ਜਥੇਦਾਰ ਗੜਗੱਜ ਦੀ ਧਰੁਵ ਰਾਠੀ ਨੂੰ ਸਖ਼ਤ ਤਾੜਨਾ, ਬੰਦੇ ਦਾ ਪੁੱਤ ਬਣ ਕੇ...
ਟਿਊਬਰ ਧਰੁਵ ਰਾਠੀ ਵੱਲੋਂ ਸਿੱਖ ਗੁਰੂ ਸਾਹਿਬਾਨ ਦੇ ਏਆਈ ਐਨੀਮੇਸ਼ਨ ਰਾਹੀਂ ਕੀਤੇ ਫਿਲਮਾਂਕਣ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕਰੜਾ ਨੋਟਿਸ ਲਿਆ ਗਿਆ ਹੈ। ਇ

ਅੰਮ੍ਰਿਤਸਰ : ਯੂਟਿਊਬਰ ਧਰੁਵ ਰਾਠੀ ਵੱਲੋਂ ਸਿੱਖ ਗੁਰੂ ਸਾਹਿਬਾਨ ਦੇ ਏਆਈ ਐਨੀਮੇਸ਼ਨ ਰਾਹੀਂ ਕੀਤੇ ਫਿਲਮਾਂਕਣ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕਰੜਾ ਨੋਟਿਸ ਲਿਆ ਗਿਆ ਹੈ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਯੂਟਿਊਬਰ ਧਰੁਵ ਰਾਠੀ ਵੱਲੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਇੱਕ ਏਆਈ ਦੇ ਨਾਲ ਕੋਈ ਫਿਲਮ ਤਿਆਰ ਕੀਤੀ ਹੈ। ਪਹਿਲੀ ਗੱਲ ਤੇ ਇਹ ਹੈ ਕਿ ਇਹ ਸਮੁੱਚੀ ਫਿਲਮ ਦੀ ਜਿਹੜੀ ਸਕ੍ਰਿਪਸ਼ਨ ਹੈ ਇਹ ਬਿਲਕੁਲ ਗਲਤ ਹੈ ਹੋਣੀ ਨਹੀਂ ਚਾਹੀਦੀ।
ਦੂਜੀ ਗੱਲ ਇਹ ਹੈ ਕਿ ਏਆਈ ਦੇ ਨਾਲ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿਖਾਇਆ ਤੇ ਹਰਕਤ ਕਰਦਿਆਂ ਦਿਖਾਇਆ ਜਦੋਂ ਕਿ ਸਾਡੇ ਸਿੱਖੀ ਦੇ ਵਿੱਚ ਬੜਾ ਸਪਸ਼ਟ ਹੈ ਗੁਰੂ ਸਾਹਿਬ ਗੁਰੂ ਪਰਿਵਾਰ ਉਹਨਾਂ ਨੂੰ ਨਾ ਤੇ ਕਿਸੇ ਵੈਸੇ ਫਿਲਮ ਦੇ ਵਿੱਚ ਫਰਮਾਇਆ ਜਾ ਸਕਦਾ ਤੇ ਨਾ ਐਨੀਮੇਸ਼ਨ ਦੇ ਵਿੱਚ ਦਿਖਾਇਆ ਜਾ ਸਕਦਾ। ਇਸ ਕਰਕੇ ਹੁਣ ਇਹ ਜਿਹੜਾ ਧਰੁਵ ਰਾਠੀ ਹੈ ਉਹ ਇਹ ਕਹਿ ਰਿਹਾ ਕਿ ਮੈਂ ਬਹੁਤ ਉਪਰਲੇ ਲੈਵਲ ਤੇ ਇਹਨੂੰ ਲੈ ਗਿਆ, ਜਿੱਥੇ ਮਰਜ਼ੀ ਲੈ ਜਾ ਗੱਲ ਇਹ ਆ ਬੰਦੇ ਦਾ ਪੁੱਤ ਬਣ ਕੇ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਸਿੱਖ ਇਹਨੂੰ ਪ੍ਰਵਾਨ ਨਹੀਂ ਕਰਦੇ। ਓਹਨਾ ਕਿਹਾ ਜੋ ਜਿਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜਿਨਾਂ ਨੇ ਆਪਣੇ ਪੁੱਤ ਸ਼ਹੀਦ ਕਰਵਾਏ ਤੇ ਪੁੱਤ ਸ਼ਹੀਦ ਕਰਵਾਉਣ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਜੈਕਾਰਾ ਲਾਇਆ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣਿਆ ਤੇ ਉਦੋਂ ਪਾਤਸ਼ਾਹ ਨੇ ਆਪਣੇ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਜ਼ੁਲਮੀ ਰਾਜ ਦੀ ਜੜ ਪੁੱਟੀ ਗਈ ਤੇ ਸਿੱਖਾਂ ਨੇ ਬਾਅਦ ਵਿੱਚ ਜ਼ੁਲਮੀ ਰਾਜ ਦੀ ਜੜ ਪੁੱਟੀ ਤੂੰ ਉਸ ਸੱਚੇ ਪਾਤਸ਼ਾਹ ਜੀ ਨੂੰ ਹੰਜੂ ਵਹਾਉਂਦੇ ਵੀ ਦਿਖਾਇਆ।
ਭਾਵੇਂ ਇਹ ਫਿਲਮ ਦੀ ਕਹਾਣੀ ਦਾ ਮਸਲਾ ਭਾਵੇਂ ਏਆਈ ਦੇ ਨਾਲ ਗੁਰੂ ਸਾਹਿਬ ਜੀ ਨੂੰ ਦਿਖਾਉਣ ਦਾ ਮਸਲਾ ਮੈਂ ਇਥੋਂ ਤੱਕ ਕਹਿਨਾ ਕਿ ਗੁਰੂ ਸਾਹਿਬ ਦੇ ਉੱਤੇ ਕਿਸੇ ਨੂੰ ਵੀ ਫਿਲਮ ਬਣਾਉਣ ਦਾ ਜਾਂ ਕਿਸੇ ਨੂੰ ਕੋਈ ਹੱਕ ਨਹੀਂ ਹੈ ਪਹਿਲੀ ਗੱਲ ਤੇ ਇਹ ਸਾਰੀ ਸਕ੍ਰਿਪਟ ਗਲਤ ਲਿਖੀ ਅਤੇ ਉਹਦੇ ਤੋਂ ਬਾਅਦ ਤੂੰ ਪੋਲ ਪੋਲ ਖੇਲ ਰਿਹਾ। ਉਹ ਕਹਿ ਰਿਹਾ ਕਿ ਮੈਨੂੰ ਓਪੀਨੀਅਨ ਦਓ ਇਹ ਗਲਤ ਹੈ ਜਾਂ ਠੀਕ ਹੈ ਕੌਣ ਓਪੀਨੀਅਨ ਦਊਗਾ ਜਦੋਂ ਸਿੱਖਾਂ ਨੇ ਫੈਸਲੇ ਕੀਤੇ ਹੋਏ ਹਨ ਕਿ ਗੁਰੂ ਸਾਹਿਬ ਗੁਰੂ ਪਰਿਵਾਰ ਜਾਂ ਸਾਡੇ ਜਿਹੜੇ ਵੱਡੇ ਸ਼ਹੀਦ ਨੇ ਉਹਨਾਂ ਦੇ ਉੱਤੇ ਕੋਈ ਕਿਰਦਾਰ ਕੀਤਾ ਹੀ ਨਹੀਂ ਜਾ ਸਕਦਾ।
ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੂੰ ਪੇਸ਼ ਕੀਤਾ ਇਹਨੂੰ ਕਦੀ ਸਿੱਖ ਬਰਦਾਸ਼ਤ ਨਹੀਂ ਕਰਦੇ ਮੈਂ ਮੀਡੀਏ ਦੇ ਰਾਹੀਂ ਮੈਂ ਆਪਣੀ ਗੱਲ ਭੇਜਦਾ ਇਹਨੂੰ ਛੇਤੀ ਤੋਂ ਛੇਤੀ ਡਲੀਟ ਕਰ ਸਿੱਖ ਇਹਨੂੰ ਪ੍ਰਵਾਨ ਨਹੀਂ ਕਰਨਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਸਮੁੱਚੀ ਦੁਨੀਆਂ ਦੇ ਵਿੱਚ ਵੱਸਦੇ ਸਿੱਖਾਂ ਨੂੰ ਅਪੀਲ ਕਰਦਾ ਕਿ ਕਿਤੇ ਵੀ ਦੁਨੀਆਂ ਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਕਿਰਦਾਰਾਂ ਦੇ ਨਾਲ ਇਦਾਂ ਛੇੜ ਛਾਟ ਕੀਤੀ ਜਾਂਦੀ ਆ, ਆਪਾਂ ਇਹਨੂੰ ਕਦੀ ਬਰਦਾਸ਼ਤ ਨਾ ਕਰੀਏ ਇਹ ਬਰਦਾਸ਼ਤ ਯੋਗ ਨਹੀਂ ਆ ਔਰ ਨਾਲ ਹੀ ਮੇਰੀ ਜਿਹੜੇ ਵੀ ਸਬੰਧਤ ਇਹ ਮਸਲਿਆਂ ਨੂੰ ਵੇਖਦੇ ਨੇ ਸਰਕਾਰ ਦੇ ਵਿੱਚ ਉਹਨਾਂ ਨੂੰ ਮੇਰੀ ਹਦਾਇਤ ਆ ਵੀ ਇਹੋ ਜਿਹੇ ਬੰਦਿਆਂ ਨੂੰ ਛੇਤੀ ਤੋਂ ਛੇਤੀ ਨੱਥ ਪਾਈ ਜਾਵੇ।
ਜਿਹੜੇ ਗੁਰੂ ਸਾਹਿਬ ਦੇ ਬਾਰੇ ਗਲਤ ਤੱਥ ਇਦਾਂ ਪੇਸ਼ ਕਰਦੇ ਆ ਔਰ ਗੁਰੂ ਦੀ ਕਿਰਦਾਰ ਨੂੰ ਪੇਸ਼ ਕਰਦੇ ਆ ਕਿਉਂਕਿ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਵੀ ਜਦੋਂ ਵਿਦਵਾਨਾਂ ਦੀ ਮੀਟਿੰਗ ਕਾਲ ਕੀਤੀ ਆ ਉਹਦੇ ਵਿੱਚ ਸਪਸ਼ਟ ਗੱਲ ਕੀਤੀ ਸੀ ਵੀ ਗੁਰੂ ਸਾਹਿਬ ਗੁਰੂ ਕੇ ਪਰਿਵਾਰ ਉਹਦੇ ਕੋਈ ਕਿਰਦਾਰ ਨਹੀਂ ਹੋ ਸਕਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਏਆਈ ਦੇ ਜਿਹੜੇ ਮਾਹਿਰ ਹੈ ਉਹਨਾਂ ਦੇ ਨਾਲ ਵੀ ਆਪਾਂ ਮੀਟਿੰਗ ਕਰਾਂਗੇ ਅਸੀਂ ਤਾਂ ਹੀ ਬੜੇ ਚਿਰ ਤੋਂ ਇਹ ਕਹਿੰਦੇ ਆਂ ਕਿ ਇਹ ਫਿਲਮਾਂ ਦਾ ਜਿਹੜਾ ਮੁੱਦਾ ਵਾ ਇਹਨੂੰ ਸਿੰਸੀਅਰ ਹੋ ਕੇ ਹੱਲ ਕਰਨਾ ਚਾਹੀਦਾ ਸਿੱਖਾਂ ਨੂੰ ਇਹ ਗੱਲਾਂ ਪ੍ਰਵਾਨ ਨਹੀਂ ਕਰਨੀਆਂ ਚਾਹੀਦੀਆਂ।
ਅੱਜ ਇਹਨਾਂ ਨੇ ਆਹ ਕੁਝ ਦਿਖਾਇਆ ਵਾ ਕੱਲ ਨੂੰ ਕੁਝ ਹੋਰ ਦਿਖਾ ਦੇਣਗੇ ਇਸ ਕਰਕੇ ਮੈਂ ਨਾਲ ਹੀ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕਰਦਾ ਕਿ ਉਹ ਧਰੁਵ ਰਾਠੀ ਨਾਲ ਜਾਂ ਸੰਬੰਧਿਤ ਮੰਤਰਾਲੇ ਦੇ ਨਾਲ ਸੰਪਰਕ ਕਰਕੇ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਡਿਲੀਟ ਕਰਵਾਵੇ। ਇਹ ਵੀਡੀਓ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਆ ਤੇ ਗੁਰੂ ਕਾ ਪੰਥ ਤੇ ਗੁਰੂ ਕਾ ਖਾਲਸਾ ਇਹਨੂੰ ਕਦੀ ਬਰਦਾਸ਼ਤ ਨਹੀਂ ਕਰੇਗਾ।