Begin typing your search above and press return to search.

ਨਗਰ ਕੀਰਤਨ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ, ਚੱਲੀਆਂ ਕਿਰਪਾਨਾਂ

ਸੁਲਤਾਨਪੁਰ ਲੋਧੀ ਵਿਖੇ ਅੱਜ ਗੁਰਦੁਆਰਾ ਸ੍ਰੀ ਸੰਤ ਘਾਟ ਤੋਂ ਨਗਰ ਕੀਰਤਨ ਦੀ ਅਰੰਭਤਾ ਹੋਈ ਸੀ ਜੋ ਪੂਰੇ ਸ਼ਹਿਰ ਦੇ ਵਿੱਚ ਪਰਿਕਰਮਾ ਕੀਤੀ ਜਾ ਰਹੀ ਸੀ ਤਾਂ ਇੱਕ ਵਾਪਰਿਆ ਭਾਣਾ ਜਦੋਂ ਚੌਂਕ ਚੇਲਿਆਂ ਦੇ ਨਜ਼ਦੀਕ ਗਤਕਾ ਖੇਡ ਰਹੇ ਨੌਜਵਾਨਾਂ ਦੇ ਨਾਲ ਕੁਝ ਲੋਕਾਂ ਨੇ ਆ ਕੇ ਹੱਥੋਪਾਈ ਕੀਤੀ।

ਨਗਰ ਕੀਰਤਨ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ, ਚੱਲੀਆਂ ਕਿਰਪਾਨਾਂ
X

Makhan shahBy : Makhan shah

  |  16 Jan 2025 1:52 PM IST

  • whatsapp
  • Telegram

ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਵਿਖੇ ਅੱਜ ਗੁਰਦੁਆਰਾ ਸ੍ਰੀ ਸੰਤ ਘਾਟ ਤੋਂ ਨਗਰ ਕੀਰਤਨ ਦੀ ਅਰੰਭਤਾ ਹੋਈ ਸੀ ਜੋ ਪੂਰੇ ਸ਼ਹਿਰ ਦੇ ਵਿੱਚ ਪਰਿਕਰਮਾ ਕੀਤੀ ਜਾ ਰਹੀ ਸੀ ਤਾਂ ਇੱਕ ਵਾਪਰਿਆ ਭਾਣਾ ਜਦੋਂ ਚੌਂਕ ਚੇਲਿਆਂ ਦੇ ਨਜ਼ਦੀਕ ਗਤਕਾ ਖੇਡ ਰਹੇ ਨੌਜਵਾਨਾਂ ਦੇ ਨਾਲ ਕੁਝ ਲੋਕਾਂ ਨੇ ਆ ਕੇ ਹੱਥੋਪਾਈ ਕੀਤੀ। ਕਿਰਪਾਨਾਂ ਚਲਣ ਦੀ ਵੀ ਖ਼ਬਰ ਆ ਰਹੀ ਆ। ਇਹ ਘਟਨਾ ਉਸ ਸਮੇ ਵਾਪਰੀ ਜਦੋ ਸੁਲਤਾਨਪੁਰ ਲੋਧੀ ਵਿਖੇ ਅੱਜ ਇਤਿਹਾਸਿਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਨਗਰ ਕੀਰਤਨ ਦੀ ਅਰੰਭਤਾ ਹੋਈ ਸੀ ਜੋ ਪੂਰੇ ਸ਼ਹਿਰ ਦੇ ਵਿੱਚ ਪਰਿਕਰਮਾ ਕੀਤੀ ਜਾ ਰਹੀ ਸੀ।

ਖਾਲਸਾਈ ਜਾਹੋ ਜਲਾਲ ਦੇ ਨਾਲ ਸਜਾਏ ਜਾ ਰਹੇ ਇਸ ਨਗਰ ਕੀਰਤਨ ਦੇ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਛੋਟੀ ਜਿਹੀ ਤਕਰਾਰ ਹਿੰਸਕ ਰੂਪ ਧਾਰਨ ਕਰ ਗਈ। ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੇ ਦੌਰਾਨ ਜਦੋਂ ਚੌਂਕ ਚੇਲਿਆਂ ਦੇ ਨਜ਼ਦੀਕ ਗਤਕਾ ਖੇਡ ਰਹੇ ਨੌਜਵਾਨ ਦੇ ਨਾਲ ਕੁਝ ਨੌਜਵਾਨ ਆਪਣੇ ਮੋਟਰਸਾਈਕਲ ਦੀਆਂ ਰੇਸਾਂ ਦੇ ਰਹੇ ਸਨ ਅਤੇ ਸੜਕ ਪਾਰ ਕਰਨਾ ਚਾਹੁੰਦੇ ਸਨ। ਜਿਨਾਂ ਨੂੰ ਨਗਰ ਕੀਰਤਨ ਵਿੱਚ ਸ਼ਾਮਿਲ ਇੱਕ ਗਤਕਾ ਖਿਡਾਰੀ ਵੱਲੋਂ ਕਥਿਤ ਤੌਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਹੌਲ ਗਰਮਾ ਗਿਆ।

ਦੋਹੇ ਧਿਰਾਂ ਆਪਸ ਵਿੱਚ ਹੱਥੋਪਾਈ ਹੋ ਗਈਆਂ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਵੀ ਚੱਲੇ , ਜਿਸ ਵਿੱਚ ਗਤਕਾ ਖਿਡਾਰੀ ਦੇ ਜਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੂਜੇ ਪਾਸੇ ਦੂਸਰੀ ਧਿਰ ਦੇ ਨੌਜਵਾਨ ਵੀ ਜਖਮੀ ਹੋਇਆ ਹੈ। ਇਸ ਘਟਨਾ ਦੀ ਇਲਾਕੇ ਭਰ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਉੱਥੇ ਹੀ ਪ੍ਰਬੰਧਕਾਂ ਨੇ ਵੀ ਕਿਹਾ ਹੈ ਕਿ ਨਗਰ ਕੀਰਤਨ ਦੌਰਾਨ ਅਜਿਹਾ ਵਰਤਾਰਾ ਵਾਪਰਨਾ ਬੇਹਦ ਮੰਦਭਾਗਾ ਹੈ।

ਦੂਸਰੀ ਪਾਸੇ ਉਕਤ ਨੌਜਵਾਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ ।ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦੀ ਕੋਈ ਵੀ ਬੇਅਦਬੀ ਨਹੀਂ ਕੀਤੀ ਹੈ ਅਤੇ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਕੀਤਾ ਹੈ । ਉਲਟਾ ਉਸ ਨੌਜਵਾਨ ਵੱਲੋਂ ਸਾਡੇ ਤੇ ਹਮਲਾ ਕੀਤਾ ਗਿਆ । ਉਹਨਾਂ ਨੇ ਕਿਹਾ ਕਿ ਮੇਰੇ ਵੀ ਸੱਟਾਂ ਲੱਗੀਆਂ ਹੋਈਆਂ ਹਨ।

Next Story
ਤਾਜ਼ਾ ਖਬਰਾਂ
Share it