Begin typing your search above and press return to search.

ਜਾਣੋ, ਕੀ ਹੈ ਗੱਡੀਆਂ 'ਤੇ ਨੰਬਰ ਪਲੇਟਾਂ ਦਾ ਇਤਿਹਾਸ?

ੜਕਾਂ ਦੇ ਉਪਰ ਗੱਡੀਆਂ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਗਈ ਹੈ। ਦੋ ਪਹੀਆ ਵਾਹਨ ਤੋਂ ਲੈ ਕੇ ਹਰ ਵੱਡੀ ਗੱਡੀ ਦੇ ਤੁਸੀਂ ਨੰਬਰ ਪਲੇਟ ਲੱਗੀ ਜ਼ਰੂਰ ਦੇਖੀ ਹੋਣੀ ਹੈ।ਪਰ ਕੀ ਤੁਹਾਡੀ ਕਦੇ ਜ਼ਿਹਨ ਵਿੱਚ ਆਇਆ ਕਿ ਆਖਰ ਗੱਡੀਆਂ ‘ਤੇ ਨੰਬਰ ਪਲੇਟ ਕਿਉਂ ਲਗਾਈ ਜਾਂਦੀ ਹੈ

ਜਾਣੋ, ਕੀ ਹੈ ਗੱਡੀਆਂ ਤੇ ਨੰਬਰ ਪਲੇਟਾਂ ਦਾ ਇਤਿਹਾਸ?
X

Makhan shahBy : Makhan shah

  |  19 Oct 2024 11:48 AM IST

  • whatsapp
  • Telegram

ਚੰਡੀਗੜ੍ਹ (ਪਰਵਿੰਦਰ ਕੁਮਾਰ) : ਸੜਕਾਂ ਦੇ ਉਪਰ ਗੱਡੀਆਂ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਗਈ ਹੈ। ਦੋ ਪਹੀਆ ਵਾਹਨ ਤੋਂ ਲੈ ਕੇ ਹਰ ਵੱਡੀ ਗੱਡੀ ਦੇ ਤੁਸੀਂ ਨੰਬਰ ਪਲੇਟ ਲੱਗੀ ਜ਼ਰੂਰ ਦੇਖੀ ਹੋਣੀ ਹੈ।ਪਰ ਕੀ ਤੁਹਾਡੀ ਕਦੇ ਜ਼ਿਹਨ ਵਿੱਚ ਆਇਆ ਕਿ ਆਖਰ ਗੱਡੀਆਂ ‘ਤੇ ਨੰਬਰ ਪਲੇਟ ਕਿਉਂ ਲਗਾਈ ਜਾਂਦੀ ਹੈ ਤੇ ਇਸ ਦੀ ਸ਼ੁਰੂਆਤ ਹੋਣ ਪਿਛੇ ਦਾ ਕੀ ਰਾਜ ਹੈ ਤੇ ਪਹਿਲੀ ਵਾਰ ਕਦੋਂ ਤੇ ਕਿਥੇ ਲਗਾਈ ਗਈ ਸੀ ਗੱਡੀਆਂ ਤੇ ਨੰਬਰ ਪਲੇਟ, ਇਨ੍ਹਾਂ ਤਮਾਮ ਦਿਲਚਸਪ ਸਵਾਲਾਂ ਦੇ ਜਵਾਬ ਜਾਣਨ ਲਈ ਦੇਖੋ ਇਹ ਖਾਸ ਰਿਪੋਰਟ…

