ਯੂਨੀਵਰਸਿਟੀ ’ਚ ਮਹਾਨ ਕੋਸ਼ ਦੀ ਬੇਅਦਬੀ ਹੋਣਾ ਮੰਦਭਾਗਾ : ਦੇਵ ਮਾਨ
ਰਿਆਸਤੀ ਸ਼ਹਿਰ ਨਾਭਾ ਵਿਖੇ ਪੰਜਾਬ ਦੇ ਪ੍ਰਸਿੱਧ ਵਿਦਵਾਨ ਅਤੇ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦਾ 164ਵਾਂ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਦੇਵ ਮਾਨ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਬੁੱਤ ’ਤੇ ਫੁੱਲ ਪਾਲ ਅਰਪਣ ਕੀਤੀ ਗਈ।

By : Makhan shah
ਨਾਭਾ : ਰਿਆਸਤੀ ਸ਼ਹਿਰ ਨਾਭਾ ਵਿਖੇ ਪੰਜਾਬ ਦੇ ਪ੍ਰਸਿੱਧ ਵਿਦਵਾਨ ਅਤੇ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦਾ 164ਵਾਂ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਦੇਵ ਮਾਨ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਬੁੱਤ ’ਤੇ ਫੁੱਲ ਪਾਲ ਅਰਪਣ ਕੀਤੀ ਗਈ।
ਕਈ ਸਖਸੀਅਤਾ ਅਜਿਹੀਆ ਵੀ ਹੁੰਦੀਆ ਹਨ ਜਿੰਨਾਂ ਨੂੰ ਰਹਿੰਦੀ ਦੂਨੀਆ ਤੱਕ ਯਾਦ ਕੀਤਾ ਜਾਦਾ ਹੈ। ਅਜਿਹੀ ਹੀ ਸਖਸੀਅਤ ਨੇ ਰਿਆਸਤੀ ਸਹਿਰ ਨਾਭਾ ਦੇ ਜੰਮਪਲ ਪ੍ਰਸਿੱਧ ਵਿਦਵਾਨ ਅਤੇ ਮਹਾਨ ਕੌਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਜਿੰਨਾ ਨੇ ਨਾਭਾ ਸਹਿਰ ਦਾ ਨਾਮ ਪੂਰੇ ਵਿਸਵ ਭਰ ਵਿੱਚ ਚਾਨਣ ਮੁਨਾਰਾ ਕੀਤਾ ਅੱਜ ਉਨ੍ਹਾਂ ਦੇ 164ਵੇ ਜਨਮ ਦਿਹਾੜੇ ਮੌਕੇ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਬੁੱਤ ਤੇ ਫੁੱਲ ਮਾਲਾ ਭੇਟ ਕਰਨ ਲਈ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਅਤੇ ਭਾਈ ਕਾਨ ਸਿੰਘ ਦੇ ਪੜਪੋਤੇ ਮੇਜਰ ਆਦਰਸ਼ ਪਾਲ ਸਿੰਘ ਵੱਲੋਂ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਸਾਨੂੰ ਬਹੁਤ ਹੀ ਮਾਣ ਹੈ ਕਿ ਭਾਈ ਸਾਹਿਬ ਨੇ ਗੌਰਵ ਗ੍ਰੰਥ ਲਿੱਖ ਕੇ ਪੂਰੇ ਦੇਸ ਵਿੱਚ ਚਾਨਣ ਮੁਨਾਰਾ ਬਣੇ।
