Begin typing your search above and press return to search.

ਫ਼ਿਰੌਤੀ ਅਤੇ ਗੋਲੀ ਕਾਂਡ 'ਚ ਜੰਡਿਆਲਾ ਪੁਲਿਸ ਨੇ ਦੋਸ਼ੀ ਕੀਤੇ ਗ੍ਰਿਫਤਾਰ

ਅੰਮ੍ਰਿਤਸਰ ਦਿਹਾਤੀ ਦੇ ਥਾਣਾ ਜੰਡਿਆਲਾ ਗੁਰੂ ਦੇ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਫਰੋਤੀਆਂ ਅਤੇ ਗੋਲੀ ਕਾਂਡ ਦੇ ਮਾਮਲੇ ਵਿੱਚ ਵੱਖ-ਵੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਦੇ ਐਸ ਐਚ ਓ ਹਰਚੰਦ ਸਿੰਘ ਵਲੋ ਵੱਖ ਵੱਖ ਟੀਮਾਂ ਬਣਾ ਕੇ ਵੱਖ ਵੱਖ ਮਾਮਲਿਆ ਵਿੱਚ ਲੋੜੀਂਦੇ ਦੋਸ਼ੀਆ ਨੂੰ ਕਾਬੂ ਕੀਤਾ ਗਿਆ,

ਫ਼ਿਰੌਤੀ ਅਤੇ ਗੋਲੀ ਕਾਂਡ ਚ ਜੰਡਿਆਲਾ ਪੁਲਿਸ ਨੇ ਦੋਸ਼ੀ ਕੀਤੇ ਗ੍ਰਿਫਤਾਰ
X

Makhan shahBy : Makhan shah

  |  16 Jun 2025 8:19 PM IST

  • whatsapp
  • Telegram

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਦੇ ਥਾਣਾ ਜੰਡਿਆਲਾ ਗੁਰੂ ਦੇ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਫਰੋਤੀਆਂ ਅਤੇ ਗੋਲੀ ਕਾਂਡ ਦੇ ਮਾਮਲੇ ਵਿੱਚ ਵੱਖ-ਵੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਦੇ ਐਸ ਐਚ ਓ ਹਰਚੰਦ ਸਿੰਘ ਵਲੋ ਵੱਖ ਵੱਖ ਟੀਮਾਂ ਬਣਾ ਕੇ ਵੱਖ ਵੱਖ ਮਾਮਲਿਆ ਵਿੱਚ ਲੋੜੀਂਦੇ ਦੋਸ਼ੀਆ ਨੂੰ ਕਾਬੂ ਕੀਤਾ ਗਿਆ, ਜਿਸ ਵਿੱਚ ਕਸ਼ਮੀਰ ਸਿੰਘ ਵਾਸੀ ਸੇਖੂਪੁਰਾ ਮਹੱਲਾ ਥਾਣਾ ਜੰਡਿਆਲਾ ਗੁਰੂ ਦੂਸਰੇ ਕੇਸ ਵਿੱਚ ਜੰਡਿਆਲਾ ਗੁਰੂ ਦੇ ਸੁਰਿੰਦਰ ਕਰਿਆਨਾ ਸਟੋਰ ਵੈਰੋਵਾਲ ਰੋਡ ਵਾਸੀ ਪਿੰਡ ਸਰਲੀ ਕਲਾ ਕਰਿਆਨੇ ਵਾਲੇ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ।


ਰਮਨਪ੍ਰੀਤ ਸਿੰਘ ਵਾਸੀ ਰਾਮਦਾਸ ਐਵੀਨਿਊ ਗਮਟਾਲਾ ਸਦਰ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਜਾ ਚੁੱਕਾ ਅਤੇ ਮੁਹੱਲਾ ਸੇਖੂਪੁਰਾ ਵਿੱਚ ਬਲੈਕ ਆਊਟ ਦੌਰਾਨ ਸਤਨਾਮ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਘਰ ਦੇ ਗੇਟ ਤੇ ਗੋਲੀਆਂ ਚਲਾਈਆਂ ਗਈਆਂ ਸਨ। ਉਸ ਵਾਰਦਾਤ ਵਿੱਚ ਲੋੜੀਂਦੇ ਦੋਸ਼ੀ ਕੁਲਦੀਪ ਸਿੰਘ ਉਰਫ ਕਾਲੂ ਵਾਸੀ ਸੇਖੂਪੁਰਾ ਮੁਹੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬੀਤੀ ਰਾਤ ਰਾਜਸਥਾਨ ਤੋਂ ਕੋਲਿਆਂ ਦੇ ਭਰੇ ਹੋਏ 18 ਚੱਕੀ ਟਰਾਲੇ ਨੂੰ ਖਾਲੀ ਕਰਕੇ ਵਾਪਸ ਜਾ ਰਹੇ ਟਰਾਲੇ ਨੂੰ ਪਿਸਟਲ ਦੀ ਨੋਕ ਤੇ ਲੁੱਟਣ ਵਾਲੇ ਲੁਟੇਰਿਆਂ ਨੂੰ ਜੰਡਿਆਲਾ ਪੁਲਿਸ ਨੇ ਇੱਕ ਘੰਟੇ ਵਿੱਚ ਕੀਤਾ ਗ੍ਰਿਫਤਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦਾਨਿਸ ਸ਼ਰਮਾ ਵਾਸੀ ਰਈਆ ਤੇ ਸਰਬਜੀਤ ਸਿੰਘ ਉਰਫ ਗੋਲਾ ਵਾਸੀ ਨਿੱਕਾ ਰਈਆ ਨੂੰ ਗ੍ਰਿਫਤਾਰ ਕੀਤਾ ਗਿਆ।


ਇਨ੍ਹਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਪ੍ਰਸਾਸਨ ਵਲੋ ਪਬਲਿਕ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਵੀ ਅਨਜਾਣ ਵਿਅਕਤੀ ਮੂੰਹ ਬਣਕੇ ਬਿਨਾ ਨੰਬਰੀ ਮੋਟਰਸਾਈਕਲ ਤੇ ਆਉਂਦਾ ਜਾਂਦਾ ਦਿਖਾਈ ਦੇਵੇ ਤਾਂ ਇਸਦੀ ਇਤਲਾਹ ਤੁਰੰਤ ਪੁਲਿਸ ਨੂੰ ਕੀਤੀ ਜਾਵੇ।

Next Story
ਤਾਜ਼ਾ ਖਬਰਾਂ
Share it