Begin typing your search above and press return to search.

ਬਾਇਓ ਗੈਸ ਫੈਕਟਰੀ ਖਿਲਾਫ਼ ਚੋਣਾਂ ਦਾ ਬਾਈਕਾਟ, ਪੋਲਿੰਗ ਸਟੇਸ਼ਨਾਂ 'ਤੇ ਨਹੀਂ ਪਹੁੰਚੇ ਲੋਕ

ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰੱਖਦਿਆਂ ਹੋਇਆਂ ਪਿੰਡਾਂ ਦੇ ਲੋਕ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਵੋਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਕਿ ਖੰਨਾ ਦੇ ਪਿੰਡ ਬੀਜਾ ਦੇ ਛੇ ਪਿੰਡਾਂ ਵਿੱਚ ਮੁਕੰਮਲ ਤੌਰ ਤੇ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਹੈ।

ਬਾਇਓ ਗੈਸ ਫੈਕਟਰੀ ਖਿਲਾਫ਼ ਚੋਣਾਂ ਦਾ ਬਾਈਕਾਟ, ਪੋਲਿੰਗ ਸਟੇਸ਼ਨਾਂ ਤੇ ਨਹੀਂ ਪਹੁੰਚੇ ਲੋਕ
X

Dr. Pardeep singhBy : Dr. Pardeep singh

  |  1 Jun 2024 10:54 AM IST

  • whatsapp
  • Telegram

ਖੰਨਾ : ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰੱਖਦਿਆਂ ਹੋਇਆਂ ਪਿੰਡਾਂ ਦੇ ਲੋਕ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਵੋਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਕਿ ਖੰਨਾ ਦੇ ਪਿੰਡ ਬੀਜਾ ਦੇ ਛੇ ਪਿੰਡਾਂ ਵਿੱਚ ਮੁਕੰਮਲ ਤੌਰ ਤੇ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਹੈ। ਇਹ ਬਾਈਕਾਟ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਲੱਗੀ ਹੋਈ ਬਾਇਓ ਗੈਸ ਫੈਕਟਰੀ ਖਿਲਾਫ਼ ਕੀਤਾ ਗਿਆ ਹੈ। ਬਾਇਓ ਗੈਸ ਫੈਕਟਰੀ ਕਾਰਨ ਇਲਾਕੇ ਦੇ ਪਿੰਡਾਂ ਲੋਕਾਂ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ‌ਹੁਣ ਤੱਕ ਇਹਨਾਂ ਪਿੰਡ ਘੁੰਗਰਾਲੀ ਰਾਜਪੂਤਾਂ, ਕਿਸ਼ਨਗੜ੍ਹ, ਗਾਜ਼ੀਪੁਰ, ਰਾਏਪੁਰ ਰਾਜਪੂਤਾਂ , ਮਹਿੰਦੀਪੁਰ, ਆਦਿ ਪਿੰਡਾਂ ਦੇ ਲੋਕਾਂ ਵੱਲੋਂ ਲੋਕ ਸਭਾ ਚੋਣਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਅਤੇ ਪਿੰਡਾਂ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਵੀ ਚੋਣ ਬੂਥ ਨਹੀਂ ਲਗਾਇਆ ਗਿਆ ਪਰ ਦੂਜੇ ਪਾਸੇ ਪੰਜਾਬ ਭਰ ਵਿੱਚ ਬੰਪਰ ਵੋਟਿੰਗ ਹੋ ਰਹੀ ਹੈ। ਸਵੇਰ ਦੇ 9 ਵਜੇ ਤੱਕ 9.64% ਮਤਦਾਨ ਹੋਇਆ

ਸ੍ਰੀ ਅਨੰਦਪੁਰ ਸਾਹਿਬ ’ਚ ਸਵੇਰੇ 9 ਵਜੇ ਤੱਕ 9.53% ਹੋਇਆ ਮਤਦਾਨ

ਅੰਮ੍ਰਿਤਸਰ ’ਚ ਸਵੇਰੇ 9 ਵਜੇ ਤੱਕ 7.22% ਹੋਇਆ ਮਤਦਾਨ

ਬਠਿੰਡਾ ’ਚ ਸਵੇਰੇ 9 ਵਜੇ ਤੱਕ 9.74% ਹੋਇਆ ਮਤਦਾਨ

ਫਰੀਦਕੋਟ ’ਚ ਸਵੇਰੇ 9 ਵਜੇ ਤੱਕ 9.83% ਹੋਇਆ ਮਤਦਾਨ

ਸ੍ਰੀ ਫਤਿਹਗੜ੍ਹ ਸਾਹਿਬ ’ਚ ਸਵੇਰੇ 9 ਵਜੇ ਤੱਕ 8.27% ਹੋਇਆ ਮਤਦਾਨ

ਫਿਰੋਜ਼ਪੁਰ ’ਚ ਸਵੇਰੇ 9 ਵਜੇ ਤੱਕ 11.61% ਹੋਇਆ ਮਤਦਾਨ

ਗੁਰਦਾਸਪੁਰ ’ਚ ਸਵੇਰੇ 9 ਵਜੇ ਤੱਕ 8.81% ਹੋਇਆ ਮਤਦਾਨ

ਹੁਸ਼ਿਆਰਪੁਰ ’ਚ ਸਵੇਰੇ 9 ਵਜੇ ਤੱਕ 9.66% ਹੋਇਆ ਮਤਦਾਨ

ਜਲੰਧਰ ’ਚ ਸਵੇਰੇ 9 ਵਜੇ ਤੱਕ 9.34% ਹੋਇਆ ਮਤਦਾਨ

ਸ੍ਰੀ ਖਡੂਰ ਸਾਹਿਬ ’ਚ ਸਵੇਰੇ 9 ਵਜੇ ਤੱਕ 9.71% ਹੋਇਆ ਮਤਦਾਨ

ਲੁਧਿਆਣਾ ’ਚ ਸਵੇਰੇ 9 ਵਜੇ ਤੱਕ 9.08% ਹੋਇਆ ਮਤਦਾਨ

ਪਟਿਆਲਾ ’ਚ ਸਵੇਰੇ 9 ਵਜੇ ਤੱਕ 10.98% ਹੋਇਆ ਮਤਦਾਨ

ਸੰਗਰੂਰ ’ਚ ਸਵੇਰੇ 9 ਵਜੇ ਤੱਕ 11.36% ਹੋਇਆ ਮਤਦਾਨ

Next Story
ਤਾਜ਼ਾ ਖਬਰਾਂ
Share it