ਮੀਂਹ ਕਾਰਨ ਟੁੱਟਿਆ ਹਾਈਵੇਅ, ਕਿਸੇ ਸਮੇਂ ਵੀ ਪੰਜਾਬ-ਹਿਮਾਚਲ ਦਾ ਟੁੱਟ ਸਕਦਾ ਲਿੰਕ
ਪੰਜਾਬ ਤੇ ਹਿਮਾਚਲ 'ਚ ਲਗਾਤਰ ਪੈ ਰਹੇ ਮੀਂਹ ਕਾਰਨ ਜਿਥੇ ਪੰਜਾਬ ਦੇ ਦਰਿਆ ਉਫ਼ਾਨ 'ਤੇ ਨੇ ਅਤੇ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਨੇ। ਪੰਜਾਬ 'ਚ ਮੌਸਮ ਵਿਭਾਗ ਵਲੋਂ ਅਗਲੇ ਕੁੱਝ ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।ਜਿਸ ਤੋਂ ਬਾਅਦ ਕਈ ਥਾਵਾਂ 'ਤੇ ਭਾਰੀ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਹੈ।

By : Makhan shah
ਹੁਸ਼ਿਆਰਪੁਰ (ਵਿਵੇਕ ਕੁਮਾਰ): ਪੰਜਾਬ ਤੇ ਹਿਮਾਚਲ 'ਚ ਲਗਾਤਰ ਪੈ ਰਹੇ ਮੀਂਹ ਕਾਰਨ ਜਿਥੇ ਪੰਜਾਬ ਦੇ ਦਰਿਆ ਉਫ਼ਾਨ 'ਤੇ ਨੇ ਅਤੇ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਨੇ। ਪੰਜਾਬ 'ਚ ਮੌਸਮ ਵਿਭਾਗ ਵਲੋਂ ਅਗਲੇ ਕੁੱਝ ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।ਜਿਸ ਤੋਂ ਬਾਅਦ ਕਈ ਥਾਵਾਂ 'ਤੇ ਭਾਰੀ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਹੈ।ਇਸੇ ਕੜੀ ਤਹਿਤ ਅੱਜ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ ਤੇ ਪਿੰਡ ਮੰਗੂਵਾਲ ਅੱਡੇ ਨਜਦੀਕ ਚਿੰਤਪੁਰਨੀ ਨੈਸ਼ਨਲ ਹਾਈਵੇ ਦਾ ਇੱਕ ਹਿੱਸਾ ਤੇਜ ਬਾਰਿਸ਼ ਦੇ ਪ੍ਰਭਾਵ ਕਾਰਨ ਖੱਡ ਵਿੱਚ ਰੁੜ੍ਹ ਗਿਆ।
ਕਾਬਿਲੇ ਗ਼ੌਰ ਹੈ ਕਿ ਹੁਸ਼ਿਆਰਪੁਰ 'ਚ ਇਹ ਇਕ ਹੀ ਮੁੱਖ ਮਾਰਗ ਹੈ ਜੋ ਪੰਜਾਬ ਨੂੰ ਹਿਮਾਚਲ ਨਾਲ ਜੋੜ ਦਾ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸੜਕ 'ਤੇ ਰੋਜ਼ਾਨਾ ਹੀ ਲੱਖਾਂ ਲੋਕ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਦੇ ਲਿਆ ਆਉਂਦੇ ਨੇ। ਜੇਕਰ ਇਸ ਰਾਸਤੇ ਨੂੰ ਹੋਰ ਨੁਕਸਾਨ ਹੁੰਦਾ ਹੈ ਜਾਂ ਤੇਜ਼ ਮੀਂਹ ਦੇ ਕਾਰਨ ਇਹ ਅੱਧਾ ਰਾਸਤਾ ਵੀ ਟੁੱਟ ਜਾਂਦਾ ਹੈ ਤਾਂ ਪੰਜਾਬ ਦਾ ਹਿਮਾਚਲ ਦੇ ਨਾਲ ਸਿੱਧਾ ਸੰਪਰਕ ਟੁੱਟ ਜਾਵੇਗਾ ਅਤੇ ਇਸ ਦੇ ਨਾਲ ਮਾਤਾ ਚਿਤਨਪੁਰਨੀ ਜਾਣ ਵਾਲੇ ਭਗਤਾਂ ਨੂੰ ਤਾਂ ਖੱਜਲ ਖੁਆਰੀ ਹੋਵੇਗੀ ਇਸ ਦੇ ਨਾਲ ਹੀ ਪੰਜਾਬ ਤੇ ਹਿਮਾਚਲ ਦੇ ਦਰਮਿਆਨ ਵਪਾਰ ਵੀ ਪ੍ਰਭਾਵਿਤ ਹੋਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਮੰਗੂਵਾਲ ਦੇ ਨੌਜਵਾਨ ਨੇ ਦੱਸਿਆ ਕਿ ਕੱਲ ਰਾਤ ਇਸ ਸੜਕ ਦੇ ਟੁੱਟਣ ਦੀ ਸੂਚਨਾਂ ਮਿਲੀ ਸੀ ਪਰ ਰਾਤ ਨੂੰ ਬਰਸਾਤ ਜਿਆਦਾ ਹੋਣ ਕਾਰਨ ਉਹ ਰਾਤ ਨੂੰ ਇਥੇ ਨਹੀਂ ਆ ਪਾਏ ਪਰ ਸਵੇਰੇ ਆਕੇ ਓਹਨਾ ਵਲੋਂ ਇਸ ਰਸਤੇ 'ਤੇ ਬੇੜੀਗੇਡ਼ ਲੱਗਾ ਦਿੱਤੇ ਗਏ ਅਤੇ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਹੈ।
ਇਸ ਦੇ ਨਾਲ ਨੌਜਵਾਨ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਖੱਡ 'ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਕਈ ਸੜਕਾਂ 'ਤੇ ਮਿੱਟੀ ਆ ਗਈ ਹੈ, ਜਿਸ ਕਾਰਨ ਲੋਕ ਕੰਮਾਂ 'ਤੇ ਨਹੀਂ ਜਾ ਪਾ ਰਹੇ ਇਸ ਤੋਂ ਇਲਾਵਾ ਪਿੰਡ ਦੇ ਬੱਚੇ ਵੀ ਸਕੂਲ ਨਹੀਂ ਜਾ ਪਾ ਰਹੇ। ਇਸ ਦੇ ਨਾਲ ਹੀ ਪਿੰਡਵਾਸੀਆਂ ਨੇ ਦੱਸਿਆ ਕਿ ਇਸ ਕਾਰਨ ਪਿੰਡ 'ਚ ਪੀਣ ਵਾਲਾ ਅਤੇ ਬਿੱਜਲੀ ਵੀ ਨਹੀਂ ਆ ਰਹੀ ਜਿਸ ਕਾਰਨ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਹੋ ਰਹੇ ਨੇ।


