ਅਚਾਨਕ ਹੀ ਪੁਲਿਸ ਛਾਉਣੀ 'ਚ ਬਦਲਿਆ ਜਲੰਧਰ ਦਾ ਰੇਲਵੇ ਸਟੇਸ਼ਨ
15 ਅਗਸਤ ਯਾਨੀ ਕੀ ਅਜਾਦੀ ਦਿਹਾੜੇ ਅਤੇ ਰੱਖੜੀ ਨੂੰ ਲੈਕੇ ਪੁਲਿਸ ਵਲੋਂ ਸੂਬੇ 'ਚ ਪੂਰੀ ਸਖਤੀ ਕੀਤੀ ਗਈ ਹੈ ਤਾਕਿ ਕੋਈ ਸ਼ਰਾਰਤੀ ਅਨਸਰ ਸੂਬੇ 'ਚ ਮਾਹੌਲ ਨਾਲ ਖਰਾਬ ਕਰ ਸਕੇ ।ਜਿਸ ਦੇ ਨਤੀਜੇ ਵਜੋਂ ਬੀਤੇ ਦਿਨ ਪੁਲਿਸ ਦੇ ਵਲੋਂ ਤਰਨਤਾਰਨ 'ਚ IED ਬੰਬ ਵੀ ਬਰਾਮਦ ਕੀਤੇ ਗਏ ਜਿਸਦੇ ਨਾਲ ਪੰਜਾਬ 'ਚ ਅਤਵਾਦੀ ਸਾਜਿਸ਼ ਨੂੰ ਅੰਜਾਮ ਦਿੱਤਾ ਜਾਣਾ ਸੀ।

By : Makhan shah
ਜਲੰਧਰ (ਵਿਵੇਕ ਕੁਮਾਰ): 15 ਅਗਸਤ ਯਾਨੀ ਕੀ ਅਜਾਦੀ ਦਿਹਾੜੇ ਅਤੇ ਰੱਖੜੀ ਨੂੰ ਲੈਕੇ ਪੁਲਿਸ ਵਲੋਂ ਸੂਬੇ 'ਚ ਪੂਰੀ ਸਖਤੀ ਕੀਤੀ ਗਈ ਹੈ ਤਾਕਿ ਕੋਈ ਸ਼ਰਾਰਤੀ ਅਨਸਰ ਸੂਬੇ 'ਚ ਮਾਹੌਲ ਨਾਲ ਖਰਾਬ ਕਰ ਸਕੇ ।ਜਿਸ ਦੇ ਨਤੀਜੇ ਵਜੋਂ ਬੀਤੇ ਦਿਨ ਪੁਲਿਸ ਦੇ ਵਲੋਂ ਤਰਨਤਾਰਨ 'ਚ IED ਬੰਬ ਵੀ ਬਰਾਮਦ ਕੀਤੇ ਗਏ ਜਿਸਦੇ ਨਾਲ ਪੰਜਾਬ 'ਚ ਅਤਵਾਦੀ ਸਾਜਿਸ਼ ਨੂੰ ਅੰਜਾਮ ਦਿੱਤਾ ਜਾਣਾ ਸੀ।
ਇਸੇ ਕੜ੍ਹੀ ਨੂੰ ਲੈਕੇ ਜਲੰਧਰ 'ਚ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਹੈ। ਜਿਥੇ ਜਲੰਧਰ ਪੁਲਿਸ ਵਲੋਂ ਹਰ ਰੋਜ਼ ਸ਼ਹਿਰ ਦੇ ਮੁੱਖ ਚੌਰਾਹਿਆਂ ‘ਤੇ ਨਾਕਾਬੰਦੀ ਕਰਕੇ ਲੋਕਾਂ ਦੀ ਚੈੱਕਿੰਗ ਕੀਤੀ ਜਾ ਰਹੀ ਹੈ।ਇਸੇ ਤਹਿਤ ਅੱਜ ਪੁਲਿਸ ਵੱਲੋਂ ਜਲੰਧਰ ਰੇਲਵੇ ਸਟੇਸ਼ਨ ‘ਤੇ ਕਾਸੋ ਓਪਰੇਸ਼ਨ ਚਲਾਇਆ ਗਿਆ, ਜਿਸ ਵਿੱਚ ਲੋਕਾਂ ਅਤੇ ਸ਼ੱਕੀ ਵਸਤੂਆਂ ਦੀ ਚੈੱਕਿੰਗ ਕੀਤੀ ਗਈ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਅਮਰਨਾਥ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਦੇ ਹੁਕਮਾਂ ‘ਤੇ 15 ਅਗਸਤ ਅਤੇ ਰੱਖੜੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਟੀ ਰੇਲਵੇ ਸਟੇਸ਼ਨ, ਕੈਂਟ ਰੇਲਵੇ ਸਟੇਸ਼ਨ ਅਤੇ ਬਸ ਅੱਡੇ ‘ਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਸਾਰੇ ਇਲਾਕੇ ਨੂੰ ਸੀਲ ਕਰਕੇ ਸ਼ੱਕੀ ਵਿਅਕਤੀਆਂ ਅਤੇ ਲਾਵਾਰਿਸ਼ ਵਸਤੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਏ.ਸੀ.ਪੀ. ਅਮਰਨਾਥ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਤੋਂ ਇਲਾਵਾ ਏ.ਸੀ.ਪੀ. ਅਮਰਨਾਥ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹ ਆਪਣੇ ਕਰੀਬ ਕਿਸੇ ਲਵਾਰਿਸ ਵਸਤੂ ਜਾਂ ਕਿਸੇ ਸ਼ੱਕੀ ਵਿਅਕਤੀ ਨੂੰ ਦੇਖਦੇ ਨੇ ਤਾਂ ਤੁਰੰਤ ਉਸਦੀ ਜਾਣਕਾਰੀ ਪੁਲਿਸ ਨੂੰ ਦੇਣ ਅਤੇ ਇਸ ਮੁਹਿੰਮ ਅਤੇ ਸ਼ਹਿਰ ਦੀ ਸੁਰੱਖਿਆ 'ਚ ਪੁਲਿਸ ਦਾ ਸਾਥ ਦੇਣ।


