇ ਦੋ ਦਿਨ ਪਹਿਲਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ ਹੈ।
ਲੁਧਿਆਣਾ ਦੇ ਗਿੱਲ ਰੋਡ 'ਤੇ ਬਚਿਤਰ ਨਗਰ ਇਲਾਕੇ ਦੀ ਰਹਿਣ ਵਾਲੀ ਸੁਹਾਗਿਆ ਦੇਵੀ ਦੀ ਸ਼ਿਕਾਇਤ 'ਤੇ ਸਦਰ ਥਾਣਾ ਪੁਲਿਸ ਨੇ ਉਸਦੇ ਪਤੀ ਨਗਿੰਦਰ ਸਾਹਨੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਨਗਿੰਦਰ ਸਿੰਘ ਦੀ ਪਤਨੀ ਸੁਹਾਗਿਆ ਇਲਾਕੇ ਵਿੱਚ ਹੀ ਕੰਮ 'ਤੇ ਜਾਂਦੀ ਹੈ। ਉਹ ਆਪਣੀ ਧੀ ਨੂੰ ਘਰੋਂ ਇਹ ਕਹਿ ਕੇ ਲੈ ਗਿਆ ਕਿ ਉਹ ਉਸ ਨੂੰ ਬਾਜ਼ਾਰ ਤੋਂ ਨਵੇਂ ਕੱਪੜੇ ਖ਼ਰੀਦ ਕੇ ਦੇਵੇਗਾ। ਧੀ ਇਹ ਸੁਣ ਕੇ ਖੁਸ਼ ਹੋ ਗਈ ਅਤੇ ਉਹ ਆਪਣੇ ਪਿਤਾ ਨਾਲ ਸਾਈਕਲ 'ਤੇ ਚਲੀ ਗਈ। ਇਸ ਤੋਂ ਬਾਅਦ ਇਹ ਮੁਲਜ਼ਮ ਆਪਣੀ ਬੇਟੀ ਨੂੰ ਇੱਕ ਖੇਤ ਦੇ ਮੋਟਰ ਵਾਲੇ ਕਮਰੇ ਵਿੱਚ ਲੈ ਗਿਆ। ਉੱਥੇ ਦੋਸ਼ੀ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਜਦੋਂ ਇਲਾਕੇ ਵਿੱਚ ਹੰਗਾਮਾ ਹੋਇਆ ਤਾਂ ਲੜਕੀ ਦੀ ਮਾਂ ਸੁਹਾਗਿਆ ਦੇਵੀ ਵੀ ਉੱਥੇ ਪਹੁੰਚ ਗਈ। ਜਦੋਂ ਉਸਨੇ ਦੇਖਿਆ ਤਾਂ ਦੋਸ਼ੀ ਪਹਿਲਾਂ ਹੀ ਕਤਲ ਕਰ ਚੁੱਕਾ ਸੀ ਅਤੇ ਉੱਥੋਂ ਭੱਜ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਥਾਣਾ ਸਦਰ ਦੀ ਐਸਐਚਓ ਸਬ ਇੰਸਪੈਕਟਰ ਅਵਨੀਤ ਕੌਰ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


