ਕਰੰਟ ਲੱਗਣ ਕਾਰਨ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਚੰਡੀਗੜ੍ਹ 'ਚ ਪੰਜਾਬ ਦੇ ਰਾਜਪਾਲ ਨੇ ਲਿਆ ਸਖਤ ਐਕਸ਼ਨ
ਜਿੰਮ ਵਿੱਚ ਕਸਰਤ ਕਰਕੇ ਵਾਪਸ ਆ ਰਿਹੇ ਨੌਜਵਾਨ ਦੀ ਸੈਕਟਰ 8 ਦੇ ਇੱਕ ਟਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਜਾਨ ਚਲੇ ਗਈ ਸੀ । ਪੰਜਾਬ ਦੇ ਰਾਜਪਾਲ ਵੱਲੋਂ ਇਸ ਮਾਮਲੇ ਸਬੰਧੀ ਸਖਤ ਐਕਸ਼ਨ ਲਿਆ ਗਿਆ ਹੈ।
By : lokeshbhardwaj
ਚੰਡੀਗੜ੍ਹ : ਜਿੰਮ ਵਿੱਚ ਕਸਰਤ ਕਰਕੇ ਵਾਪਸ ਆ ਰਿਹੇ ਨੌਜਵਾਨ ਦੀ ਸੈਕਟਰ 8 ਦੇ ਇੱਕ ਟਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਜਾਨ ਚਲੇ ਗਈ ਸੀ । ਜਾਣਕਾਰੀ ਅਨੁਸਾਰ 17 ਜੁਲਾਈ ਨੂੰ ਚੰਡੀਗੜ੍ਹ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਿਪਟੀ ਡਾਇਰੈਕਟਰ ਦੇ ਪੁੱਤਰ ਦੀ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਸੀ । ਕਿਹਾ ਜਾ ਰਿਹਾ ਹੈ ਕਿ ਨੌਜਵਾਨ ਸੈਕਟਰ-8 ਸਥਿਤ ਜਿੰਮ 'ਚ ਵਰਕਆਊਟ ਕਰਕੇ ਵਾਪਸ ਆ ਰਿਹਾ ਸੀ ਤਾਂ ਖੰਬੇ ਦੇ ਨਜ਼ਦੀਕ ਇੱਕ ਕਾਰ ਖੜ੍ਹੀ ਸੀ ਜਿਸ ਦੇ ਕੋਲ ਹੀ ਲੋਹੇ ਦੀ ਗਰਿੱਲ 'ਪਈ ਸੀ ਜਿਸ ਤੋਂ ਬਾਅਦ ਅਚਾਨਕ ਇਹ ਨੌਜਵਾਨ ਉਸ ਗਰਿੱਲ ਚੜ੍ਹ ਗਿਆ, ਜਿਸ ਦੇ ਨਾਲ ਉਸ ਦਾ ਸੰਤੁਲਨ ਖਰਾਬ ਹੋਇਆ ਅਤੇ ਉਹ ਟ੍ਰਾਂਸਫਾਰਮਰ ਦੇ ਨਾਲ ਜਾ ਟਕਰਾਇਆ । ਇਸ ਮੰਦਭਾਗੀ ਘਟਨਾ ਤੋਂ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਖੁਦ ਮੌਕੇ 'ਤੇ ਪਹੁੰਚ ਕੇ ਇਸ ਸਥਿਤੀ ਦਾ ਜਾਇਜ਼ਾ ਲਿਆ । ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਜਾਂਚ ਪੂਰੀ ਹੋਣ ਤੱਕ ਬਿਜਲੀ ਵਿਭਾਗ ਦੇ ਇੱਕ ਐਕਸੀਅਨ ਅਤੇ ਐਸਡੀਈ ਨੂੰ ਵੀ ਮੁਅੱਤਲ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ ਰਾਜਪਾਲ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਨੂੰ ਚੰਡੀਗੜ੍ਹ ਵਿੱਚ ਬਿਜਲੀ ਦੇ ਟਰਾਂਸਫਾਰਮਰਾਂ ਅਤੇ ਖੰਭਿਆਂ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ । ਤਾਂ ਜੋ ਬਿਜਲੀ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇੰਜਨੀਅਰਿੰਗ ਵਿਭਾਗ ਨੂੰ ਤੁਰੰਤ ਪ੍ਰਭਾਵ ਨਾਲ ਇਸ ਮਾਮਲੇ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਹਨ ।