Begin typing your search above and press return to search.

ਚਲਦੀ ਟ੍ਰੇਨ ਚ ਹੋਈ ਕਿਸਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਅੱਜ ਦੇ ਅਜੋਕੇ ਸਮੇਂ ਵਿੱਚ ਕਿਸ ਵਿਅਕਤੀ ਦੀ ਮੌਤ ਕਿੱਥੇ ਲਿਖੀ ਹੋਈ ਐ, ਇਹ ਕਿਸੇ ਨੂੰ ਨਹੀਂ ਪਤਾ|ਇਸ ਤਰਾਂ ਦਾ ਇਕ ਮਾਮਲਾ ਨਾਭਾ ਤੋਂ ਸਾਮਣੇ ਆਇਆ ਜਿਥੇ ਗੰਗਾ ਨਗਰ ਤੋਂ ਅੰਬਾਲਾ ਜਾਣ ਵਾਲੀ ਟ੍ਰੇਨ ਚ ਇਕ ਕਿਸਾਨ ਦੀ ਅਚਾਨਕ ਮੌਤ ਹੋ ਗਈ |ਟ੍ਰੇਨ ਵਿੱਚ ਸਵਾਰ ਮੁਸਾਫਰਾਂ ਨੇ ਇਸ ਦੀ ਜਾਣਕਾਰੀ ਤੁਰੰਤ ਰੇਲਵੇ ਪੁਲਿਸ ਨੂੰ ਕੀਤੀ | ਰੇਲਵੇ ਪੁਲਿਸ ਵਲੋਂ ਕਿਸਾਨ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ|

ਚਲਦੀ ਟ੍ਰੇਨ ਚ ਹੋਈ ਕਿਸਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
X

Makhan shahBy : Makhan shah

  |  22 March 2025 6:53 PM IST

  • whatsapp
  • Telegram

ਨਾਭਾ (ਜਗਮੀਤ ਸਿੰਘ) : ਅੱਜ ਦੇ ਅਜੋਕੇ ਸਮੇਂ ਵਿੱਚ ਕਿਸ ਵਿਅਕਤੀ ਦੀ ਮੌਤ ਕਿੱਥੇ ਲਿਖੀ ਹੋਈ ਐ, ਇਹ ਕਿਸੇ ਨੂੰ ਨਹੀਂ ਪਤਾ|ਇਸ ਤਰਾਂ ਦਾ ਇਕ ਮਾਮਲਾ ਨਾਭਾ ਤੋਂ ਸਾਮਣੇ ਆਇਆ ਜਿਥੇ ਗੰਗਾ ਨਗਰ ਤੋਂ ਅੰਬਾਲਾ ਜਾਣ ਵਾਲੀ ਟ੍ਰੇਨ ਚ ਇਕ ਕਿਸਾਨ ਦੀ ਅਚਾਨਕ ਮੌਤ ਹੋ ਗਈ | ਟ੍ਰੇਨ ਵਿੱਚ ਸਵਾਰ ਮੁਸਾਫਰਾਂ ਨੇ ਇਸ ਦੀ ਜਾਣਕਾਰੀ ਤੁਰੰਤ ਰੇਲਵੇ ਪੁਲਿਸ ਨੂੰ ਕੀਤੀ | ਰੇਲਵੇ ਪੁਲਿਸ ਵਲੋਂ ਕਿਸਾਨ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ|


