ਹੁਸ਼ਿਆਰਪੁਰ ਦੇ ਪਿੰਡ ਡੰਡੋ ’ਚ ਤੇਂਦੂਏ ਨੇ ਮੱਝ ਦੇ ਕੱਟੇ ਮੌਤ ਦੇ ਘਾਟ ਉਤਾਰਿਆ
ਹੁਸ਼ਿਆਰਪੁਰ ਜ਼ਿਲੇ੍ ਦੇ ਕੰਡੀ ਖੇਤਰ ਦੇ ਪਿੰਡ ਡੰਡੋ ਦੇ ਵਿੱਚ ਇੱਕ ਤੇਂਦੂਏ ਵੱਲੋਂ ਮੱਝ ਦੇ ਬੱਚੇ ’ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

By : Makhan shah
ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲੇ੍ ਦੇ ਕੰਡੀ ਖੇਤਰ ਦੇ ਪਿੰਡ ਡੰਡੋ ਦੇ ਵਿੱਚ ਇੱਕ ਤੇਂਦੂਏ ਵੱਲੋਂ ਮੱਝ ਦੇ ਬੱਚੇ ’ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਸ਼ਾਮ ਚੁਰਾਸੀ ਦੇ ਕੰਡੀ ਖੇਤਰ ਵਿੱਚ ਜ਼ਿਆਦਾਤਰ ਏਰੀਆ ਜੰਗਲੀ ਹੋਣ ਕਾਰਨ ਇਲਾਕੇ ਦੇ ਵਿੱਚ ਜੰਗਲੀ ਜਾਨਵਰਾਂ ਦਾ ਡਰ ਬਣਿਆ ਰਹਿੰਦਾ ਹੈ। ਉਸੇ ਤਰ੍ਹਾਂ ਹੀ ਅੱਜ ਸਵੇਰੇ ਪਿੰਡ ਢੰਡੋ ਦੇ ਲੋਕਾਂ ਨੇ ਦੇਖਿਆ ਕਿ ਉਹਨਾਂ ਦੇ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਇੱਕ ਮੱਝ ਦੇ ਬੱਚੇ ਨੂੰ ਜ਼ਖ਼ਮੀ ਕਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਉਹਨਾਂ ਦੇ ਇਲਾਕੇ ਵਿੱਚ ਇੱਕ ਤੇਂਦੂਆ ਆ ਗਿਆ ਸੀ, ਜਿਸ ਨੂੰ ਮਹਿਕਮੇ ਦੀ ਮਦਦ ਦੇ ਨਾਲ ਰੈਸਕਿਊ ਕਰਕੇ ਫੜਿਆ ਗਿਆ। ਉਹਨਾਂ ਕਿਹਾ ਕਿ ਆਏ ਦਿਨ ਹੀ ਉਹਨਾਂ ਦੇ ਇਲਾਕੇ ਦੇ ਵਿੱਚ ਤੇਂਦੂਆ ਘੁੰਮਦਾ ਰਹਿੰਦਾ ਹੈ ਕਿਉਂਕਿ ਜੰਗਲਾਂ ਦੇ ਵਿੱਚ ਜੰਗਲਾਂ ਦੀ ਕਟਾਈ ਕਾਰਨ ਬਹੁਤ ਸਾਰੇ ਜਾਨਵਰ ਜੰਗਲਾਂ ਤੋਂ ਰਿਹਾਇਸ਼ੀ ਇਲਾਕੇ ਵੱਲ ਨੂੰ ਆ ਰਹੇ ਹਨ, ਜਿਸ ਕਾਰਨ ਉਹਨਾਂ ਨੂੰ ਖਤਰਾ ਬਣਿਆ ਰਹਿੰਦਾ ਹੈ।
ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਤੇਂਦੂਏ ਦੇ ਅੱਗੇ ਕੋਈ ਇਨਸਾਨ ਵੀ ਆ ਜਾਵੇ ਤਾਂ ਉਹ ਇਨਸਾਨ ਤੇ ਵੀ ਹਮਲਾ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਸਕਦਾ ਹੈ। ਉਹਨਾਂ ਨੇ ਮਹਿਕਮੇ ਤੋਂ ਅਪੀਲ ਕੀਤੀ ਹੈ ਕਿ ਉਹ ਇਸ ਤੇ ਤੇਂਦੂਏ ਨੂੰ ਵੀ ਰੈਸਕਿਊ ਕਰਕੇ ਫੜਨ ਤਾਂ ਜੋ ਕਿਸੇ ਦਾ ਵੀ ਜਾਨ ਮਾਲ ਦਾ ਨੁਕਸਾਨ ਨਾ ਹੋ ਸਕੇ।


