Begin typing your search above and press return to search.

ਨਾਭਾ ਜੇਲ੍ਹ ਵਿਚ ਬੰਦ ਪੰਜ ਨੌਜਵਾਨ ਕਿਸਾਨ ਆਗੂਆਂ ਨੂੰ ਕੀਤਾ ਰਿਹਾਅ

ਕਿਸਾਨਾਂ ਦੇ ਸੰਘਰਸ਼ ਅੱਗੇ ਇੱਕ ਵਾਰ ਫਿਰ ਸਰਕਾਰ ਨੂੰ ਝੁਕਣਾ ਪਿਆ ਹੈ, ਜੀ ਹਾਂ ਬਸੀ ਪਠਾਣਾਂ ਦੇ ਵਿਧਾਇਕ ਨੂੰ ਪਿੰਡਾਂ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਜਾਣ ਸਮੇਂ ਕਿਸਾਨ ਆਗੂਆਂ ਵੱਲੋਂ ਸਵਾਲ ਪੁੱਛੇ ਜਾਣ ਦੇ ਮਾਮਲੇ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਨਾਭਾ ਜੇਲ ਵਿੱਚ ਬੰਦ ਪੰਜ ਨੌਜਵਾਨ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ।

ਨਾਭਾ ਜੇਲ੍ਹ ਵਿਚ ਬੰਦ ਪੰਜ ਨੌਜਵਾਨ ਕਿਸਾਨ ਆਗੂਆਂ ਨੂੰ ਕੀਤਾ ਰਿਹਾਅ
X

Makhan shahBy : Makhan shah

  |  21 July 2025 9:30 AM IST

  • whatsapp
  • Telegram

ਫਤਿਹਗੜ੍ਹ ਸਾਹਿਬ : ਕਿਸਾਨਾਂ ਦੇ ਸੰਘਰਸ਼ ਅੱਗੇ ਇੱਕ ਵਾਰ ਫਿਰ ਸਰਕਾਰ ਨੂੰ ਝੁਕਣਾ ਪਿਆ ਹੈ, ਜੀ ਹਾਂ ਬਸੀ ਪਠਾਣਾਂ ਦੇ ਵਿਧਾਇਕ ਨੂੰ ਪਿੰਡਾਂ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਜਾਣ ਸਮੇਂ ਕਿਸਾਨ ਆਗੂਆਂ ਵੱਲੋਂ ਸਵਾਲ ਪੁੱਛੇ ਜਾਣ ਦੇ ਮਾਮਲੇ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਨਾਭਾ ਜੇਲ ਵਿੱਚ ਬੰਦ ਪੰਜ ਨੌਜਵਾਨ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ।


ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਅੱਗੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਪੂਰੇ ਪੰਜਾਬ ਭਰ ਦੇ ਕਿਸਾਨ ਇਕੱਠੇ ਹੋ ਕੇ ਸੜਕਾਂ ਤੇ ਉਤਰ ਕੇ ਜਾਮ ਲਗਾਉਣਗੇ ।


ਉੱਧਰ ਸਰਕਾਰ ਨੇ ਕਿਸਾਨਾਂ ਦੇ ਰੋਹ ਅੱਗੇ ਝੁੱਕਦਿਆਂ ਦੇਰ ਸ਼ਾਮ ਧਰਨੇ ਵਾਲੇ ਸਥਾਨ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਨਾਭਾ ਜੇਲ ਵਿੱਚ ਬੰਦ ਪੰਜਾਂ ਕਿਸਾਨਾਂ ਨੂੰ ਗੱਡੀ ਵਿੱਚ ਲਿਆ ਕੇ ਲਿਆ ਕੇ ਆਜ਼ਾਦ ਕੀਤਾ, ਜਿਨਾਂ ਦਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਸਮੇਤ ਸਮੁੱਚੀ ਕਿਸਾਨ ਜਥੇਬੰਦੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।

ਜੇਲ ਵਿਚੋ ਰਿਹਾਅ ਹੋ ਕੇ ਆਏ ਕਿਸਾਨ ਆਗੂ ਗੁਰਜਿੰਦਰ ਸਿੰਘ ਖੋਜੇਮਾਜਰਾ ਨੇ ਕਿਹਾ ਕਿ ਕਿਸਾਨ ਯੂਨੀਅਨ ਆਪਣਾ ਸੰਘਰਸ਼ ਜਾਰੀ ਰੱਖੇਗੀ ਅਤੇ ਹਰੇਕ ਪਿੰਡ ਵਿੱਚ ਵਿਧਾਇਕਾਂ ਨੂੰ ਆਪਣੀਆਂ ਪ੍ਰਾਪਤੀਆਂ ਗਿਣਾਉਣ ਸਮੇਂ ਆਉਣ ਤੇ ਸਵਾਲ ਜਰੂਰ ਕੀਤੇ ਜਾਣਗੇ, ਚਾਹੇ ਸਰਕਾਰ ਜਿੰਨੀ ਮਰਜ਼ੀ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਲਵੇ । ਉਹਨਾਂ ਕਿਹਾ ਕਿ ਨਾਭਾ ਜੇਲ ਭੇਜੇ ਪੰਜਾਂ ਕਿਸਾਨਾਂ ਵੱਲੋਂ ਜੇਲ ਵਿੱਚ ਭੁੱਖ ਹੜਤਾਲ ਕੀਤੀ ਗਈ ਅਤੇ ਰਿਹਾ ਨਾ ਹੁਣ ਤੱਕ ਕੁਝ ਵੀ ਨਾ ਖਾਣ ਦਾ ਐਲਾਨ ਕੀਤਾ ਗਿਆ ਸੀ।

ਭਾਰਤੀ ਕਿਸਾਨ ਯੂਨੀਅਨ ਸਿੱਧੂ ਏਕਤਾ ਦੇ ਜਿਲਾ ਜਨਲ ਸਕੱਤਰ ਗੁਰਜੀਤ ਸਿੰਘ ਵਜੀਦਪੁਰ ਨੇ ਕਿਸਾਨਾਂ ਦੀ ਇਸ ਵੱਡੀ ਜਿੱਤ ਤੇ ਵਧਾਈ ਦਿੰਦਿਆਂ ਕਿਹਾ ਕਿ ਕਿਸਾਨ ਸਰਕਾਰਾਂ ਅੱਗੇ ਨਾ ਚੁੱਕੇ ਹਨ ਤੇ ਨਾ ਹੀ ਅੱਗੇ ਤੋਂ ਝੁਕਣਗੇ ਤੇ ਜਥੇਬੰਦੀ ਵੱਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਹਰੇਕ ਪਿੰਡ ਵਿੱਚ ਵਿਧਾਇਕਾਂ ਨੂੰ ਸਵਾਲ ਜਵਾਬ ਜਰੂਰ ਕੀਤੇ ਜਾਣਗੇ ਉਹਨਾਂ ਕਿਹਾ ਕਿ ਨਾਭਾ ਜੇਲ ਵਿੱਚੋਂ ਕਿਸਾਨਾਂ ਨੂੰ ਰਿਹਾ ਕਰਵਾਉਣਾ ਜਥੇਬੰਦੀ ਦੀ ਵੱਡੀ ਜਿੱਤ ਹੈ।

Next Story
ਤਾਜ਼ਾ ਖਬਰਾਂ
Share it