ਪਿਓ ਤੇ ਧੀ ਨੇ ਸਾਈਕਲ 'ਤੇ ਤੈਅ ਕੀਤਾ ਮੋਹਾਲੀ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਦਾ ਸਫਰ
ਮੋਹਾਲੀ ਦੇ ਨੇੜੇ ਪਿੰਡ ਲਾਲੜੂ ਅਨੋਖਾ ਮਾਮਲਾ ਸਾਹਮਣੇ ਆਇਆ ਹੈ । ਜਿਸਦੀ ਚਾਰੇ ਪਾਸੇ ਚਰਚਾ ਕੀਤੀ ਜਾ ਰਹੀ ਹੈ। ਦਰਅਸਲ ਮੁਹਾਲੀ ਦੇ ਨੇੜੇ ਪਿੰਡ ਲਾਲੜੂ ਤੋਂ ਸਾਈਕਲ ਉੱਤੇ ਸਵਾਰ ਹੋ ਕੇ ਪਿਓ ਅਤੇ ਧੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ।

ਮੋਹਾਲੀ, ਕਵਿਤਾ : ਮੋਹਾਲੀ ਦੇ ਨੇੜੇ ਪਿੰਡ ਲਾਲੜੂ ਅਨੋਖਾ ਮਾਮਲਾ ਸਾਹਮਣੇ ਆਇਆ ਹੈ । ਜਿਸਦੀ ਚਾਰੇ ਪਾਸੇ ਚਰਚਾ ਕੀਤੀ ਜਾ ਰਹੀ ਹੈ। ਦਰਅਸਲ ਮੁਹਾਲੀ ਦੇ ਨੇੜੇ ਪਿੰਡ ਲਾਲੜੂ ਤੋਂ ਸਾਈਕਲ ਉੱਤੇ ਸਵਾਰ ਹੋ ਕੇ ਪਿਓ ਅਤੇ ਧੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ। ਦੋਵੇਂ ਪਿਓ ਧੀ ਨੂੰ ਸਾਈਕਲ ਉੱਤੇ ਅੰਮ੍ਰਿਤਸਰ ਪਹੁੰਚਣ ਲਈ 8 ਦਿਨ ਦੀ ਯਾਤਰਾ ਕਰਨ ਪਈ ਅਤੇ 8 ਦਿਨਾਂ ਬਾਅਦ 250 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚ ਕੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਵੀ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਲਾਲੜੂ ਤੋਂ ਆਏ ਸਾਈਕਲ ਸਵਾਰ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾ ਦਾ ਪਿੰਡ ਹੰਸਾਲਾ ਹੈ ਲਾਲੜੂ ਮੰਡੀ ਤੋਂ 250 ਕਿਲੋਮੀਟਰ ਦਾ ਸਾਈਕਲ ਰਾਹੀਂ ਸਫ਼ਰ ਤੈਅ ਕਰਕੇ ਗੁਰੂ ਘਰ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਹਾਂ। ਇਸ ਮੌਕੇ ਵਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਕਾਫੀ ਸਮੇਂ ਦਾ ਸੁਪਨਾ ਸੀ ਕਿ ਉਹ ਸਾਈਕਲ ਤੇ ਸਵਾਰ ਹੋ ਕੇ ਯਾਤਰਾ ਕਰਨ ਤੇ ਗੁਰੂ ਨਗਰੀ ਵਿੱਚ ਗੁਰੂ ਘਰ ਮੱਥਾ ਟੇਕ ਕੇ ਆਉਣ ਸੋ ਅੱਜ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਹਨ।
ਵਰਿੰਦਰ ਸਿੰਘ ਦੀ ਧੀ ਜੈਸਮੀਨ ਵੀ ਸਾਈਕਲ ਉੱਤੇ ਸਵਾਰ ਹੋ ਕੇ ਆਈ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਧੀ ਨੇ ਵੀ ਉਨ੍ਹਾ ਦੇ ਨਾਲ਼ ਆਉਣ ਦੀ ਜ਼ਿੱਦ ਕੀਤੀ ਕਿ ਮੈਂ ਵੀ ਆਪਣੇ ਪਿਤਾ ਦੇ ਨਾਲ ਸਾਈਕਲ ਤੇ ਸਵਾਰ ਹੋ ਕੇ ਗੁਰੂ ਘਰ ਮੱਥਾ ਟੇਕਣ ਦੇ ਲਈ ਜਾਣਾ ਹੈ। ਦਰਅਸਲ ਧੀ ਜੈਸਮੀਨ ਦੀ ਦੱਸ ਦਿਨਾਂ ਦੀਆਂ ਛੁੱਟੀਆਂ ਸਨ ਜਿਸ ਕਰਕੇ ਇਨ੍ਹਾਂ ਵੱਲੋਂ ਇਹ ਟੂਰ ਆਰੰਭਿਆ ਗਿਆ।
ਇਸ ਮੌਕੇ ਸੱਤ ਸਾਲ ਦੀ ਧੀ ਜੈਸਮੀਨ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਸਾਈਕਲ ਤੇ ਸਵਾਰ ਹੋ ਕੇ ਗੁਰੂ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਆਈ ਹੈ ਉਹਨੇ ਕਿਹਾ ਕਿ ਉਸਦੇ ਦਿਲੀ ਇੱਛਾ ਹੈ ਕਿ ਉਹ ਸਾਈਕਲ ਤੇ ਪੂਰੇ ਵਰਲਡ ਦੀ ਯਾਤਰਾ ਕਰੇ। ਇਸ ਪਰਿਵਾਰ ਦਾ ਮਕਸਦ ਹੈ ਪੰਜਾਬ ਦੇ ਲਈ ਕੁਝ ਅਲੱਗ ਕਰਨ ਦਾ ਇਸ ਕਰਕੇ ਸਾਈਕਲ ਰਾਹੀਂ ਸਫਰ ਤੈਅ ਕਰਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਅਤੇ ਹੁਣ ਉਹਨਾਂ ਕਿਹਾ ਕਿ ਸਾਡਾ ਅਗਲਾ ਮਕਸਦ ਹੈ ਕਿ ਅਸੀਂ ਹਜੂਰ ਸਾਹਿਬ ਲਈ ਸਾਈਕਲ ਯਾਤਰਾ ਕਰੀਏ ਨਵੰਬਰ ਦਿਸੰਬਰ ਵਿੱਚ ਅਸੀਂ ਸਰਦੀ ਦੇ ਮੌਸਮ ਵਿੱਚ ਸਾਈਕਲ ਯਾਤਰਾ ਕਰਾਂਗੇ। ਪਰ ਉਸ ਵਿੱਚ ਅਸੀਂ ਮੈਂ ਮੇਰੀ ਧੀ ਜੈਸਮੀਨ ਤੇ ਮੇਰੀ ਪਤਨੀ ਵੀ ਨਾਲ ਹੋਵੇਗੀ।