ਜਿਵੇਂ ਜਿਵੇਂ ਵਿਕਾਸ ਹੋਇਆ, ਉਵੇਂ ਹੀ ਲੋਕਾਂ ਦੀਆਂ ਸੁੱਖ ਸਹੂਲਤਾਂ ਵੀ ਵੱਧ ਦੀਆਂ ਗਈਆਂ,, ਕਦੇ ਜ਼ਮਾਨਾ ਸੀ ਕਿ ਲੋਕ ਪੈਦਲ ਹੀ ਲੰਮੇ-ਲੰਮੇ ਪੈਂਡੇ ਤੈਅ ਕਰ ਜਾਂਦੇ ਸਨ ਪਰ ਹੋਲੀ-ਹੋਲੀ ਸਾਈਕਲ ‘ਤੇ ਫਿਰ ਮੋਟਰ ਗੱਡੀਆਂ ਦੀ ਖੋਜ ਹੋਈ।ਜੋ ਕਿ ਸਮੇਂ ਦੇ ਨਾਲ ਨਾਲ ਕਾਫੀ ਹਾਈਟੈਕ ਹੁੰਦੀਆਂ ਗਈਆਂ।ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ ਇਨ੍ਹਾਂ ਗੱਡੀਆਂ ਦਾ ਪ੍ਰਯੋਗ ਕਰਨ ਲੱਗੇ।

ਸੜਕਾਂ ਤੇ ਦੌੜਦੀਆਂ ਇਨ੍ਹਾਂ ਗੱਡੀਆਂ ‘ਤੇ ਨੰਬਰ ਪਲੇਟ ਲੱਗੀ ਤੁਸੀ ਸਭ ਨੇ ਦੇਖੀ ਹੋਣੀ ਹੈ ਤੇ ਅੱਜ ਕੱਲ੍ਹ ਗੱਡੀਆਂ 'ਤੇ ਨੰਬਰ ਪਲੇਟਾਂ ਲੱਗਣਾ ਆਮ ਗੱਲ ਹੈ।ਜਿਸ ਤੋਂ ਗੱਡੀ ਦੀ ਪਛਾਣ ਹੁੰਦੀ ਹੈ, ਜਿਵੇਂ ਕਿ ਗੱਡੀ ਦੀ ਮਲਕੀਅਤ, ਇਹ ਕਿਸ ਰਾਜ ਦੀ ਗੱਡੀ ਹੈ ਆਦਿ ਕਈ ਗੱਲਾਂ ਨੰਬਰ ਪਲੇਟ ਤੋਂ ਜਾਣੀਆਂ ਜਾਂਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਵਾਹਨਾਂ 'ਤੇ ਸਭ ਤੋਂ ਪਹਿਲਾਂ ਨੰਬਰ ਪਲੇਟ ਕਿਸ ਦੇਸ਼ ਵਿੱਚ ਅਤੇ ਕਿਉਂ ਲਗਾਈ ਗਈ ਸੀ ? ਇਸ ਰਿਪੋਰਟ ਦੇ ਵਿੱਚ ਤੁਹਾਨੁੰ ਇਨ੍ਹਾਂ ਸਾਰੇ ਦਿਲਚਸਪ ਸਵਾਲ ਦੇ ਜਵਾਬ ਮਿਲਣਗੇ।

ਸਭ ਤੋਂ ਪਹਿਲਾਂ ਗੱਲ ਕਰਾਂਗੇ ਗੱਡੀਆਂ 'ਤੇ ਨੰਬਰ ਪਲੇਟਾਂ ਦਾ ਇਤਿਹਾਸ ਕੀ ਹੈ ?

ਵਾਹਨਾਂ 'ਤੇ ਨੰਬਰ ਪਲੇਟਾਂ ਲਗਾਉਣ ਦਾ ਕੰਮ 19ਵੀਂ ਸਦੀ ਦੇ ਅਖ਼ੀਰ ਵਿੱਚ ਸ਼ੁਰੂ ਹੋਇਆ ਸੀ। ਵਾਹਨਾਂ ਦੀ ਲਗਾਤਾਰ ਵਧਦੀ ਗਿਣਤੀ ਨਾਲ ਸੜਕਾਂ 'ਤੇ ਆਵਾਜਾਈ ਦਾ ਦਬਾਅ ਵੀ ਵਧਦਾ ਜਾ ਰਿਹਾ ਸੀ। ਜਿਸ ਵਜ੍ਹਾ ਕਰਕੇ ਹਾਦਸਿਆਂ ਦੀ ਗਿਣਤੀ ਵੀ ਵਧਣ ਲੱਗੀ। ਅਜਿਹੀ ਸਥਿਤੀ ਵਿੱਚ ਵਾਹਨਾਂ ਦੀ ਪਛਾਣ ਕਰਨ ਦਾ ਇੱਕ ਯੋਜਨਾਬੱਧ ਤਰੀਕਾ ਲੱਭਣਾ ਜ਼ਰੂਰੀ ਹੋ ਗਿਆ ਹੈ।ਇਹੀ ਵਜ੍ਹਾ ਰਹੀ ਕਿ ਗੱਡੀਆਂ ਤੇ ਨੰਬਰ ਪਲੇਟ ਲਗਾਉਣਾ ਸ਼ੁਰੂ ਕੀਤਾ ਗਿਆ।

