ਬਟਾਲਾ 'ਚ ਦੋ ਗੈਂਗਾਂ ਵਿਚਕਾਰ ਚਲੀਆਂ ਗੋਲੀਆਂ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਇਸ ਵੇਲੇ ਦੀ ਵੱਡੀ ਖ਼ਬਰ ਬਟਾਲਾ ਤੋਂ ਸਾਮਣੇ ਆ ਰਹੀ ਹੈ, ਜਿਥੇ ਹਰਗੋਬਿੰਦਪੁਰਾ ਰੋਡ ਤੇ ਪੈਟਰੋਲ ਪੰਪ ਸਾਹਮਣੇ ਦੋ ਗੈਂਗਾ ਵਿਚਕਾਰ ਆਹਮੋ ਸਾਹਮਣੇ ਗੋਲੀਆਂ ਚੱਲ ਗਈਆਂ, ਜਿਸ ਨਾਲ ਇਲਾਕੇ ਦੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿੱਲ ਰਿਹਾ, ਇਸ ਦੌਰਾਨ ਇਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ,

ਬਟਾਲਾ : ਇਸ ਵੇਲੇ ਦੀ ਵੱਡੀ ਖ਼ਬਰ ਬਟਾਲਾ ਤੋਂ ਸਾਮਣੇ ਆ ਰਹੀ ਹੈ, ਜਿਥੇ ਹਰਗੋਬਿੰਦਪੁਰਾ ਰੋਡ ਤੇ ਪੈਟਰੋਲ ਪੰਪ ਸਾਹਮਣੇ ਦੋ ਗੈਂਗਾ ਵਿਚਕਾਰ ਆਹਮੋ ਸਾਹਮਣੇ ਗੋਲੀਆਂ ਚੱਲ ਗਈਆਂ, ਜਿਸ ਨਾਲ ਇਲਾਕੇ ਦੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿੱਲ ਰਿਹਾ, ਇਸ ਦੌਰਾਨ ਇਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ਚ ਜ਼ਖਮੀ ਹੋ ਗਿਆ, ਜੋ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਿਹਾ, ਦੇਖੋ ਪੂਰੀ ਖ਼ਬਰ
ਪੰਜਾਬ ਵਿਚ ਦਿਨੋ ਦਿਨ ਵਾਰਦਾਤਾਂ ਦਾ ਸਿਨਸਿਲਾ ਲਗਾਤਾਰ ਵੱਧਦਾ ਜਾ ਰਿਹਾ, ਅਜਿਹਾ ਹੀ ਇਕ ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆ ਰਿਹਾ, ਜਿਥੇ ਹਰਗੋਬਿੰਦਪੁਰਾ ਰੋਡ ਤੇ ਸਥਿਤ ਬਾਵਾ ਪੈਟਰੋਲ ਪੰਪ ਸਾਹਮਣੇ ਦੋ ਗੈਂਗਾ ਵਿਚਕਾਰ ਆਹਮੋ ਸਾਹਮਣੇ ਗੋਲੀਆਂ ਚੱਲ ਗਈਆਂ, ਜਿਸ ਕਾਰਨ ਇਲਾਕੇ ਦੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿੱਲ ਰਿਹਾ, ਜਾਣਕਾਰੀ ਅਨੁਸਾਰ ਇਹ ਗੈਂਗਵਾਰ ਦਾ ਮਾਮਲਾ ਹੈ, ਕਿਉਕਿ ਜਦੋ ਬਿੱਲਾ ਮਡਿਆਲਾ ਅਤੇ ਉਸ ਦਾ ਸਾਥੀ ਗੋਰਾ ਬਰਿਆਰ ਪੈਟਰੋਲ ਪੰਪ ਦੇ ਨੇੜੇ ਤੋਂ ਨਿਕਲ ਰਹੇ ਸੀ ਤਾਂ ਦੁਜੀ ਧਿਰ ਵਲੋਂ ਹੁਣ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਵਿਚ ਗੋਰਾ ਬਰਿਆਰ ਦੀ ਮੌਕੇ ਤੇ ਹੀ ਮੌਤ ਹੋ ਗਈ ,ਜਦਕਿ ਬਿੱਲਾ ਮੰਡਿਆਲਾ ਗੰਭੀਰ ਰੂਪ 'ਚ ਜਖਮੀ ਹੋ ਗਿਆ, ਜੋ ਜਖਮੀ ਰੂਪ ਚ ਮੌਕੇ ਤੋਂ ਫਰਾਰ ਹੋਣ ਚ ਕਾਮਯਾਬ ਰਿਹਾ,
ਦਸ ਦੇਈਏ ਕਿ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਗੋਲੀਆਂ ਚਲਾਉਣ ਵਾਲੀ ਦੂਜੀ ਧਿਰ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ,