ਮਜੀਠੀਆ ਨੂੰ ਸਿੱਧੇ ਹੋਏ ਹਰਪਾਲ ਸਿੰਘ ਚੀਮਾ
ਬਿਕਰਮਜੀਤ ਮਜੀਠੀਆ ਲਗਾਤਾਰ ਲਗਾਏ ਜਾ ਰਹੇ ਇਲਜਾਮਾਂ 'ਤੇ ਬੋਲਦੇ ਹੋਏ ਮੰਤਰੀ ਚੀਮਾ ਨੇ ਕਿਹਾ ਕਿ ਜੇਕਰ ਉਹ ਸੱਚੇ ਨੇ ਤਾਂ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੁੰਦਾ ਹੈਗਾ, ਕਾਨੂੰਨ ਦੇ ਮੁਤਾਬਿਕ ਜਿਹੜੀ ਜਾਂਚ ਹੋ ਰਹੀ ਹੈ ਅਤੇ ਮਾਨਯੋਗ ਸੁਪਰੀਮ ਕੋਰਟ ਜਾਂਚ ਨੂੰ ਦੇਖ ਰਹੀ ਹੈ।

ਚੰਡੀਗੜ੍ਹ : ਦੁਨੀਆਂ ਭਰ 'ਚ ਕੱਲ ਜਿਥੇ ਈਦ ਦਾ ਤਿਓਹਾਰ ਵੱਡੀ ਧੂਮ ਧਾਮ ਨਾਲ ਮਨਾਇਆ ਗਿਆ ਓਥੇ ਹੀ ਪੰਜਾਬ 'ਚ ਸਾਰੇ ਧਰਮਾਂ ਦੇ ਲੋਕਾਂ ਨੇ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹੋਏ ਮਿਲਕੇ ਈਦ ਮਨਾਈ।ਇਸ ਮੌਕੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਥੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਉਥੇ ਹੀ ਪੰਜਾਬ 'ਚ ਭਾਈਚਾਰਕ ਸਾਂਝ ਨੂੰ ਤੋੜਨ ਵਾਲੇ ਤੇ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ।
ਇਸ ਮੌਕੇ ਫਿਲੌਰ ਵਿਖੇ ਡਾਕਟਰ ਬੀ.ਆਰ ਅੰਬੇਦਕਰ ਦੇ ਬੁੱਤ ਤੇ ਖਾਲਿਸਤਾਨ ਦੇ ਨਾਅਰੇ ਲਿਖਣ ਤੇ ਮੰਤਰੀ ਚੀਮਾ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰ ਜੋਂ ਸਮਾਜ ਦੇ ਆਪਸੀ ਭਾਈਚਾਰਕ ਨੂੰ ਤੋੜਨਾ ਚਾਹੁੰਦੇ ਨੇ, ਉਹ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਪਰ ਲੇਕਿਨ ਜਿਹੜਾ ਵੀ ਦੋਸ਼ੀ ਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਕੀਮਤ ਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ। ਗੁਰਪਵੰਤ ਸਿੰਘ ਪੰਨੂ ਵਲੋਂ ਜਿੰਮੇਵਾਰੀ ਲੈਣ ਤੇ ਚੀਮਾ ਨੇ ਕਿਹਾ ਕਿ ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਲੇਕਿਨ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ। ਉਹ ਜਿਹੜਾ ਵੀ ਕਾਨੂੰਨ ਹੱਥ ਲੈਣ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਸਰਕਾਰ ਸਖਤ ਐਕਸ਼ਨ ਲਵੇਗੀ।
ਬਿਕਰਮਜੀਤ ਮਜੀਠੀਆ ਲਗਾਤਾਰ ਲਗਾਏ ਜਾ ਰਹੇ ਇਲਜਾਮਾਂ 'ਤੇ ਬੋਲਦੇ ਹੋਏ ਮੰਤਰੀ ਚੀਮਾ ਨੇ ਕਿਹਾ ਕਿ ਜੇਕਰ ਉਹ ਸੱਚੇ ਨੇ ਤਾਂ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੁੰਦਾ ਹੈਗਾ, ਕਾਨੂੰਨ ਦੇ ਮੁਤਾਬਿਕ ਜਿਹੜੀ ਜਾਂਚ ਹੋ ਰਹੀ ਹੈ ਅਤੇ ਮਾਨਯੋਗ ਸੁਪਰੀਮ ਕੋਰਟ ਜਾਂਚ ਨੂੰ ਦੇਖ ਰਹੀ ਹੈ। ਸੋ ਇਹ ਜਿਹੜਾ ਇਸ ਤਰ੍ਹਾਂ ਮੀਡੀਆ ਦੇ ਅੰਦਰ ਭਰਮ ਫੈਲਾਉਣਾ ਬਹੁਤ ਮਾੜੀ ਗੱਲ ਹੈ। ਜਿਹੜਾ ਬੰਦਾ ਸੱਚਾ ਉਹਨੂੰ ਡਰਨ ਦੀ ਕੋਈ ਲੋੜ ਨਹੀਂ।
ਕਿਸਾਨਾਂ ਦੇ ਵੱਲੋਂ ਪੰਜਾਬ ਦੇ ਮੰਤਰੀ ਦੀਆ ਕੋਠੀਆਂ ਦਾ ਘਿਰਾਓ ਕਰਨ ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਆਪਣਾ ਹੱਕ ਆ ਰਾਈਟ ਆ ਪ੍ਰੋਟੈਸਟ ਕਰਨਾ ਪਰ ਲੇਕਿਨ ਉਹਨਾਂ ਦੀਆਂ ਸਾਰੀਆਂ ਮੰਗਾਂ ਲੱਗਭਗ ਉਹ ਕੇਦਰ ਸਰਕਾਰ ਦੇ ਖਿਲਾਫ ਨੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਮੈਂ ਸਮਝਦਾ ਉਹਨਾਂ ਨੂੰ ਜਿਹੜਾ ਪ੍ਰੋਟੈਸਟ ਆ, ਉਹ ਕੇਂਦਰ ਸਰਕਾਰ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਦਾ ਕੀ ਸਟੈਂਡ ਸਪਸ਼ਟ ਹੈ ਕਿਸਾਨਾਂ ਦੇ ਪ੍ਰਤੀ ਮੰਤਰੀ ਚੀਮਾ ਨੇ ਕਿਹਾ ਅਸੀਂ ਤਾਂ ਸਰਕਾਰ ਤਾਂ ਕਿਸਾਨਾਂ ਦੇ ਨਾਲ ਖੜੀ ਹੈ, ਪਹਿਲਾਂ ਵੀ ਜਦੋਂ ਕੇਂਦਰ ਦੇ ਮੰਤਰੀ ਆਏ ਤਾਂ ਮੈਂ ਬਤੌਰ ਪੰਜਾਬ ਸਰਕਾਰ ਵੱਲੋਂ ਕੈਬਨਟ ਮੰਤਰੀ ਮੈਂ ਤੇ ਮੰਤਰੀਆਂ ਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਰੱਖਿਆ ਸੀ।