ਪਹਿਲੀ ਵਾਰ ਗੱਡੀਆਂ 'ਤੇ ਨੰਬਰ ਪਲੇਟ ਲਗਾਉਣ ਦਾ ਸਿਹਰਾ ਫਰਾਂਸ ਨੂੰ ਜਾਂਦਾ ਹੈ। 1893 ਵਿੱਚ ਫਰਾਂਸ ਵਿੱਚ ਪਹਿਲੀ ਵਾਰ ਮੋਟਰ ਗੱਡੀਆਂ ਲਈ ਨੰਬਰ ਪਲੇਟ ਲਾਜ਼ਮੀ ਕੀਤੀ ਗਈ ਸੀ। ਇਨ੍ਹਾਂ ਨੰਬਰ ਪਲੇਟਾਂ 'ਤੇ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਹੁੰਦਾ ਸੀ, ਜਿਸ ਰਾਹੀਂ ਪੁਲਿਸ ਅਤੇ ਹੋਰ ਅਧਿਕਾਰੀ ਵਾਹਨ ਦੀ ਪਛਾਣ ਕਰ ਸਕਦੇ ਸਨ।

ਫਰਾਂਸ ਤੋਂ ਬਾਅਦ ਯੂਰਪ ਦੇ ਹੋਰ ਦੇਸ਼ਾਂ ਨੇ ਵੀ ਵਾਹਨਾਂ 'ਤੇ ਨੰਬਰ ਪਲੇਟਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬ੍ਰਿਟੇਨ ਵਿੱਚ 1903 ਵਿੱਚ ਅਤੇ ਜਰਮਨੀ ਵਿੱਚ 1906 ਵਿੱਚ ਨੰਬਰ ਪਲੇਟਾਂ ਨੂੰ ਲਾਜ਼ਮੀ ਕਰ ਦਿੱਤਾ ਗਿਆ ਸੀ। ਅਮਰੀਕਾ ਵਿੱਚ ਵੀ 20ਵੀਂ ਸਦੀ ਦੇ ਸ਼ੁਰੂ ਵਿੱਚ ਕਈ ਰਾਜਾਂ ਨੇ ਵਾਹਨਾਂ ਉੱਤੇ ਨੰਬਰ ਪਲੇਟ ਲਗਾਉਣ ਲਈ ਕਾਨੂੰਨ ਬਣਾਏ ਸਨ।

ਗੱਲ ਭਾਰਤ ਦੀ ਕਰੀਏ ਤਾਂ ਭਾਰਤ ਵਿਚ ਵਾਹਨਾਂ 'ਤੇ ਨੰਬਰ ਪਲੇਟਾਂ ਲਗਾਉਣਾ 1947 ਵਿੱਚ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਸੀ। ਭਾਰਤ ਵਿੱਚ ਨੰਬਰ ਪਲੇਟਾਂ 'ਤੇ ਵਾਹਨ ਰਜਿਸਟ੍ਰੇਸ਼ਨ ਨੰਬਰ, ਰਾਜ ਕੋਡ ਅਤੇ ਵਾਹਨ ਦੀ ਕਿਸਮ ਲਿਖੀ ਜਾਂਦੀ ਹੈ।ਅੱਜ ਕੱਲ੍ਹ ਨੰਬਰ ਪਲੇਟਾਂ ਵਾਹਨਾਂ ਦੀ ਪਛਾਣ ਦਾ ਸਾਧਨ ਨਹੀਂ ਰਹਿ ਗਈਆਂ ਹਨ। ਬਹੁਤ ਸਾਰੇ ਦੇਸ਼ਾਂ ਵਿੱਚ, ਨੰਬਰ ਪਲੇਟਾਂ ਵਿੱਚ ਵਾਹਨ ਦੇ ਮਾਲਕ ਬਾਰੇ ਕਈ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ, ਜਿਵੇਂ ਕਿ ਵਾਹਨ ਦਾ ਮਾਡਲ, ਇੰਜਣ ਨੰਬਰ, ਚੈਸੀ ਨੰਬਰ ਆਦਿ।

