Begin typing your search above and press return to search.

ਪੰਜਾਬ ਦੇ ਹਾਕੀ ਖਿਡਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਪੈਰਿਸ ਓਲੰਪਿਕ ਵਿੱਚ ਭਾਰਤੀ ਟੀਮ ਵੱਲੋਂ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਭਾਰਤੀ ਟੀਮ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀ, ਜਿੱਥੇ ਉਹਨਾਂ ਦਾ ਕੈਬਨਿਟ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਪੰਜਾਬ ਦੇ ਹਾਕੀ ਖਿਡਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
X

Makhan shahBy : Makhan shah

  |  11 Aug 2024 1:17 PM GMT

  • whatsapp
  • Telegram

ਅੰਮ੍ਰਿਤਸਰ : ਪੈਰਿਸ ਓਲੰਪਿਕ ਵਿੱਚ ਭਾਰਤੀ ਟੀਮ ਵੱਲੋਂ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਭਾਰਤੀ ਟੀਮ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀ, ਜਿੱਥੇ ਉਹਨਾਂ ਦਾ ਕੈਬਨਿਟ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਭਾਰਤੀ ਹਾਕੀ ਟੀਮ ਗੁਰੂਘਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਲਈ ਰਵਾਨਾ ਹੋਈ। ਸਾਰੀ ਟੀਮ ਵੱਲੋਂ ਜਿੱਥੇ ਗੁਰੂ ਘਰ ਵਿੱਚ ਮੱਥਾ ਟੇਕਿਆ ਗਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕਰਵਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ, ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਂ ਵੱਲੋਂ ਸਾਰੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਤੇ ਹਰਮਨ ਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੀ ਵਾਰ ਵੀ ਅਸੀਂ ਅੰਮ੍ਰਿਤਸਰ ਪੁੱਜਣ ਤੋਂ ਬਾਅਦ ਆਪਣੇ ਘਰਾਂ ਨੂੰ ਜਾਣ ਤੋਂ ਪਹਿਲੋਂ ਗੁਰੂ ਘਰ ਵਿੱਚ ਮੱਥਾ ਟੇਕ ਕੇ ਗਏ ਸੀ। ਇਸ ਵਾਰ ਵੀ ਅਸੀਂ ਪਹਿਲਾਂ ਹੀ ਸੋਚਿਆ ਸੀ ਕਿ ਜਦੋਂ ਆਪਣੇ ਅੰਮ੍ਰਿਤਸਰ ਪੁੱਜਾਂਗੇ ਤਾਂ ਉਸ ਤੋਂ ਬਾਅਦ ਗੁਰੂ ਘਰ ਮੱਥਾ ਟੇਕ ਕੇ ਹੀ ਆਪਣੇ ਘਰਾਂ ਨੂੰ ਜਾਵਾਂਗੇ। ਉਹਨਾਂ ਕਿਹਾ ਕਿ ਅੱਜ ਅਸੀਂ ਗੁਰੂ ਘਰ ਪਹੁੰਚ ਕੇ ਜਿੱਥੇ ਮੱਥਾ ਟੇਕਿਆ ਹੈ ਤੇ ਉੱਥੇ ਵਾਹਿਗੁਰੂ ਦਾ ਸ਼ੁਕਰਾਨਾ ਤਾਂ ਕੀਤਾ ਹੈ ਕਿ ਅਸੀਂ ਇਸ ਵਾਰ ਵੀ ਕਾਂਸੀ ਦਾ ਮੈਡਲ ਲੈ ਕੇ ਜਿੱਤ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਹਾਕੀ ਨੂੰ ਸਾਰੀ ਦੁਨੀਆਂ ਵਿੱਚ ਹੀ ਬਹੁਤ ਪਿਆਰ ਸਤਿਕਾਰ ਮਿਲ ਰਿਹਾ।

ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਗਰਾਊਂਡਾਂ ਤਿਆਰ ਕੀਤੀਆਂ ਜਾਣ ਤਾਂ ਜੋ ਖਿਡਾਰੀ ਆਪਣੀ ਪ੍ਰੈਕਟਿਸ ਕਰਕੇ ਆਪਣੀ ਖੇਡ ਦਾ ਜੌਹਰ ਦਿਖਾ ਸਕਣ। ਉਹਨਾਂ ਕਿਹਾ ਕਿ ਜੇਕਰ ਸਾਡੇ ਸ਼ਹਿਰਾਂ ਜਾਂ ਪਿੰਡਾਂ ਦੇ ਵਿੱਚ ਵਧੀਆ ਗਰਾਉਂਡਾਂ ਹੋਣਗੀਆਂ ਤੇ ਸਾਡੇ ਖਿਡਾਰੀ ਵਧੀਆ ਪ੍ਰੈਕਟਿਸ ਕਰਕੇ ਚੰਗੇ ਮੈਡਲ ਹਾਸਲ ਕਰ ਸਕਣਗੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਾਰੀ ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹਨਾਂ ਦੇ ਚੰਗੇ ਭਵਿੱਖ ਦੀ ਵਾਹਿਗੁਰੂ ਅੱਗੇ ਕਾਮਨਾ ਕਰਦਾ ਹਾਂ ਕਿ ਗੁਰੂ ਸਾਹਿਬ ਇਹਨਾਂ ’ਤੇ ਚੰਗੀ ਕਿਰਪਾ ਬਖਸ਼ਿਸ਼ ਕਰਨ ਤੇ ਹਰ ਸੁੱਖ ਆਰਾਮ ਇਹਨਾਂ ਦੀ ਝੋਲੀ ਵਿੱਚ ਪਾਉਣ। ਉਹਨਾਂ ਕਿਹਾ ਕਿ 10 ਖਿਡਾਰੀ ਸਾਡੇ ਪੰਜਾਬ ਦੇ ਸਨ, ਜਿਨਾਂ ਨੇ ਪੰਜਾਬ ਦਾ ਨਾਂ ਦੇਸ਼ ਭਰ ਵਿੱਚ ਰੋਸ਼ਨ ਕੀਤਾ ਹੈ ਤੇ ਪੰਜਾਬੀ ਹਮੇਸ਼ਾ ਹੀ ਸਭ ਤੋਂ ਮੂਹਰੇ ਹੋ ਕੇ ਕੰਮ ਕਰਦੇ ਹਨ ਤੇ ਪੂਰੀ ਮਿਹਨਤ ਲਗਦੇ ਦੇ ਨਾਲ ਜਿੱਤ ਹਾਸਿਲ ਕਰਦੇ ਹਨ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਹੋਰ ਵੀ ਜਿਹੜੀਆਂ ਖੇਡਾਂ ਹਨ ਉਹ ਸੂਚੀ ਖਿਡਾਰੀ ਮੱਲਾਂ ਮਾਰਨ ਤੇ ਪੰਜਾਬ ਦਾ ਨਾਂ ਰੌਸ਼ਨ ਕਰਨ।

Next Story
ਤਾਜ਼ਾ ਖਬਰਾਂ
Share it