ਭਾਈ ਕਾਨ੍ਹ ਸਿੰਘ ਨਾਭਾ ਨੇ 5 ਤੋ 7 ਸਾਲਾ ਦੀ ਛੋਟੀ ਉੱਮਰ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਇੱਕ ਮਿਸਾਲ ਪੈਦਾ ਕੀਤੀ ਸੀ ਅਤੇ ਭਾਈ ਸਾਹਿਬ ਨੂੰ ਗਰੁਮੁੱਖੀ ਤੋ ਇਲਾਵਾ ਉਰਦੂ, ਫਾਰਸੀ, ਅਗਰੇਜੀ ਅਤੇ ਹੋਰ ਕਈ ਭਾਸਾਵਾ ਦੇ ਗਿਆਨ ਦੇ ਭੰਡਾਰ ਸੀ। ਭਾਈ ਸਾਹਿਬ ਨੇ 1912 ਵਿੱਚ ਆਪਣੇ ਜੱਦੀ ਘਰ ਨਾਭਾ ਵਿੱਚ ਮਹਾਨ ਕੌਸ ਦੀ ਰਚਨਾ ਸੁਰੂ ਕੀਤੀ ਅਤੇ 1926 ਵਿਚ ਇਹ ਮਹਾਨ ਕੌਸ ਤਿਆਰ ਹੋ ਗਿਆ। ਮਹਾਨ ਕੌਸ ਤੇ 1927 ਵਿੱਚ ਛਪਾਈ ਤੇ ਜੋ ਖਰਚਾ ਆਇਆ ਉਹ ਪਟਿਆਲਾ ਸਰਕਾਰ ਨੇ ਅਦਾ ਕੀਤਾ ਅਤੇ 1930 ਵਿੱਚ ਮਹਾਨ ਕੋਸ ਛਪ ਕੇ ਤਿਆਰ ਹੋ ਗਿਆ ਜਿਸ ਦੇ ਚਾਰ ਵੋਲੀਅਮ ਸਨ।
ਭਾਈ ਕਾਨ੍ਹ ਸਿੰਘ ਦੇ ਜੱਦੀ ਘਰ ਵਿੱਚ ਅੱਜ ਵੀ ਉਹਨਾ ਦਾ ਸਟੱਡੀ ਟੇਬਲ ਅੱਜ ਵੀ ਮੋਜੂਦ ਹੈ। ਉਹਨਾਂ ਦੇ ਜਨਮ ਦਿਹਾੜੇ ਮੌਕੇ ਅੱਜ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਅਤੇ ਭਾਈ ਕਾਨ੍ਹ ਸਿੰਘ ਦੇ ਪੜਪੋਤੇ ਮੇਜਰ ਆਦਰਸ਼ ਪਾਲ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਵੱਲੋਂ ਉਹਨਾਂ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ ਅਤੇ ਅਰਦਾਸ ਕਰਕੇ ਮੂੰਹ ਮਿੱਠਾ ਕੀਤਾ ਗਿਆ।
ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਪੜਪੋਤੇ ਮੇਜਰ ਆਦਰਸ਼ ਪਾਲ ਅਤੇ ਸ਼ਹਿਰ ਨਿਵਾਸੀ ਤਜਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਜੀ ਦੇ ਜਨਮ ਦਿਹਾੜੇ ਤੇ ਅਸੀਂ ਲੱਖ-ਲੱਖ ਵਧਾਈ ਦਿੰਦੇ ਹਾਂ। ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਬੁੱਤ ਤੇ ਫੁੱਲ ਮਾਲਾ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ ਕਿਹਾ ਕਿ ਸਾਨੂੰ ਬਹੁਤ ਹੀ ਮਾਣ ਹੈ ਕਿ ਅਸੀਂ ਭਾਈ ਕਾਨ੍ਹ ਸਿੰਘ ਨਾਭਾ ਦੀ ਧਰਤੀ ਤੇ ਅੱਜ ਉਨ੍ਹਾਂ ਦਾ ਜਨਮ ਦਿਨ ਮਨਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੀ ਰਚਨਾ ਕੀਤੀ। ਕਿਉਂਕਿ ਮਹਾਨ ਕੋਸ਼ ਦੇ ਰਚੇਤਾ ਵੱਲੋਂ ਜੋ ਗੌਰਵ ਗ੍ਰੰਥ ਲਿਖਿਆ। ਉਸ ਨੂੰ ਅੱਜ ਪੂਰੀ ਦੁਨੀਆ ਵਿੱਚ ਕੋਨੇ-ਕੋਨੇ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਅੱਜ ਭਾਈ ਕਾਨ੍ਹ ਸਿੰਘ ਨਾਭਾ ਨੂੰ ਅਸੀਂ ਜਨਮ ਦਿਨ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।


