ਅਕਾਲ ਤਖ਼ਤ ਦੇ ਖ਼ਿਲਾਫ਼ ਜਾ ਕੇ ਭਰਤੀ ਕਰਨਾ ਗ਼ਲਤ ਗੱਲ : ਚੰਦੂਮਾਜਰਾ
ਨਾਭਾ ਵਿਖੇ ਪਹੁੰਚੇ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਵਾਰ ਫਿਰ ਸੁਖਬੀਰ ਬਾਦਲ ਨੂੰ ਆੜੇ ਹੱਥੀ ਲਿਆ, ਉਹਨਾਂ ਕਿਹਾ ਕਿ ਜਦੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮ ਸੁਣਾਇਆ ਗਿਆ ਸੀ ਅਤੇ ਅਸਤੀਫੇ ਲੈ ਕੇ ਗੱਲ ਕਹੀ ਗਈ ਸੀ। ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਨਵੀਂ ਭਰਤੀ ਜੋ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ।
By : Makhan shah
ਨਾਭਾ : ਨਾਭਾ ਵਿਖੇ ਪਹੁੰਚੇ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਵਾਰ ਫਿਰ ਸੁਖਬੀਰ ਬਾਦਲ ਨੂੰ ਆੜੇ ਹੱਥੀ ਲਿਆ, ਉਹਨਾਂ ਕਿਹਾ ਕਿ ਜਦੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮ ਸੁਣਾਇਆ ਗਿਆ ਸੀ ਅਤੇ ਅਸਤੀਫੇ ਲੈ ਕੇ ਗੱਲ ਕਹੀ ਗਈ ਸੀ। ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਨਵੀਂ ਭਰਤੀ ਜੋ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ।
ਸੋ ਅਕਾਲੀ ਦਲ ਦੀ ਭਰਤੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੋਂ ਬਾਅਦ ਹੀ ਕੀਤੀ ਜਾਵੇ। ਅਕਾਲ ਤਖਤ ਸਾਹਿਬ ਦੀ ਕਮੇਟੀ ਨੂੰ ਦਰਕਿਨਾਰ ਕਰਕੇ ਅਤੇ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨਾ ਬਹੁਤ ਗਲਤ ਗੱਲ ਹੈ। ਇਹ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੀ ਮਨ ਮਰਜ਼ੀ ਕਰ ਰਿਹਾ ਹੈ। ਸੁਖਬੀਰ ਬਾਦਲ ਆਪ ਹੀ ਦੁਬਾਰਾ ਪ੍ਰਧਾਨ ਬਣਨਾ ਚਾਹੁੰਦੇ ਹਨ ਅਤੇ ਜਿਸ ਕਰਕੇ ਉਹਨਾਂ ਨੇ ਹੁਣ ਭਰਤੀ ਸ਼ੁਰੂ ਕਰ ਦਿੱਤੀ ਹੈ।
ਸੁਖਬੀਰ ਬਾਦਲ ਦੇ 50 ਲੱਖ ਦੀ ਭਰਤੀ ਮੁਹਿੰਮ ਤੇ ਚੰਦੂਮਾਜਰਾ ਨੇ ਕਿਹਾ ਕਿ ਜੋ ਇਹ 50 ਲੱਖ ਦੀ ਭਰਤੀ ਦੀ ਗੱਲ ਕਰ ਰਹੇ ਹਨ ਇਹ ਲੋਕਾਂ ਨੂੰ ਹਜਮ ਨਹੀਂ ਹੋ ਰਹੀ। ਪੰਥ ਮੁਸ਼ਕਿਲਾਂ ਵਿੱਚੋਂ ਲੰਘ ਰਿਹਾ ਹੈ ਪਰ ਸਾਡੇ ਨੌਜਵਾਨਾਂ ਦੀ ਜਵਾਨੀ ਜੇਲਾ ਵਿੱਚ ਰੁਲ ਰਹੀ ਹੈ। ਅੱਜ ਲੋੜ ਸੀ ਅੱਜ ਪੰਥ ਨੂੰ ਇੱਕ ਜੁੱਟ ਹੋ ਦੀ, ਅਤੇ ਸੁਖਬੀਰ ਬਾਦਲ ਦੀ ਅੱਡ ਵਿਚਾਰਧਾਰਾ ਹੈ। ਸੁਖਬੀਰ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੁਕਮਾਂ ਨੂੰ ਦਰ ਕਿਨਾਰੇ ਕਰਕੇ ਆਪਣੀ ਮਨ ਮਰਜ਼ੀ ਕੀਤੀ ਜਾ ਰਹੀ ਹੈ ਜੋ ਨੁਕਸਾਨ ਦਾਇੱਕ ਹੋ ਸਕਦੀ ਹੈ।
