Begin typing your search above and press return to search.

ਨਾਭਾ 'ਚ ਲੁਟੇਰੇ ਚੁਸਤ ਤੇ ਪੁਲਿਸ ਸੁਸਤ, ਸਨੈਚਰਾਂ ਵੱਲੋਂ ਦੋ ਵਾਰਦਾਤਾਂ ਨੂੰ ਅੰਜ਼ਾਮ

ਪੰਜਾਬ ਦੇ ਵਿੱਚ ਦਿਨੋ-ਦਿਨ ਵੱਧ ਰਹੀਆ ਲੁੱਟਾਂ ਖੋਹਾਂ, ਸਨੈਚਿੰਗ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਸਨੈਚਰ ਬੇਖੋਫ ਹੋ ਕੇ ਵਾਰਦਾਤਾਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿੱਥੇ ਸਨੈਚਰਾਂ ਦੇ ਵੱਲੋਂ ਦੋ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।

ਨਾਭਾ ਚ ਲੁਟੇਰੇ ਚੁਸਤ ਤੇ ਪੁਲਿਸ ਸੁਸਤ, ਸਨੈਚਰਾਂ ਵੱਲੋਂ ਦੋ ਵਾਰਦਾਤਾਂ ਨੂੰ ਅੰਜ਼ਾਮ
X

Makhan shahBy : Makhan shah

  |  19 Oct 2024 5:39 PM IST

  • whatsapp
  • Telegram

ਨਾਭਾ : ਪੰਜਾਬ ਦੇ ਵਿੱਚ ਦਿਨੋ-ਦਿਨ ਵੱਧ ਰਹੀਆ ਲੁੱਟਾਂ ਖੋਹਾਂ, ਸਨੈਚਿੰਗ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਸਨੈਚਰ ਬੇਖੋਫ ਹੋ ਕੇ ਵਾਰਦਾਤਾਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿੱਥੇ ਸਨੈਚਰਾਂ ਦੇ ਵੱਲੋਂ ਦੋ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਪਹਿਲੀ ਵਾਰਦਾਤ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਤੜਕਸਾਰ ਮੈਡੀਕਲ ਸਟੋਰ ਦੇ ਮਾਲਕ ਤੋਂ ਫੇਸਵਾਸ਼ ਖਰੀਦਣ ਦੇ ਬਹਾਨੇ ਸਵਾ ਤੋਲੇ ਦੀ ਸੋਨੇ ਦੀ ਚੈਨ ਤੇ ਦੋ ਨੌਜਵਾਨਾਂ ਵੱਲੋਂ ਹੱਥ ਸਾਫ ਕਰਕੇ ਰਫੂ ਚੱਕਰ ਹੋ ਗਏ।

ਇੱਕ ਨੌਜਵਾਨ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਖੜਾ ਸੀ ਅਤੇ ਘਟਨਾ ਨੂੰ ਅੰਜ਼ਾਮ ਦੇ ਉਪਰੰਤ ਦੋਵੇਂ ਰਫੂ ਚੱਕਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ। ਪੀੜਤ ਦੁਕਾਨਦਾਰ ਜਦੋਂ ਤੱਕ ਉੱਚੀ ਉੱਚੀ ਰੌਲਾ ਪਾਉਂਦਾ ਤਾਂ ਉਹ ਦੋ ਮੋਟਰਸਾਈਕਲ ਸਵਾਰ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਰਫੂ ਚੱਕਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ।

