ਪ੍ਰਭ ਆਸਰਾ ਸੰਸਥਾ ’ਚ ਯਤੀਮ ਬੱਚਿਆਂ ਅਤੇ ਜ਼ਰੂਰਤਮੰਦਾਂ ਨਾਲ ਮਨਾਈ ਜਾਵੇਗੀ ਲੋਹੜੀ
ਪ੍ਰਭ ਆਸਰਾ ਸੰਸਥਾ ਪਡਿਆਲਾ (ਕੁਰਾਲੀ) ਵਿਖੇ 12 ਜਨਵਰੀ ਦਿਨ ਐਤਵਾਰ ਨੂੰ ਸੰਸਥਾ ਸਮੇਤ ਬਾਬਾ ਗਾਜ਼ੀ ਦਾਸ ਜੀ ਕਲੱਬ ਪਿੰਡ ਰੋਡਮਾਜਰਾ, ਚੱਕਲਾਂ ਰੋਪੜ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਯਤੀਮ ਬੱਚਿਆਂ ਅਤੇ ਜ਼ਰੂਰਤਮੰਦ ਵਿਅਕਤੀਆਂ ਦੇ ਨਾਲ ਲੋਹੜੀ ਦਾ ਤਿਓਹਾਰ ਮਨਾਇਆ ਜਾ ਰਿਹਾ ਏ।
By : Makhan shah
ਕੁਰਾਲੀ : ਪ੍ਰਭ ਆਸਰਾ ਸੰਸਥਾ ਪਡਿਆਲਾ (ਕੁਰਾਲੀ) ਵਿਖੇ 12 ਜਨਵਰੀ ਦਿਨ ਐਤਵਾਰ ਨੂੰ ਸੰਸਥਾ ਸਮੇਤ ਬਾਬਾ ਗਾਜ਼ੀ ਦਾਸ ਜੀ ਕਲੱਬ ਪਿੰਡ ਰੋਡਮਾਜਰਾ, ਚੱਕਲਾਂ ਰੋਪੜ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਯਤੀਮ ਬੱਚਿਆਂ ਅਤੇ ਜ਼ਰੂਰਤਮੰਦ ਵਿਅਕਤੀਆਂ ਦੇ ਨਾਲ ਲੋਹੜੀ ਦਾ ਤਿਓਹਾਰ ਮਨਾਇਆ ਜਾ ਰਿਹਾ ਏ। ਇਸ ਮੌਕੇ ਇਕ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ, ਜਿਸ ਵਿਚ ਗਾਇਕ ਬਲਵੀਰ ਸੂਫ਼ੀ ਅਤੇ ਮੰਨਤ ਨੂਰ ਸਮੇਤ ਹੋਰ ਪੰਜਾਬੀ ਗਾਇਕ ਆਪਣੀ ਪੇਸ਼ਕਾਰੀ ਦੇਣਗੇ।
ਪ੍ਰਭ ਆਸਰਾ ਸੰਸਥਾ ਪਡਿਆਲਾ ਕੁਰਾਲੀ ਵਿਖੇ 12 ਜਨਵਰੀ ਦਿਨ ਐਤਵਾਰ ਨੂੰ ਯਤੀਮ ਬੱਚਿਆਂ ਅਤੇ ਜ਼ਰੂਰਤਮੰਦ ਵਿਅਕਤੀਆਂ ਨਾਲ ਲੋਹੜੀ ਦਾ ਦਿਹਾੜਾ ਮਨਾਇਆ ਜਾ ਰਿਹਾ ਏ, ਜਿੱਥੇ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤੱਕ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਕੀਤਾ ਜਾਵੇਗਾ, ਜਿਸ ਵਿਚ ਗਾਇਕ ਬਲਵੀਰ ਸੂਫ਼ੀ ਅਤੇ ਗਾਇਕਾ ਮੰਨਤ ਨੂਰ ਵੱਲੋਂ ਆਪਣੇ ਗੀਤਾਂ ਰਾਹੀਂ ਮਨੋਰੰਜਨ ਕੀਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਗਾਜ਼ੀਦਾਸ ਜੀ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਆਖਿਆ ਕਿ 12 ਜਨਵਰੀ ਨੂੰ ਪ੍ਰਭ ਆਸਰਾ ਸੰਸਥਾ ਕੁਰਾਲੀ ਵਿਖੇ ਲੋਹੜੀ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਏ, ਜਿਸ ਦੌਰਾਨ ਗਾਇਕ ਬਲਵੀਰ ਸੂਫ਼ੀ ਪ੍ਰਭ ਆਸਰਾ ਟੀਮ ਦੇ ਨਾਲ ਇਨ੍ਹਾਂ ਖ਼ੁਸ਼ੀਆਂ ਵਿਚ ਸ਼ਰੀਕ ਹੋਣਗੇ ਅਤੇ ਬੱਚਿਆਂ ਦਾ ਮਨੋਰੰਜਨ ਕਰਨਗੇ।
ਇਸੇ ਤਰ੍ਹਾਂ ਗਾਇਕ ਬਲਵੀਰ ਸੂਫ਼ੀ ਨੇ ਆਖਿਆ ਕਿ ਜਦੋਂ ਤੁਸੀਂ ਆਪਣੇ ਲਈ ਨਹੀਂ ਬਲਕਿ ਮਨੁੱਖਤਾ ਲਈ ਜਿਉਂਦੇ ਹੋ ਤਾਂ ਉਹ ਦਿਨ ਸਭ ਤੋਂ ਸੋਹਣਾ ਹੁੰਦਾ ਏ। ਉਨ੍ਹਾਂ ਨੇ ਜਿੱਥੇ ਪ੍ਰਭ ਆਸਰਾ ਦੇ ਮੁੱਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਦੀ ਤਾਰੀਫ਼ ਕੀਤੀ, ਉਥੇ ਹੀ ਖ਼ੁਦ ਨੂੰ ਭਾਗਾਂ ਵਾਲਾ ਦੱਸਿਆ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿਚ ਆਉਣ ਦਾ ਮੌਕਾ ਮਿਲ ਰਿਹਾ ਏ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਇਕ ਵਾਰ ਪ੍ਰਭ ਆਸਰਾ ਵਿਖੇ ਆਉਣ ਦੀ ਅਪੀਲ ਵੀ ਕੀਤੀ।
ਇਸ ਦੌਰਾਨ ਗਾਇਕ ਬਲਵੀਰ ਸੂਫ਼ੀ ਨੇ ਜਿੱਥੇ ‘ਦੀਵੇ ਜਗਾਓ ਹਨ੍ਹੇਰਾ ਬੜਾ ਏ’ ਗੀਤ ਪੇਸ਼ ਕੀਤਾ, ਉਥੇ ਹੀ ਲੋਹੜੀ ਸਬੰਧੀ ਕੁੱਝ ਗੀਤ ਵੀ ਸੁਣਾਏ।
ਇਸੇ ਦੌਰਾਨ ਪ੍ਰਭ ਆਸਰਾ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਨੇ ਗਾਇਕ ਬਲਵੀਰ ਸੂਫ਼ੀ ਅਤੇ ਦਵਿੰਦਰ ਸਿੰਘ ਬਾਜਵਾ ਦੀ ਜਮ ਕੇ ਤਾਰੀਫ਼ ਕੀਤੀ ਅਤੇ ਦਵਿੰਦਰ ਸਿੰਘ ਬਾਜਵਾ ਵੱਲੋਂ ਕੀਤੇ ਜਾਣ ਵਾਲੇ ਲੋਕ ਭਲਾਈ ਦੇ ਕੰਮਾਂ ਤੋਂ ਜਾਣੂ ਕਰਵਾਇਆ।
ਦੱਸ ਦਈਏ ਕਿ ਪ੍ਰਭ ਆਸਰਾ ਸੰਸਥਾ ਵਿਖੇ ਲੋਹੜੀ ਦਾ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਏ। ਸੰਸਥਾ ਦੇ ਮੁੱਖ ਸੇਵਾਦਾਰ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਐ ਕਿ ਉਹ ਇਕ ਦਿਨ ਜ਼ਰੂਰ ਸੰਸਥਾ ਵਿਖੇ ਰਹਿੰਦੇ ਯਤੀਮ ਬੱਚਿਆਂ ਨਾਲ ਬਿਤਾਉਣ ਤਾਂ ਜੋ ਉਹ ਇਨ੍ਹਾਂ ਖ਼ੁਸ਼ੀਆਂ ਨੂੰ ਮਾਣ ਸਕਣ।