ਨਾਭਾ ਦਾ ਰਹਿਣ ਵਾਲਾ ਇਕ ਕਿਸਾਨ ਜੋ ਗੰਗਾ ਨਗਰ ਤੋਂ ਅੰਬਾਲਾ ਟ੍ਰੇਨ ਵਿਚ ਸਫਰ ਕਰ ਰਿਹਾ ਸੀ | ਸਫਰ ਦੌਰਾਨ ਕਿਸਾਨ ਦੀ ਅਚਾਨਕ ਸਿਹਤ ਵਿਗਾੜਨੀ ਸ਼ੁਰੂ ਹੋ ਗਈ | ਜਿਸ ਕਾਰਣ ਕਿਸਾਨ ਦੀ ਚਲਦੀ ਟ੍ਰੇਨ ਵਿਚ ਭੇਦਭਾਰੀ ਹਾਲਤ ਚ ਮੌਤ ਹੋ ਗਈ | ਮ੍ਰਿਤਕ ਕਿਸਾਨ ਦੀ ਪਹਿਚਾਣ 46 ਸਾਲਾ ਗੁਰਮੀਤ ਸਿੰਘ ਵਜੋਂ ਹੋਈ ਹੈ ਜੋ ਨਾਭਾ ਦਾ ਰਹਿਣ ਵਾਲਾ ਸੀ |ਟ੍ਰੇਨ ਵਿੱਚ ਸਵਾਰ ਮੁਸਾਫਰਾਂ ਨੇ ਇਸ ਦੀ ਜਾਣਕਾਰੀ ਤੁਰੰਤ ਰੇਲਵੇ ਪੁਲਿਸ ਨੂੰ ਕੀਤੀ | ਜਿਸ ਤੋਂ ਬਾਅਦ ਨਾਭਾ ਰੇਲਵੇ ਪੁਲਿਸ ਵੱਲੋਂ ਮ੍ਰਿਤਕ ਗੁਰਮੀਤ ਸਿੰਘ ਨੂੰ ਟਰੇਨ ਵਿੱਚੋਂ ਉਤਾਰ ਕੇ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ |ਗੁਰਮੀਤ ਸਿੰਘ ਦੀ ਮੌਤ ਕਾਰਣ ਪਰਿਵਾਰ ਦਾ ਰੋ-ਰੋ ਬੁਰਾ ਹਾਲ ਐ ਅਤੇ ਪਿੰਡ ਚ ਸੋਗ ਦਾ ਮਾਹੌਲ ਬਣਿਆ ਹੋਇਆ|

ਇਸ ਮੌਕੇ ਤੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਕਿਸਾਨ ਗੁਰਮੀਤ ਸਿੰਘ ਮ੍ਰਿਤਕ ਹੀ ਸਾਡੇ ਕੋਲੇ ਲਿਆਂਦਾ ਗਿਆ ਸੀ , ਇਸ ਦੀ ਮੌਤ ਕਿਵੇਂ ਹੋਈ, ਇਹ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇਗਾ|

ਇਸ ਸਬੰਦੀ ਨਾਭਾ ਰੇਲਵੇ ਸਟੇਸ਼ਨ ਦੇ ਪੁਲਿਸ ਅਧਿਕਾਰੀ ਗੁਰਵੰਤ ਸਿੰਘ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਐ , ਇਸ ਘਟਨਾ ਤੇ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਕਿ ਕਿਹਾ ਆਓ ਜਾਣਦੇ ਹਾਂ |

ਦਸ ਦੇਈਏ ਕਿ ਮ੍ਰਿਤਕ ਗੁਰਮੀਤ ਸਿੰਘ ਜੋ ਧੂਰੀ ਦੇ ਨਜ਼ਦੀਕ ਨੰਗਲਾਂ ਪਿੰਡ ਵਿਚ ਆਪਣੀ ਜਮੀਨ ਤੇ ਗੇੜਾ ਮਾਰਨ ਗਿਆ ਹੋਇਆ ਸੀ|ਨਾਭਾ ਵਾਪਿਸ ਆਉਣ ਦੌਰਾਨ ਉਸ ਦੀ ਮੌਤ ਹੋਈ | ਜਿਸ ਦੇ ਕਾਰਨਾਂ ਦਾ ਹਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰ ਮ੍ਰਿਤਕ ਦੇ ਪਰਿਵਾਰ ਵਲੋਂ ਹਾਰਟ ਅਟੈਕ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ| ਜਿਸ ਦਾ ਅਸਲ ਸੱਚ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ|

Next Story
ਤਾਜ਼ਾ ਖਬਰਾਂ
Share it