ਅੰਮ੍ਰਿਤਸਰ ਵਿਚ ਇੱਕ ਲੜਕੀ ਨੇ ਆਪਣੀ ਮਾਂ 'ਤੇ ਧੰਦਾ ਕਰਵਾਉਣ ਦੇ ਲਗਾਏ ਇਲਜ਼ਾਮ
ਇੱਕ ਮਾਂ ਧੀ ਦਾ ਪਵਿੱਤਰ ਰਿਸ਼ਤਾ ਉਸ ਸਮੇਂ ਤਾਰ ਤਾਰ ਹੋ ਗਿਆ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਨਾਬਾਲਿਕ ਲੜਕੀ ਵੱਲੋਂ ਆਪਣੀ ਹੀ ਮਾਂ ਦੇ ਉੱਪਰ ਨਜਾਇਜ਼ ਧੰਦਾ ਕਰਵਾਉਣ ਦੇ ਇਲਜ਼ਾਮ ਲਗਾਏ ਗਏ। ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਅੰਮ੍ਰਿਤਸਰ ਸਹਾਇਕ ਕਮਿਸ਼ਨਰ ਪੁਲਿਸ ਕਰਾਈਮ ਅਗੇਸਟ ਵੂਮੈਨ ਐਂਡ ਚਿਲਡਰਨ ਦਫਤਰ ਦੇ ਬਾਹਰ ਦੀਆਂ ਹਨ।
By : Makhan shah
ਅੰਮ੍ਰਿਤਸਰ : ਇੱਕ ਮਾਂ ਧੀ ਦਾ ਪਵਿੱਤਰ ਰਿਸ਼ਤਾ ਉਸ ਸਮੇਂ ਤਾਰ ਤਾਰ ਹੋ ਗਿਆ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਨਾਬਾਲਿਕ ਲੜਕੀ ਵੱਲੋਂ ਆਪਣੀ ਹੀ ਮਾਂ ਦੇ ਉੱਪਰ ਨਜਾਇਜ਼ ਧੰਦਾ ਕਰਵਾਉਣ ਦੇ ਇਲਜ਼ਾਮ ਲਗਾਏ ਗਏ। ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਅੰਮ੍ਰਿਤਸਰ ਸਹਾਇਕ ਕਮਿਸ਼ਨਰ ਪੁਲਿਸ ਕਰਾਈਮ ਅਗੇਸਟ ਵੂਮੈਨ ਐਂਡ ਚਿਲਡਰਨ ਦਫਤਰ ਦੇ ਬਾਹਰ ਦੀਆਂ ਹਨ। ਜਿੱਥੇ ਕਿ ਇੱਕ ਨਾਬਾਲਿਗ ਲੜਕੀ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਉੱਥੇ ਹੀ ਲੜਕੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੀ ਮਾਂ ਵੱਲੋਂ ਉਸ ਕੋਲੋਂ ਧੰਦਾ ਕਰਵਾਇਆ ਜਾਂਦਾ ਸੀ ਅਤੇ ਇਸ ਸਬੰਧੀ ਉਹ ਆਪਣੇ ਪਰਿਵਾਰ ਨੂੰ ਦੱਸਣਾ ਚਾਹੁੰਦੀ ਸੀ ਲੇਕਿਨ ਉਸ ਦੀ ਮਾਂ ਉਸ ਤੇ ਦਬਾਅ ਪਾਉਂਦੀ ਸੀ, ਜਿਸ ਕਰਕੇ ਉਹ ਆਪਣੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਇਸਦੀ ਜਾਣਕਾਰੀ ਨਹੀਂ ਦੇ ਸਕੀ ਤਾਂ ਲਗਾਤਾਰ ਹੀ ਉਸ ਨਾਲ ਬਲਾਤਕਾਰ ਹੁੰਦਾ ਰਿਹਾ। ਹੁਣ ਪੀੜਿਤ ਲੜਕੀ ਨੇ ਹਿੰਮਤ ਕਰਕੇ ਆਪਣੇ ਪਿਤਾ ਨੂੰ ਇਹ ਸਾਰੀ ਦਾਸਤਾਨ ਦੱਸੇ ਤਾਂ ਹੁਣ ਪੀੜਿਤ ਲੜਕੀ ਰੋ ਰੋ ਕੇ ਮੀਡੀਆ ਦੇ ਕੈਮਰਿਆਂ ਅੱਗੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ।
ਦੂਜੇ ਪਾਸੇ ਪੀੜਿਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਸਦੀ ਪਤਨੀ ਵੱਲੋਂ ਉਸਦੀ ਧੀ ਤੋਂ ਨਜਾਇਜ਼ ਧੰਦਾ ਕਰਵਾਇਆ ਜਾ ਰਿਹਾ ਸੀ, ਜਿਸ ਦਾ ਕਿ 15 ਦਿਨ ਪਹਿਲਾਂ ਹੀ ਉਸਨੂੰ ਪਤਾ ਲੱਗਿਆ ਅਤੇ ਹੁਣ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ ਹੈ ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਹਨ। ਪੀੜਿਤ ਪਿਤਾ ਨੇ ਕਿਹਾ ਕਿ ਮੈਂ ਆਪਣੀ ਪਤਨੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ।
ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਲਜ਼ਾਮਾਂ ਚ ਘਿਰੀ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਸਦੀ ਧੀ ਵੱਲੋਂ ਉਸ ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ਤੇ ਹੁਣ ਗੱਲਬਾਤ ਕਰਤੇ ਹ ਦੱਸਿਆ ਕਿ ਮੇਰੀ ਧੀ ਦੇ ਖੁਦ ਹੀ ਕਿਸੇ ਲੜਕੇ ਨਾਲ ਨਜਾਇਜ਼ ਸੰਬੰਧ ਹਨ ਜਿਸ ਦੇ ਨਾਲ ਕਿ ਉਹ ਫੋਨ ਤੇ ਗੱਲਬਾਤ ਵੀ ਕਰਦੀ ਰਹੀ ਹੈ। ਲੇਕਿਨ ਹੁਣ ਸਾਰੇ ਇਲਜ਼ਾਮ ਉਹ ਉਸਦੇ ਉੱਪਰ ਲਗਾ ਰਹੀ ਹੈ। ਅਤੇ ਮੈਂ ਮੰਗ ਕਰਦੀ ਹਾਂ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਦੂਜੇ ਪਾਸੇ ਇਸ ਮਾਮਲੇ ਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਕੋਲ ਦਰਖਾਸਤ ਆਈ ਹੈ ਤੇ ਦੋਨਾਂ ਪਾਰਟੀਆਂ ਨੂੰ ਉਹਨਾਂ ਵੱਲੋਂ ਬੁਲਾਇਆ ਗਿਆ ਹੈ ਤੇ ਇਸ ਦੀ ਇਨਕੁਇਰੀ ਕੀਤੀ ਜਾ ਰਹੀ ਹੈ।ਇਨਕੁਇਰੀ ਕਰਨ ਤੋਂ ਬਾਅਦ ਹੀ ਜੋ ਵੀ ਬੰਦੀ ਕਾਰਵਾਈ ਹੋਏਗੀ ਪੁਲਿਸ ਵੱਲੋਂ ਉਹ ਕੀਤੀ ਜਾਵੇਗੀ।