Begin typing your search above and press return to search.

ਜਾਣੋ, ਕੌਣ ਐ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ?

ਸ਼ਹਿਜ਼ਾਦ ਭੱਟੀ, ਪਾਕਿਸਤਾਨ ਵਿਚ ਜ਼ੁਰਮ ਦੀ ਦੁਨੀਆ ਦਾ ਬਾਦਸ਼ਾਹ, ਜਿਸ ਦੇ ਤਾਰ ਪਾਕਿਸਤਾਨ ਦੇ ਲੈਂਡ ਮਾਫ਼ੀਆ ਤੋਂ ਲੈ ਕੇ ਅੰਡਰਵਰਲਡ ਦੇ ਵੱਡੇ ਵੱਡੇ ਸਰਗਨਾ ਦੇ ਨਾਲ ਜੁੜੇ ਹੋਏ ਨੇ। ਪਾਕਿਸਤਾਨ ਨੇ ਸ਼ਹਿਜ਼ਾਦ ਭੱਟੀ ਨੂੰ ਬੈਨ ਕੀਤਾ ਹੋਇਆ ਏ।

ਜਾਣੋ, ਕੌਣ ਐ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ?
X

Makhan shahBy : Makhan shah

  |  19 Jun 2024 5:35 PM IST

  • whatsapp
  • Telegram

ਚੰਡੀਗੜ੍ਹ : ਬਕਰੀਦ ਵਾਲੇ ਦਿਨ 17 ਜੂਨ ਨੂੰ ਐਕਸ ’ਤੇ ਇਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਇਆ, ਜਿਸ ਨੇ ਜਾਂਚ ਏਜੰਸੀਆਂ ਅਤੇ ਜੇਲ੍ਹ ਪ੍ਰਸਾਸ਼ਨ ਨੂੰ ਕਟਹਿਰੇ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਏ। ਦਰਅਸਲ ਇਸ ਵੀਡੀਓ ਵਿਚ ਗੁਜਰਾਤ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਵੀਡੀਓ ਕਾਲ ਜ਼ਰੀਏ ਇਕ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਏ। ਇਸ ਵੀਡੀਓ ਤੋਂ ਲਾਰੈਂਸ ਦਾ ਪਾਕਿਸਤਾਨੀ ਕੁਨੈਕਸ਼ਨ ਵੀ ਸਾਹਮਣੇ ਆ ਗਿਆ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ, ਜਿਸ ਨੂੰ ਦਿੱਤੀਆਂ ਲਾਰੈਂਸ ਨੇ ਈਦ ਦੀਆਂ ਮੁਬਾਰਕਾਂ।

ਸ਼ਹਿਜ਼ਾਦ ਭੱਟੀ, ਪਾਕਿਸਤਾਨ ਵਿਚ ਜ਼ੁਰਮ ਦੀ ਦੁਨੀਆ ਦਾ ਬਾਦਸ਼ਾਹ, ਜਿਸ ਦੇ ਤਾਰ ਪਾਕਿਸਤਾਨ ਦੇ ਲੈਂਡ ਮਾਫ਼ੀਆ ਤੋਂ ਲੈ ਕੇ ਅੰਡਰਵਰਲਡ ਦੇ ਵੱਡੇ ਵੱਡੇ ਸਰਗਨਾ ਦੇ ਨਾਲ ਜੁੜੇ ਹੋਏ ਨੇ। ਪਾਕਿਸਤਾਨ ਨੇ ਸ਼ਹਿਜ਼ਾਦ ਭੱਟੀ ਨੂੰ ਬੈਨ ਕੀਤਾ ਹੋਇਆ ਏ। ਜਦੋਂ ਸ਼ਹਿਜ਼ਾਦ ਭੱਟੀ ਦੇ ਇੰਸਟਾਗ੍ਰਾਮ ਪ੍ਰੋਫਾਈਲ ਨੂੰ ਦੇਖਿਆ ਗਿਆ ਤਾਂ ਉਸ ਵਿਚ ਸ਼ਹਿਜ਼ਾਦ ਭੱਟੀ ਫਾਰੂਖ਼ ਖੋਖਰ ਨਾਂਅ ਦੇ ਇਕ ਵਿਅਕਤੀ ਨਾਲ ਖੜ੍ਹਾ ਦਿਖਾਈ ਦੇ ਰਿਹਾ ਏ। ਅਸਲ ਵਿਚ ਫਾਰੂਖ਼ ਖੋਖਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦਾ ਰਹਿਣ ਵਾਲਾ ਏ ਅਤੇ ਇਸ ਸਖ਼ਸ਼ ਨੂੰ ਬਲੋਚਿਸਤਾਨ ਦਾ ਮਾਫ਼ੀਆ ਵੀ ਕਿਹਾ ਜਾਂਦਾ ਏ।