ਹੁਣ ਤੁਹਾਨੂੰ ਦੱਸਾਂਗੇ ਨੰਬਰ ਪਲੇਟਾਂ ਦਾ ਕੀ ਮਹੱਤਵ ਹੈ?

ਨੰਬਰ ਪਲੇਟ ਰਾਹੀਂ ਗੱਡੀ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕਦੀ ਹੈ, ਉਦਾਹਰਣ ਵਜੋਂ ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਅਜਿਹੇ ਕੇਸਾਂ ਦੇ ਵੱਲੋਂ ਮੁਲਜ਼ਮ ਨੂੰ ਲੱਭਣਾ ਆਸਾਨ ਹੋ ਜਾਂਦਾ ਹੈ।ਇਸ ਤੋਂ ਇਲਾਵਾ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਨੰਬਰ ਪਲੇਟਾਂ ਕਾਫੀ ਉਪਯੋਗੀ ਹੁੰਦੀਆਂ ਨੇ ਜਿਵੇਂ ਕਿ ਗੱਡੀ ਚੋਰੀ ਦੇ ਕੇਸਾਂ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ।

ਇਨ੍ਹਾਂ ਹੀ ਨਹੀਂ ਟੈਕਸ ਉਗਰਾਹੀ ‘ਚ ਵੀ ਨੰਬਰ ਪਲੇਟ ਕਾਫੀ ਸਹਾਈ ਹੁੰਦੀ ਹੈ ਕਿਉਕਿ ਅਕਸਰ ਹੀ ਦੇਖਿਆ ਜਾਂਦਾ ਕਿ ਹਾਈਵੇਅ ‘ਤੇ ਲੋਕ ਅਕਸਰ ਹੀ ਟੈ੍ਰਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਅਜਿਹੇ ਵਿੱਚ ਵਾਹਨ ਮਾਲਕਾਂ ਤੋਂ ਨੰਬਰ ਪਲੇਟਾਂ ਰਾਹੀਂ ਚਲਾਨ ਦੇ ਰੂਪ ਵਿੱਚ ਜ਼ੁਰਮਾਨਾ ਵਸੂਲਿਆ ਜਾਂਦਾ ਹੈ।

ਇਸ ਤੋਂ ਇਲਾਵਾ ਟ੍ਰੈਫਿਕ ਕੰਟਰੋਲ ਦੇ ਲਈ ਵੀ ਨੰਬਰ ਪਲੇਟਾਂ ਦਾ ਪ੍ਰਯੋਗ ਕੀਤਾ ਜਾਂਦਾ ਜਿਵੇਂ ਕੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਔਡ-ਈਵਨ ਦਾ ਫਾਰਮੂਲਾ ਅਪਣਾਇਆ ਗਿਆ। ਜਿਸ ਨਾਲ ਇੱਕ ਦਿਨ ਸੜਕਾਂ ਤੇ ਔਡ ਨੰਬਰ ਦੇ ਵਾਹਨ ਤੇ ਦੂਜੇ ਦਿਨ ਈਵਨ ਨੰਬਰ ਦੀਆਂ ਗੱਡੀਆਂ ਸੜਕਾਂ ਦੇ ਚੱਲਦੀਆਂ ਦੇਖੀਆਂ ਗਈਆਂ।

Next Story
ਤਾਜ਼ਾ ਖਬਰਾਂ
Share it