ਹਰਿਆਣਾ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਹੋਈ ਹਾਰ ਤੇ ਸੁਖਬੀਰ ਬਾਦਲ ਵੱਲੋਂ ਦਾਦੂਵਾਲ ਨੂੰ ਏਜੰਸੀਆਂ ਦੇ ਬੰਦੇ ਅਤੇ ਐਂਟੀ ਸਿੱਖ ਹੋਣ ਵਾਲੇ ਬਿਆਨ ਤੇ ਚੰਦੂਮਾਜਰਾ ਨੇ ਕਿਹਾ ਕਿ ਜਿੱਤ ਹਾਰ ਇੱਕ ਵੱਖਰੀ ਗੱਲ ਹੈ ਏਜੰਸੀ ਦਾ ਬੰਦਾ ਕਿਹੜਾ ਹੈ ਇਸ ਬਾਰੇ ਸੁਖਬੀਰ ਬਾਦਲ ਨੂੰ ਚੰਗੀ ਭਲਾ ਜਾਣੂ ਹੈ। ਇਹ ਤਾਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਟਿੱਚ ਜਾਣਦੇ ਹਨ ਅਤੇ ਚੋਣ ਕਮਿਸ਼ਨ ਹੁਕਮ ਨੂੰ ਵੀ ਕੁਝ ਨਹੀਂ ਸਮਝਦੇ। ਇਹ ਤਾਂ ਆਪਣੀਆਂ ਮਨਮਰਜ਼ੀਆਂ ਕਰਦੇ ਹਨ।
ਸਰਬਜੀਤ ਸਿੰਘ ਝਿੰਜੜ ਵੱਲੋਂ ਦਿੱਤੇ ਬਿਆਨ ਤੇ ਚੰਦੂਮਾਜਰਾ ਨੇ ਕਿਹਾ ਕਿ ਇਹ ਸਭ ਕੁਝ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ। ਰਾਜਨੀਤੀ ਦੇ ਵਿੱਚ ਸਿਧਾਂਤਕ ਤੌਰ ਤੇ ਲੜਾਈ ਲੜਨੀ ਚਾਹੀਦੀ ਹੈ। ਅਸੀ ਨਾ ਕਦੀ ਸੱਤਾ ਦੇ ਲਈ ਅਸੀਂ ਨਾ ਹੀ ਕਦੀ ਮੋਕਾ ਪ੍ਰਸਤੀ ਦੇ ਲਈ ਐਮਰਜੰਸੀ ਦੇ ਵੇਲੇ ਸਭ ਤੋਂ ਵੱਧ ਮਹੀਨੇ ਜੇਲਾ ਕੱਟੀਆ, ਦੋ ਵਾਰੀ ਮੇਰੇ ਤੇ ਐਨਐਸਏ ਲਗਾਇਆ ਗਿਆ। ਅਸੀਂ ਉਹਨਾਂ ਲੋਕਾਂ ਦੇ ਵਿੱਚੋਂ ਹਾਂ ਜਿਨਾਂ ਨੇ ਅਕਾਲੀ ਦਲ ਦੇ ਲਈ ਸੰਘਰਸ਼ ਕੀਤਾ। ਦਿੱਲੀ ਵਿਧਾਨ ਸਭਾ ਚੋਣਾਂ ਬਾਰੇ ਚੰਦੂਮਾਜਰਾ ਨੇ ਬੋਲਦਿਆਂ ਕਿਹਾ ਕਿ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਮੁਕਾਬਲਾ ਲੱਗਦਾ ਹੈ ਬਾਕੀ ਚੋਣ ਨਤੀਜੇ ਦੱਸਣਗੇ।
ਭਵਿੱਖ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਸਰਦਾਰ ਲਹਿਰ ਨੂੰ ਲੈ ਕੇ ਸਮਝੌਤੇ ਬਾਰੇ ਚੰਦੂਮਾਜਰਾ ਨੇ ਬੋਲਦਿਆਂ ਕਿਹਾ ਕਿ ਚੰਦੂਮਾਜਰਾ ਦਾ ਸੰਕੇਤ ਦਿੰਦੇ ਆ ਕਿਹਾ ਕਿ ਇਹ ਕੁਝ ਸਮੇਂ ਦੇ ਵਿੱਚ ਇਹ ਦੁਬਿਧਾ ਦੂਰ ਹੋ ਜਾਵੇਗੀ। ਸਾਨੂੰ ਇਸ ਗੱਲ ਤੇ ਪੂਰਨ ਆਸ ਅਤੇ ਵਿਸ਼ਵਾਸ ਹੈ। ਅਕਾਲੀ ਦਲ ਦੇ ਨਾਲ ਚੱਲਣ ਵਾਲੇ ਲੋਕ ਅਕਾਲ ਤਖਤ ਸਾਹਿਬ ਦੇ ਨਾਲ ਚੱਲਣ ਦੇ ਵਿੱਚ ਵਿਸ਼ਵਾਸ ਰੱਖਦੇ ਹਨ। ਅਸਲ ਅਕਾਲੀ ਦਲ ਉਹ ਹੈ ਜਿਸ ਦੇ ਨਾਲ ਅਕਾਲ ਤਖਤ ਸਾਹਿਬ ਹੈ।