ਪਾਕਿਸਤਾਨ ਵਿਚ ਜ਼ੁਰਮ ਦੀ ਦੁਨੀਆ ਦੇ ਵੱਡੇ ਸਰਗਨਾ ਮੰਨੇ ਜਾਂਦੇ ਫਾਰੂਖ਼ ਖੋਖਰ ਅਤੇ ਸ਼ਹਿਜ਼ਾਦ ਭੱਟੀ ਦੋਵੇਂ ਹੀ ਕਿਸੇ ਅਣਪਛਾਤੀ ਥਾਂ ’ਤੇ ਇਕੱਠੇ ਰਹਿ ਰਹੇ ਨੇ। ਇੰਸਟਾਗ੍ਰਾਮ ਪ੍ਰੋਫਾਈਲ ਵਿਚ ਫਾਰਖ਼ੂ ਖੋਖਰ ਵੱਖ ਵੱਖ ਤਰ੍ਹਾਂ ਦੀਆਂ ਬੰਦੂਕਾਂ ਦੇ ਨਾਲ ਦਿਖਾਈ ਦੇ ਰਿਹਾ ਏ ਅਤੇ ਬਲੋਚਿਸਤਾਨ ਦੇ ਇਲਾਕੇ ਵਿਚ ਇਨ੍ਹਾਂ ਦਾ ਬਹੁਤ ਵੱਡਾ ਹੋਲਡ ਐ। ਬਲੋਚਿਸਤਾਨ ਦੇ ਇਲਾਕੇ ਵਿਚ ਇਹ ਖੂੰਖਾਰ ਗੈਂਗਸਟਰ ਇਲਾਕੇ ਦੇ ਨੇਤਾਵਾ ਲਹੀ ਆਰਗਰੇਨਾਈਜ਼ਡ ਕ੍ਰਾਈਮ ਨੂੰ ਅੰਜ਼ਾਮ ਦਿੰਦੇ ਨੇ। ਪ੍ਰੋਫਾਈਲ ਵਿਚ ਸਾਫ਼ ਦਿਖਾਈ ਦੇ ਰਿਹਾ ਏ ਕਿ ਇਹ ਲੋਕ ਵੱਡੇ ਵੱਡੇ ਕਾਫ਼ਲਿਆਂ ਨੂੰ ਲੈ ਕੇ ਦੁਬਈ ਵਿਚ ਬਿਨਾਂ ਰੋਕ ਟੋਕ ਦੇ ਘੁੰਮ ਰਹੇ ਨੇ ਅਤੇ ਉਥੇ ਵੀ ਇਨ੍ਹਾਂ ਦੇ ਹੱਥਾਂ ਵਿਚ ਬੰਦੂਕਾਂ ਫੜੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਏ ਕਿ ਫਾਰੂਖ਼ ਖ਼ੋਖਰ ਅਤੇ ਸ਼ਹਿਜ਼ਾਦ ਭੱਟੀ ਮਿਡਲ ਈਸਟ ਵਿਚ ਹੀ ਕਿਤੇ ਛੁਪੇ ਹੋ ਸਕਦੇ ਨੇ।