ਦੂਜੀ ਘਟਨਾ ਦੇ ਵਿੱਚ ਇੱਕ ਬਜ਼ੁਰਗ ਔਰਤ ਤੋਂ ਪਾਣੀ ਪੀਣ ਦੇ ਬਹਾਨੇ ਘਰ ਦੇ ਵਿੱਚ ਹੀ ਝਪਟ ਮਾਰ ਵੱਲੋਂ ਬਜ਼ੁਰਗ ਔਰਤ ਦੀਆਂ ਕੰਨਾਂ ਦੀਆਂ ਬਾਲੀਆਂ ਲੈ ਕੇ ਹੋਇਆ ਰਫੂ ਚੱਕਰ. ਜਿਵੇਂ ਜਿਵੇਂ ਸੋਨੇ ਭਾਅ ਅਸਮਾਨ ਨੂੰ ਛੂ ਰਿਹਾ ਹੈ। ਹਰ ਇੱਕ ਵਿਅਕਤੀ ਆਪਣੇ ਖੂਨ ਪਸੀਨੇ ਦੀ ਕਮਾਈ ਕਰ ਇੱਕ ਇੱਕ ਪੈਸਾ ਜੋੜ ਕੇ ਸੋਨਾ ਖਰੀਦ ਰਿਹਾ ਹੈ ਪਰ ਝਪਟਮਾਰਾਂ ਦੇ ਵੱਲੋਂ ਕੁਝ ਹੀ ਸਕੰਟਾਂ ਦੇ ਵਿੱਚ ਉਨਾਂ ਦੀ ਮਿਹਨਤ ਦਾ ਖਰੀਦਿਆ ਹੋਇਆ ਸੋਨੇ ਤੇ ਹੱਥ ਸਾਫ ਕਰਕੇ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਤਰ੍ਹਾਂ ਦੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਨਾਭਾ ਵਿੱਚ ਜਿੱਥੇ ਦੋ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ।

ਇਸ ਮੌਕੇ ਤੇ ਮੈਡੀਕਲ ਸਟੋਰ ਦੇ ਮਾਲਕ ਮੁਹੰਮਦ ਸ਼ਕੀਲ ਨੇ ਕਿਹਾ ਕਿ ਮੈਂ ਜਦੋਂ ਹੀ ਸਵੇਰੇ ਦੁਕਾਨ ਖੋਲੀ ਤਾਂ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ। ਮੇਰੇ ਕੋਲ ਫੇਸ ਵਾਸ਼ ਖਰੀਦਣ ਦੇ ਬਹਾਨੇ ਮੇਰੇ ਗੱਲ ਵਿੱਚ ਭਾਈ ਸਵਾ ਤੋਲੇ ਸੋਨੇ ਦੀ ਚੈਨ ਤੇ ਹੱਥ ਸਾਫ ਕਰਕੇ ਰਫੂ ਚੱਕਰ ਹੋ ਜਾਂਦੇ ਹਨ। ਮੈਂ ਉਨਾਂ ਦਾ ਪਿੱਛਾ ਵੀ ਕੀਤਾ ਪਰ ਉਨਾਂ ਦਾ ਮੋਟਰਸਾਈਕਲ ਬਹੁਤ ਤੇਜ਼ ਹੋਣ ਕਾਰਨ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਤੇ ਪੀੜਤ ਬਜ਼ੁਰਗ ਔਰਤ ਕ੍ਰਿਸ਼ਨ ਦੇਵੀਂ ਅਤੇ ਬਜ਼ੁਰਗ ਔਰਤ ਦਾ ਬੇਟਾ ਨੇ ਕਿਹਾ ਕਿ ਇੱਕ ਨੌਜਵਾਨ ਆਇਆ ਮੈਨੂੰ ਪਾਣੀ ਦੇਣ ਦੇ ਲਈ ਕਹਿਣ ਲੱਗਾ। ਮੈਨੂੰ ਸੀ ਕਿ ਗਲੀ ਦੇ ਪਾਈਪਾਂ ਪੈ ਰਹੀਆਂ ਹਨ, ਕੰਮ ਚੱਲ ਰਿਹਾ ਸ਼ਾਇਦ ਲੇਬਰ ਵਾਲੇ ਹੋਣਗੇ। ਪਰ ਪਾਣੀ ਪੀਣ ਦੇ ਬਹਾਨੇ ਉਸਨੇ ਮੇਰੇ ਕੰਨਾਂ ਦੀਆਂ ਵਾਲੀਆਂ ਲੈ ਕੇ ਭੱਜ ਗਿਆ। ਜਦੋਂ ਤੱਕ ਮੈਂ ਰੋਲਾ ਪਾਇਆ ਜਦ ਤੱਕ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਦੋਵੇਂ ਨੌਜਵਾਨ ਮੋਟਰਸਾਈਕਲ ਤੇ ਆਏ ਸਨ।

Next Story
ਤਾਜ਼ਾ ਖਬਰਾਂ
Share it