ਅਚਾਨਕ ਹੀ ਪੁਲਿਸ ਛਾਉਣੀ 'ਚ ਬਦਲਿਆ ਜਲੰਧਰ ਦਾ ਰੇਲਵੇ ਸਟੇਸ਼ਨ
ਪੰਜਾਬ ਦੇ ਵਿਚ ਨਸ਼ੇ ਨੂੰ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ "ਯੁੱਧ ਨਸ਼ੇ ਵਿਰੁੱਧ" ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਪੁਲਿਸ ਵਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਜਨਤਕ ਥਾਵਾਂ 'ਤੇ ਵੀ ਪੁਲਿਸ ਵਲੋਂ ਚੈਕਿੰਗ ਕੀਤੀ ਜਾਂਦੀ ਹੈ।

ਜਲੰਧਰ (ਵਿਵੇਕ ਕੁਮਾਰ) : ਪੰਜਾਬ ਦੇ ਵਿਚ ਨਸ਼ੇ ਨੂੰ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ "ਯੁੱਧ ਨਸ਼ੇ ਵਿਰੁੱਧ" ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਪੁਲਿਸ ਵਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਜਨਤਕ ਥਾਵਾਂ 'ਤੇ ਵੀ ਪੁਲਿਸ ਵਲੋਂ ਚੈਕਿੰਗ ਕੀਤੀ ਜਾਂਦੀ ਹੈ।
ਇਸੇ ਕੜੀ ਤਹਿਤ ਅੱਜ ਜਲੰਧਰ ਪੁਲਿਸ ਨੇ ਅੱਜ ਰੇਲਵੇ ਪੁਲਿਸ ਨਾਲ ਇਕ ਸਾਂਝਾ ਆਪ੍ਰੇਸ਼ਨ ਚਲਾਇਆ। ਜਿਸ ਦੇ ਤਹਿਤ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੇ ਬੈਗਾਂ ਆਦਿ ਦੀ ਤਲਾਸ਼ੀ ਲਈ ਗਈ। ਇਸ ਮੁਹਿੰਮ ਦੌਰਾਨ ਥਾਣਾ 3 ਦੀ ਪੁਲਸ ਦੇ ਨਾਲ ਜੀਆਰਪੀ ਪੁਲਸ ਅਤੇ ਡੌਗ ਸਕੁਐਡ ਆਰ. ਪੀ. ਐੱਫ਼. ਟੀਮ ਮੌਜੂਦ ਸੀ। ਪੁਲਸ ਨੇ ਸਿਵਲ ਰੇਲਵੇ ਸਟੇਸ਼ਨ 'ਤੇ ਸ਼ੱਕੀ ਵਿਅਕਤੀਆਂ ਦੀ ਵੀ ਤਲਾਸ਼ੀ ਲਈ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਲੰਧਰ ਨਾਰਥ ਦੇ ਐਸਪੀ ਆਤਿਸ਼ ਭਾਟੀਆ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਚੈਕਿੰਗ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ ਓਹਨਾ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਦਿੱਤਾ ਗਿਆ ਹੈ ਅਤੇ ਹਰ ਇਕ ਉਹ ਵਿਅਕਤੀ ਜੋ ਕਾਲੇ ਕਾਰੋਬਾਰ ਦੇ ਵਿਚ ਸ਼ਾਮਲ ਹੈ ਉਸਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਕੰਟੀਨ ਦੇ ਸਟਾਫ਼ ਅਤੇ ਹੋਰ ਲੋਕਾਂ ਨੂੰ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਲਈ ਪੁਲਸ ਸਟੇਸ਼ਨ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।