ਇਕ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਵਿਚ ਸ਼ਹਿਜ਼ਾਦ ਭੱਟੀ ਦੇ ਖ਼ਿਲਾਫ਼ ਕਈ ਮੁਕੱਦਮੇ ਦਰਜ ਨੇ ਅਤੇ ਅਜਿਹਾ ਮੰਨਿਆ ਜਾ ਰਿਹਾ ਏ ਕਿ ਇਸ ਸਖ਼ਸ਼ ਨੇ ਕਿਸੇ ਹੋਰ ਮੁਲਕ ਦੀ ਨਾਗਰਿਕਤਾ ਵੀ ਹਾਸਲ ਕੀਤੀ ਹੋਈ ਐ, ਜਦਕਿ ਫਾਰੂਖ਼ ਖੋਖਰ ਦਾ ਪਾਕਿਸਤਾਨ ਅਤੇ ਵਿਦੇਸ਼ਾਂ ਵਿਚ ਕਾਫ਼ੀ ਆਉਣਾ ਜਾਣਾ ਏ। ਹੁਣ ਲਾਰੈਂਸ ਵੱਲੋਂ ਸ਼ਹਿਜ਼ਾਦ ਭੱਟੀ ਨੂੰ ਈਦ ਮੁਬਾਰਕ ਕਹਿੰਦੇ ਹੋਏ ਦਾ ਵੀਡੀਓ ਬਾਹਰ ਆਉਣਾ ਲਾਰੈਂਸ ਦੇ ਪਾਕਿਸਤਾਨ ਨਾਲ ਕੁਨੈਕਸ਼ਨ ਨੂੰ ਦਰਸਾਉਂਦਾ ਏ। ਹੈਰਾਨੀ ਇਸ ਗੱਲ ਦੀ ਐ ਕਿ ਸੈਂਟਰਲ ਜੇਲ੍ਹਾਂ ਵਿਚ ਜਿੱਥੇ ਮੋਬਾਇਲ ਜੈਮਰ ਲੱਗੇ ਹੁੰਦੇ ਨੇ, ਪੁਲਿਸ ਦੀ ਹਰ ਸਮੇਂ ਨਿਗਰਾਨੀ ਹੁੰਦੀ ਐ, ਉਥੋਂ ਲਾਰੈਂਸ ਨੇ ਵੀਡੀਓ ਕਾਲ ਕਿਵੇਂ ਕਰ ਲਈ?

ਭਾਵੇਂ ਕਿ ਸ਼ਹਿਜ਼ਾਦ ਭੱਟੀ ਬਾਰੇ ਜਾਂਚ ਏਜੰਸੀਆਂ ਵੱਲੋਂ ਕਾਫ਼ੀ ਕੁੱਝ ਕਿਹਾ ਗਿਆ ਏ ਪਰ ਸ਼ਹਿਜ਼ਾਦ ਭੱਟੀ ਨੇ ਇਕ ਵੀਡੀਓ ਜਾਰੀ ਕਰਕੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਅਤੇ ਆਖਿਆ ਕਿ ਉਸ ਨੂੰ ਲਾਰੈਂਸ ਦੀ ਕਾਲ ਆਈ ਅਤੇ ਉਸ ਨੇ ਸੁਣ ਲਈ ਪਰ ਉਸ ਨੇ ਕਿਸੇ ਦੇਸ਼ ਜਾਂ ਅਦਾਰੇ ਖ਼ਿਲਾਫ਼ ਕੋਈ ਗੱਲ ਨਹੀਂ ਕੀਤੀ, ਨਾ ਪਾਕਿਸਤਾਨ ਬਾਰੇ ਅਤੇ ਨਾ ਹੀ ਭਾਰਤ ਬਾਰੇ।

ਲਾਰੈਂਸ ਬਿਸ਼ਨੋਈ ਪਹਿਲਾਂ ਬਠਿੰਡਾ ਸੈਂਟਰਲ ਜੇਲ੍ਹ ਵਿਚ ਬੰਦ ਸੀ, ਜਿਸ ਨੂੰ ਪਿਛਲੇ ਸਾਲ ਜੂਨ ਮਹੀਨੇ ਤਿਹਾੜ ਜੇਲ੍ਹ ਵਿਚ ਸਿਫ਼ਟ ਕੀਤਾ ਗਿਆ ਸੀ। ਲਾਰੈਂਸ ਨੂੰ ਸੁਰੱਖਿਆ ਕਾਰਨਾਂ ਕਰਕੇ ਹੀ ਤਿਹਾੜ ਜੇਲ੍ਹ ਵਿਚ ਸ਼ਿਫ਼ਟਕੀਤਾ ਗਿਆ ਸੀ ਪਰ ਅਗਸਤ 2023 ਨੂੰ ਲਾਰੈਂਸ ਬਿਸ਼ਨੋਈ ਦੇ ਪਾਕਿਸਤਾਨ ਕੁਨੈਕਸ਼ਨ ਦੀ ਵਜ੍ਹਾ ਕਰਕੇ ਉਸ ਨੂੰ ਜਾਂਚ ਦੇ ਲਈ ਤਿਹਾੜ ਜੇਲ੍ਹ ਤੋਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਦਰਅਸਲ ਸਤੰਬਰ 2022 ਵਿਚ ਗੁਜਰਾਤ ਏਟੀਐਸ ਨੇ ਇੰਡੀਅਨ ਕੋਸਟ ਗਾਰਡ ਦੇ ਨਾ ਮਿਲ ਕੇ ਕੱਛ ਜ਼ਿਲ੍ਹੇ ਦੀ ਜਖਾਊ ਬੰਦਰਗਾਹ ’ਤੇ ਇਕ ਪਾਕਿਸਤਾਨੀ ਕਿਸ਼ਤੀ ਨੂੰ ਫੜਿਆ ਸੀ, ਜਿਸ ਵਿਚੋਂ 195 ਕਰੋੜ ਦੀ 40 ਕਿਲੋ ਹੈਰੋਇਨ ਬਰਾਮਦ ਹੋਈ ਸੀ ਪਰ ਜਦੋਂ ਏਟੀਐਸ ਨੇ ਫੜੇ ਗਏ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਇਸ ਦੇ ਤਾਰ ਲਾਰੈਂਸ ਬਿਸ਼ਨੋਈ ਨਾਲ ਜੁੜ ਰਹੇ ਸੀ, ਇਸੇ ਕਰਕੇ ਹੀ ਉਸ ਨੂੰ ਸਾਬਰਮਤੀ ਜੇਲ੍ਹ ਵਿਚ ਲਿਆਂਦਾ ਗਿਆ।

ਇਹ ਮਾਮਲਾ ਇੰਨਾ ਵੱਡਾ ਸੀ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਵਿਚ ਟ੍ਰਾਇਲ ਦੇ ਦੌਰਾਨ ਹੀ ਐਮਐਚਏ ਨੇ ਸੀਆਰਪੀਸੀ ਦੀ ਧਾਰਾ 268 ਨੂੰ ਰਿਵੋਕ ਕਰ ਦਿੱਤਾ, ਜਿਸ ਕਾਰਨ ਲਾਰੈਂਸ ਬਿਸ਼ਨੋਈ ਨੂੰ ਪੇਸ਼ੀ ’ਤੇ ਜਾਣ ਤੋਂ ਛੋਟ ਮਿਲ ਗਈ ਅਤੇ ਉਸ ਨੂੰ ਇਸ ਅਹਿਮ ਕੇਸ ਦੇ ਟ੍ਰਾਇਲ ਦੇ ਬਾਵਜੂਦ ਪਾਕਿਸਤਾਨ ਕੁਨੈਕਸ਼ਨ ਦੇ ਕੇਸ ਵਿਚ ਅਹਿਮਦਾਬਾਦ ਦੀ ਜੇਲ੍ਹ ਵਿਚ ਲਿਆਂਦਾ ਗਿਆ ਸੀ। ਫਿਲਹਾਲ ਲਾਰੈਂਸ ਅਤੇ ਸ਼ਹਿਜ਼ਾਦ ਭੱਟੀ ਦੀ ਵੀਡੀਓ ਕਾਲ ਤੋਂ ਬਾਅਦ ਜਿੱਥੇ ਪੰਜਾਬ ਵਿਚ ਰਾਜਨੀਤੀ ਗਰਮਾਈ ਹੋਈ ਐ, ਉਥੇ ਹੀ ਪਾਕਿਸਤਾਨ ਵਿਚ ਵੀ ਇਸ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਏ,,, ਪਰ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਲਾਰੈਂਸ ਵਿਰੁੱਧ ਕੀ ਕਾਰਵਾਈ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it