ਜਾਣੋ, ਕਾਰਪੋਰੇਟ ਕਿਉਂ ਹੜੱਪਣਾ ਪੰਜਾਬ ਦੀ ਜ਼ਮੀਨ? ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ
ਪੰਜਾਬ ਵਿਧਾਨ ਸਭਾ ਵਿਚ ਦੇ ਦੋ ਦਿਨਾ ਸੈਸ਼ਨ ਦੇ ਆਖ਼ਰੀ ਦਿਨ ਖੇਤਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਰਾਸ਼ਟਰੀ ਖੇਤੀ ਮਾਰਕੀਟਿੰਗ ਨੀਤੀ ਦੇ ਖ਼ਿਲਾਫ਼ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਵਿਚ ਉਨ੍ਹਾਂ ਆਖਿਆ ਕਿ ਕੇਂਦਰ ਵੱਲੋਂ ਇਸ ਨੀਤੀ ਜ਼ਰੀਏ ਰਾਜਾਂ ਦੀਆਂ ਸ਼ਕਤੀਆਂ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ, ਜਦਕਿ ਇਸ ਵਿਚ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਕਿਤੇ ਕੋਈ ਜ਼ਿਕਰ ਨਹੀਂ।

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਦੇ ਦੋ ਦਿਨਾ ਸੈਸ਼ਨ ਦੇ ਆਖ਼ਰੀ ਦਿਨ ਖੇਤਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਰਾਸ਼ਟਰੀ ਖੇਤੀ ਮਾਰਕੀਟਿੰਗ ਨੀਤੀ ਦੇ ਖ਼ਿਲਾਫ਼ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਵਿਚ ਉਨ੍ਹਾਂ ਆਖਿਆ ਕਿ ਕੇਂਦਰ ਵੱਲੋਂ ਇਸ ਨੀਤੀ ਜ਼ਰੀਏ ਰਾਜਾਂ ਦੀਆਂ ਸ਼ਕਤੀਆਂ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ, ਜਦਕਿ ਇਸ ਵਿਚ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਕਿਤੇ ਕੋਈ ਜ਼ਿਕਰ ਨਹੀਂ। ਇਸ ਪ੍ਰਸਤਾਵ ’ਤੇ ਬੋਲਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕੇਂਦਰ ਦੀ ਇਸ ਨੀਤੀ ਨੂੰ ਲੈ ਕੇ ਵੱਡੇ ਖ਼ੁਲਾਸੇ ਕੀਤੇ ਅਤੇ ਦੱਸਿਆ ਕਿ ਕੇਂਦਰ ਵੱਲੋਂ ਕਾਰਪੋਰੇਟਾਂ ਨਾਲ ਮਿਲ ਕੇ ਕਿਉਂ ਤੇ ਕਿਵੇਂ ਰਚੀ ਜਾ ਰਹੀ ਐ ਇਹ ਸਾਜਿਸ਼।
ਵਿਧਾਨ ਸਭਾ ਵਿਚ ਰਾਸ਼ਟਰੀ ਖੇਤੀ ਮਾਰਕੀਟਿੰਗ ਨੀਤੀ ’ਤੇ ਬੋਲਦਿਆਂ ’ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਇਹ ਨੀਤੀ ਭਾਰਤ ਦੇ ਫੈਡਰਲ ਢਾਂਚੇ ’ਤੇ ਸਿੱਧਾ ਹਮਲਾ ਏ ਅਤੇ ਕੇਂਦਰ ਵੱਲੋਂ ਕਾਰਪੋਰੇਟਾਂ ਨਾਲ ਮਿਲ ਕੇ ਰਾਜਾਂ ਦੀਆਂ ਸ਼ਕਤੀਆਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਕਰੋਨਾ ਕਾਲ ਹੋਇਆ ਸੀ ਤਾਂ ਉਸ ਸਮੇਂ ਹੀ ਕਾਰਪੋਰੇਟਾਂ ਦੀ ਨਜ਼ਰ ਖੇਤੀ ਸੈਕਟਰ ’ਤੇ ਪੈ ਗਈ ਸੀ, ਜਿਸ ਤੋਂ ਬਾਅਦ ਹੀ ਇਹ ਸਾਰੀ ਸਾਜਿਸ਼ ਘੜੀ ਗਈ ਐ ਕਿਉਂਕਿ ਕੋਰੋਨਾ ਸਮੇਂ ਇਕ ਖੇਤੀ ਸੈਕਟਰ ਹੀ ਸੀ ਜੋ ਘਾਟੇ ਵਿਚ ਨਹੀਂ ਬਲਕਿ ਵਾਧੇ ਵਿਚ ਰਿਹਾ ਸੀ।
ਦੱਸ ਦਈਏ ਕਿ ਕੇਂਦਰ ਦੀ ਇਸ ਖੇਤੀ ਨੀਤੀ ਵਿਰੁੱਧ ਪੰਜਾਬ ਵਿਧਾਨ ਸਭਾ ਵਿਚ ਅੱਜ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਿਚ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਖੇਤੀ ਨੀਤੀ ਦਾ ਵਿਰੋਧ ਪੰਜਾਬ ਸਰਕਾਰ ਹੀ ਨਹੀਂ ਬਲਕਿ ਕਿਸਾਨਾਂ ਵੱਲੋਂ ਵੀ ਇਸ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਏ।