Begin typing your search above and press return to search.

ਸਾਬਕਾ CM ਚਰਨਜੀਤ ਸਿੰਘ ਚੰਨੀ ਜੇਤੂ ਕਰਾਰ, ਪਈਆਂ ਇੰਨੀਆਂ ਰਿਕਾਰਡ ਵੋਟਾਂ, ਮਿਲਿਆ ਸਰਟੀਫਿਕੇਟ, ਦੇਖੋ ਤਸਵੀਰਾਂ

ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਤੋਂ ਲੋਕ ਸਭਾ ਸੀਟ ਵੱਡੀ ਲੀਡ ਨਾਲ ਜਿੱਤ ਲਈ ਹੈ। ਚੰਨੀ ਨੂੰ ਰਿਕਾਰਡ ਤੋੜ ਵੋਟ ਪਈ ਹੈ ਉਨ੍ਹਾਂ ਨੂੰ 1.64 ਲੱਖ ਵੋਟਾਂ ਪਈਆ ਹਨ।

ਸਾਬਕਾ CM ਚਰਨਜੀਤ ਸਿੰਘ ਚੰਨੀ ਜੇਤੂ ਕਰਾਰ, ਪਈਆਂ ਇੰਨੀਆਂ ਰਿਕਾਰਡ ਵੋਟਾਂ, ਮਿਲਿਆ ਸਰਟੀਫਿਕੇਟ, ਦੇਖੋ ਤਸਵੀਰਾਂ
X

Dr. Pardeep singhBy : Dr. Pardeep singh

  |  4 Jun 2024 4:10 PM IST

  • whatsapp
  • Telegram

ਜਲੰਧਰ : ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਤੋਂ ਲੋਕ ਸਭਾ ਸੀਟ ਵੱਡੀ ਲੀਡ ਨਾਲ ਜਿੱਤ ਲਈ ਹੈ। ਚੰਨੀ ਨੂੰ ਰਿਕਾਰਡ ਤੋੜ ਵੋਟ ਪਈ ਹੈ ਉਨ੍ਹਾਂ ਨੂੰ 1.64 ਲੱਖ ਵੋਟਾਂ ਪਈਆ ਹਨ। ਚੰਨੀ ਨੂੰ ਲੈ ਕੇ 390053 ਵੋਟਾਂ ਮਿਲੀਆਂ ਸਨ ਅਤੇ 175993 ਵੋਟਾਂ ਦੀ ਲੀਡ ਨਾਲ ਚੋਣ ਜਿੱਤੀ। ਹੁਣ ਚੋਣ ਅਧਿਕਾਰੀ ਵੱਲੋਂ ਸਰਟੀਫਿਕੇਟ ਦਿੱਤਾ ਗਿਆ ਹੈ।





ਇੱਥੋਂ ਮੁੱਖ ਮੁਕਾਬਲਾ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਭਾਜਪਾ ਦੇ ਰਿੰਕੂ ਅਤੇ ‘ਆਪ’ ਦੇ ਟੀਨੂੰ ਵਿਚਕਾਰ ਚਲ ਰਿਹਾ ਸੀ। ਇਸ ਤੋਂ ਇਲਾਵਾ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਅਤੇ ਬਸਪਾ ਦੇ ਐਡਵੋਕੇਟ ਬਲਵਿੰਦਰ ਕੁਮਾਰ ਵੀ ਚੋਣ ਮੈਦਾਨ ਵਿੱਚ ਸਨ। ਇਸ ਵਾਰ ਇਸ ਸੀਟ ‘ਤੇ 59.07 ਫੀਸਦੀ ਵੋਟਿੰਗ ਹੋਈ। ਪਿਛਲੀਆਂ ਜ਼ਿਮਨੀ ਚੋਣਾਂ ਵਿੱਚ ਇਹ ਵੋਟ ਪ੍ਰਤੀਸ਼ਤਤਾ ਸਿਰਫ਼ 54% ਸੀ। ਸਭ ਤੋਂ ਵੱਧ ਵੋਟਾਂ ਜਲੰਧਰ ਪੱਛਮੀ ਹਲਕੇ ‘ਚ ਕਰੀਬ 64 ਫੀਸਦੀ ਪਈਆਂ।

ਇਸ ਤੋਂ ਬਾਅਦ ਜਲੰਧਰ ਉੱਤਰੀ ‘ਚ 62.10 ਫੀਸਦੀ, ਸ਼ਾਹਕੋਟ ‘ਚ 58.79 ਫੀਸਦੀ, ਆਦਮਪੁਰ ‘ਚ 58.50 ਫੀਸਦੀ, ਨਕੋਦਰ ‘ਚ 58.40 ਫੀਸਦੀ, ਕਰਤਾਰਪੁਰ ‘ਚ 57.98 ਫੀਸਦੀ, ਜਲੰਧਰ ਕੈਂਟ ‘ਚ 57.95 ਫੀਸਦੀ, ਫਿਲੌਰ ‘ਚ 57.80 ਫੀਸਦੀ ਅਤੇ ਜਲੰਧਰ ਸੈਂਟਰਲ ‘ਚ 56.80 ਫੀਸਦੀ ਵੋਟਾਂ ਪਈਆਂ।

Next Story
ਤਾਜ਼ਾ ਖਬਰਾਂ
Share it