Begin typing your search above and press return to search.

ਪੰਜਾਬ ਵਿੱਚ ਮੌਸਮ ਨੇ ਬਦਲੀ ਕਰਵਟ, ਇਨ੍ਹਾਂ ਸ਼ਹਿਰਾਂ 'ਚ ਅੱਜ ਪੈ ਸਕਦਾ ਭਾਰੀ ਮੀਂਹ

ਅੱਜ ਮੌਸਮ 'ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦੱਸਿਆ ਗਿਆ ਹੈ ਅਤੇ ਘੱਟੋ-ਘੱਟ 29 ਡਿਗਰੀ ਸੈਲਸੀਅਸ ਹੈ। 10% 'ਤੇ ਜ਼ਿਆਦਾਤਰ ਪੰਜਾਬ ਦੇ ਸ਼ਹਿਰਾਂ ਚ ਮੀਂਹ ਪੈਣ ਸੰਭਾਵਨਾਵਾਂ ਹੈ।

ਪੰਜਾਬ ਵਿੱਚ ਮੌਸਮ ਨੇ ਬਦਲੀ ਕਰਵਟ, ਇਨ੍ਹਾਂ ਸ਼ਹਿਰਾਂ ਚ ਅੱਜ ਪੈ ਸਕਦਾ ਭਾਰੀ ਮੀਂਹ
X

lokeshbhardwajBy : lokeshbhardwaj

  |  12 July 2024 6:40 AM IST

  • whatsapp
  • Telegram

ਮੌਸਮ ਵਿਭਾਗ ਵੱਲੋਂ ਅੱਜ ਦੇ ਮੌਸਮ ਦਾ ਅਨੁਮਾਨ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦੱਸਿਆ ਗਿਆ ਹੈ ਅਤੇ ਘੱਟੋ-ਘੱਟ 29 ਡਿਗਰੀ ਸੈਲਸੀਅਸ ਹੈ। 10% 'ਤੇ ਜ਼ਿਆਦਾਤਰ ਪੰਜਾਬ ਦੇ ਸ਼ਹਿਰਾਂ ਚ ਮੀਂਹ ਪੈਣ ਸੰਭਾਵਨਾਵਾਂ ਵਿਭਾਗ ਵੱਲੋਂ ਜਤਾਈਆਂ ਜਾ ਰਹੀਆਂ ਨੇ । ਮੌਸਮ ਵਿਭਾਗ ਨੇ ਨਮੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਵਾਤਾਵਰਣ 'ਚ ਨਮੀ ਦਾ ਪੱਧਰ ਲਗਭਗ 62% ਹੋਣ ਦੀ ਸੰਭਾਵਨਾ ਹੈ, ਜਿਸ ਦੇ ਨਾਲ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ । ਇਸ ਦੇ ਨਾਲ ਹੀ ਜੇਕਰ ਗੱਲ ਕਰੀਏ 13 ਜੁਲਾਈ ਦੀ ਤਾਂ ਮੌਸਮ ਵਿਭਾਗ ਨੇ ਇਸ ਦਿਨ ਵੀ ਮੀਂ ਪੈਣ ਦੀ ਜਾਣਕਾਰੀ ਦਿੱਤੀ ਹੈ । ਮਾਨਸੂਨ ਦੀ ਗੱਲ ਕਰੀਏ ਤਾਂ ਕਈ ਰਾਜਾਂ ਚ ਪੈ ਰਹੇ ਭਾਰੀ ਮੀਂਹ ਨੇ ਕਈ ਸਬਜ਼ੀਆਂ ਅਤੇ ਫਲਾਂ ਦੇ ਰੇਟਾਂ ਨੂੰ ਵੀ ਵਧਾ ਦਿੱਤਾ ਹੈ ਜਿਸ ਤੋਂ ਬਾਅਦ ਆਮ ਆਦਮੀ ਦੀ ਜੇਬ੍ਹਾਂ ਤੇ ਕਾਫੀ ਅਸਰ ਦੇਖਣ ਨੂੰ ਮਿਲੀਆ ਹੈ ।

ਜਾਣੋ ਪੰਜਾਬ ਦੇ ਕਿਹੜੇ ਸ਼ਹਿਰਾਂ 'ਚ ਭਵੇਗਾ ਭਾਰੀ ਮੀਂਹ ?

ਅੱਤ ਦੀ ਗਰਮੀ ਨੇ ਪੰਜਾਬ ਦੇ ਲੋਕਾਂ ਪ੍ਰੇਸ਼ਾਨ ਕੀਤਾ ਹੋਇਆ ਹੈ ਪਰ ਇਸ ਵਿਚਾਲੇ ਰਾਹਤ ਦੀ ਖਬਰ ਇਹ ਕਿ ਹੁਣ ਜਲਦ ਇਸ ਸ਼ਹਿਰਾਂ ਚ ਮਾਨਸੂਨ ਦੀ ਬਰਸਾਤ ਹੋਣ ਜਾ ਰਹੀ ਹੈ ।

ਲ਼ੁਧਿਆਣਾ : ਲੁਧਿਆਣਾ ਚ ਸਵੇਰ ਨੂੰ ਮੌਸਮ ਸਾਫ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਜਾ ਰਹੀ ਹੈ ਅਤੇ ਜਾਣਕਾਰੀ ਅਨੁਸਾਰ ਦੁਪਿਰ 12 ਵਜੇ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਚ ਕਈ ਥਾਵਾਂ ਤੇ ਮੀਂਹ ਪੈ ਸਕਦਾ ਹੈ ਅਤੇ ਸ਼ਾਮ ਹੋਣ ਤੱਕ ਫਿਰ ਤੋਂ ਮੌਸਮ ਸਾਫ ਹੋ ਸਕਦਾ ਹੈ ।

ਅੰਮ੍ਰਿਤਸਰ - ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਚ ਸ਼ਾਮ ਨੂੰ ਭਾਰੀ ਮੀਂਹ ਪੈ ਸਕਦਾ ਹੈ ਅਤੇ ਸਵੇਰ ਨੂੰ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ।

ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਤਰਨਤਾਰਨ ਚ ਰਾਤ ਨੂੰ 9 ਵਜੇ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਜਾ ਰਹੀ ਹੈ ।

ਜਲੰਧਰ : ਅੱਜ ਜਲੰਧਰ ਚ ਸਵੇਰ ਤੋਂ ਹੀ ਬੂੰਦਾ ਬਾਂਦੀ ਪੈਂਦੀ ਨਜ਼ਰ ਆ ਰਹੀ ਹੈ ਜਿਸ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਅਤੇ ੧੩ ਜੁਲਾਈ ਦੀ ਸ਼ਾਮ ਤੱਕ ਜਾਰੀ ਰਹਿ ਸਕਦੀ ਹੈ

Next Story
ਤਾਜ਼ਾ ਖਬਰਾਂ
Share it