ਪਬਜੀ ਖੇਡਦੀ-ਖੇਡਦੀ ਕੁੜੀ ਹੋ ਗਈ ਗ਼ਾਇਬ, ਸੀਸੀਟੀਵੀ ਦੇਖ ਡਰਿਆ ਪਰਿਵਾਰ
ਫਿਰੋਜ਼ਪੁਰ ਦੇ ਪਿੰਡ ਜਲੋਕੇ ਦੇ ਰਹਿਣ ਵਾਲੇ 14 ਸਾਲਾਂ ਅੰਜੂ ਨਾਮ ਦੀ ਲੜਕੀ ਭੇਤਭਰੀ ਹਾਲਤ ਵਿਚ ਗਾਇਬ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ਹੈ। ਆਖਰੀ ਵਾਰ ਉਸ ਨੂੰ 22 ਨਵੰਬਰ ਰਾਤ ਨੂੰ ਦੇਖਿਆ ਗਿਆ। ਪਰਿਵਾਰ ਦੇ ਮੁਤਾਬਕ ਅੰਜੂ ਪਬਜੀ ਗੇਮ ਖੇਡਣ ਦੀ ਆਦੀ ਸੀ ਅਤੇ ਉਹ ਅਕਸਰ ਪਬਜੀ ਗੇਮ ਖੇਡਦੀ ਰਹਿੰਦੀ ਸੀ।
By : Makhan shah
ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਜਲੋਕੇ ਦੇ ਰਹਿਣ ਵਾਲੇ 14 ਸਾਲਾਂ ਅੰਜੂ ਨਾਮ ਦੀ ਲੜਕੀ ਭੇਤਭਰੀ ਹਾਲਤ ਵਿਚ ਗਾਇਬ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ਹੈ। ਆਖਰੀ ਵਾਰ ਉਸ ਨੂੰ 22 ਨਵੰਬਰ ਰਾਤ ਨੂੰ ਦੇਖਿਆ ਗਿਆ। ਪਰਿਵਾਰ ਦੇ ਮੁਤਾਬਕ ਅੰਜੂ ਪਬਜੀ ਗੇਮ ਖੇਡਣ ਦੀ ਆਦੀ ਸੀ ਅਤੇ ਉਹ ਅਕਸਰ ਪਬਜੀ ਗੇਮ ਖੇਡਦੀ ਰਹਿੰਦੀ ਸੀ।
22 ਤਰੀਕ ਨੂੰ ਜਦੋਂ ਸਾਰਾ ਪਰਿਵਾਰ ਸੌਂ ਗਿਆ ਤਾਂ ਦੇਰ ਰਾਤ ਅੰਜੂ ਬਿਨਾਂ ਕਿਸੇ ਨੂੰ ਦੱਸੇ ਘਰੋਂ ਬਾਹਰ ਨਿਕਲ ਗਈ। ਪਰਿਵਾਰ ਵੱਲੋਂ ਸਵੇਰੇ ਉਸਦੀ ਭਾਲ ਕੀਤੀ ਗਈ ਤਾਂ ਉਸ ਦਾ ਕੁਝ ਪਤਾ ਨਹੀਂ ਚੱਲਿਆ। ਇਸ ਤੋਂ ਬਾਅਦ ਪਰਿਵਾਰ ਨੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਫਰੋਲੇ ਤੇ ਕੈਮਰੇ ਵਿੱਚ ਪਿੰਡ ਦੀਆਂ ਗਲੀਆਂ ਵਿੱਚ ਉਹ ਘੁਮਦੀ ਹੋਈ ਇਕੱਲੀ ਨਜ਼ਰ ਆਈ।
ਪਰਿਵਾਰ ਦੇ ਦੱਸਣ ਮੁਤਾਬਿਕ ਅੰਜੂ ਬੇਸੁਧ ਇਧਰ ਉਧਰ ਫਿਰ ਰਹੀ ਸੀ ਕਿਉਂਕਿ ਸੀਸੀਟੀਵੀ ਜਦ ਫਰੋਲਿਆ ਗਿਆ ਤਾਂ ਅੰਜੂ ਦੇ ਮਗਰ ਕਈ ਕੁੱਤੇ ਵੀ ਭੌਂਕ ਰਹੇ ਸੀ ਪਰ ਅੰਜੂ ਬੇਸੁੱਧ ਤੁਰੀ ਜਾ ਰਹੀ ਸੀ। ਇੰਝ ਲੱਗਦਾ ਸੀ ਕਿ ਜਿਵੇਂ ਉਹ ਕਿਸੇ ਹੋਰ ਹੀ ਦੁਨੀਆ ਵਿੱਚ ਘੁੰਮ ਰਹੀ ਹੋਵੇ। ਪਿੰਡ ਵਾਲਿਆਂ ਵੱਲੋਂ ਕਈ ਜਗ੍ਹਾ ’ਤੇ ਸੀਸੀਟੀਵੀ ਕੈਮਰੇ ਫਰੋਲੇ ਗਏ, ਜਿਸ ਵਿੱਚੋਂ ਇਕੱਲੀ ਜਾਂਦੀ ਹੋਈ ਨਜ਼ਰ ਆ ਰਹੀ ਸੀ। ਕੁਝ ਸਮੇਂ ਬਾਅਦ ਉਹ ਦਿਖਾਈ ਨਹੀਂ ਦਿੱਤੀ ਅਤੇ ਕਰੀਬ ਇੱਕ ਹਫਤਾ ਬੀਤ ਜਾਣ ਦੇ ਬਾਅਦ ਵੀ ਅੰਜੂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ।
ਪਰਿਵਾਰ ਦਾ ਕਹਿਣਾ ਹੈ ਕਿ ਅੰਜੂ ਲਗਾਤਾਰ ਪਬਜੀ ਗੇਮ ਖੇਡਦੀ ਰਹਿੰਦੀ ਸੀ। ਉਹਨਾਂ ਨੂੰ ਜਾਪਦਾ ਹੈ ਕਿ ਸ਼ਾਇਦ ਉਸੇ ਦੀ ਲੋਰ ਵਿੱਚ ਉਹ ਕਿਤੇ ਨਿਕਲ ਗਈ ਹੈ। ਪਰਿਵਾਰ ਨੇ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਤੇ ਨਾ ਹੀ ਉਹਨਾਂ ਦੀ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ।
ਪਰਿਵਾਰ ਵੱਲੋਂ ਪੁਲਿਸ ਨੂੰ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦੀ ਬੇਟੀ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੇ ਫੋਨ ਨੂੰ ਟੈਕਨੀਕਲ ਸਰਵਿਲਾਂਸ ਤੇ ਲਾ ਦਿੱਤਾ ਹੈ ਲੜਕੀ ਦੀ ਭਾਲ ਕੀਤੀ ਜਾ ਰਹੀ। 14 ਸਾਲਾਂ ਲੜਕੀ ਦੇ ਇਸ ਤਰ੍ਹਾਂ ਰੈਸਮੀ ਪਰਿਸਥਿਤੀਆਂ ਵਿੱਚ ਗਾਇਬ ਹੋਣ ਤੇ ਜਿੱਥੇ ਸਦਮੇ ਵਿੱਚ ਹੈ ਉਥੇ ਹੀ ਪਿੰਡ ਵਾਸੀ ਵੀ ਪਰੇਸ਼ਾਨ ਨੇ ਕੀ ਆਖਿਰ ਪਬਜੀ ਗੇਮ ਦਾ ਅਸਰ ਬੱਚਿਆਂ ਦੇ ਦਿਮਾਗ ਤੇ ਕਿਸ ਕਦਰ ਹਾਂ ਵੀ ਹੋ ਰਿਹਾ ਹੈ ਅਤੇ ਉਹ ਕੀ ਕਰ ਰਹੇ ਨੇ ਉਸ ਨਾ ਕਿਸੇ ਨੂੰ ਕੁਝ ਪਤਾ ਨਹੀਂ।