ਰਾਜਪੁਰਾ ਦੇ ਏਕਮ ਸਿੰਘ ਦੀ ਆਸਟਰੇਲੀਆ ਵਿਚ ਗੋਲੀਆਂ ਮਾਰ ਹੱਤਿਆ
ਰਾਜਪੁਰਾ ਗੁਲਾਬ ਨਗਰ ਦੇ ਵਾਸੀ ਏਕਮ ਸਿੰਘ 18 ਸਾਲਾਂ ਦੀ ਉਮਰ ਵਿੱਚ ਚੰਗਾ ਭਵਿੱਖ ਬਣਾਉਣ ਲਈ ਸਟਡੀ ਬੇਸ ਤੇ ਆਸਟਰੇਲੀਆ ਗਏ ਹੋਏ ਸੀਗੇ ਜਿਨਾਂ ਦੀ ਕੀਤੀ ਰਾਤ ਪਾਰਕਿੰਗ ਨੂੰ ਲੈ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈÍ

ਰਾਜਪੁਰਾ : ਰਾਜਪੁਰਾ ਗੁਲਾਬ ਨਗਰ ਦੇ ਵਾਸੀ ਏਕਮ ਸਿੰਘ 18 ਸਾਲਾਂ ਦੀ ਉਮਰ ਵਿੱਚ ਚੰਗਾ ਭਵਿੱਖ ਬਣਾਉਣ ਲਈ ਸਟਡੀ ਬੇਸ ਤੇ ਆਸਟਰੇਲੀਆ ਗਏ ਹੋਏ ਸੀਗੇ ਜਿਨਾਂ ਦੀ ਕੀਤੀ ਰਾਤ ਪਾਰਕਿੰਗ ਨੂੰ ਲੈ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈÍ ਏਕਮ ਦਾ ਪਰਿਵਾਰ ਦੇ ਮੈਂਬਰ ਰਾਜਪੁਰਾ ਵਿੱਚ ਉਹਨਾਂ ਦੀ ਦਾਦੀ ਮਨਮੋਹਨ ਕੌਰ 64 ਸਾਲਾ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਹਰਮੀਤ ਸਿੰਘ ਭਰਾ ਰਜਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਗਮੀ ਦੇ ਵਿੱਚ ਬੈਠੇ ਹਨ ਅਤੇ ਉਹਨਾਂ ਦੀ ਬਚਪਨ ਦੀ ਫੋਟੋ ਲੈ ਕੇ ਉਸਨੂੰ ਯਾਦ ਕਰ ਰਹੇ ਹਨ ਅਤੇ ਘਰ ਵਿੱਚ ਗਮੀ ਦਾ ਮਾਹੌਲ ਬਣਿਆ ਹੋਇਆ ਹੈÍ
ਇਸ ਦੀ ਜਾਣਕਾਰੀ ਮਨਮੋਹਨ ਕੌਰ ਮ੍ਰਿਤਕ ਦੀ ਦਾਦੀ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਕਿ ਮੇਰਾ ਪੋਤਾ ਆਸਟਰੇਲੀਆ ਵਿੱਚ ਪੜਾਈ ਕਰਨ ਵਾਸਤੇ ਗਿਆ ਸੀ ਪਰ ਪਤਾ ਲੱਗਿਆ ਹੈ ਕਿ ਪਾਰਕਿੰਗ ਨੂੰ ਲੈ ਕੇ ਉਸ ਦਾ ਝਗੜਾ ਹੋ ਗਿਆ ਸੀ ਅਤੇ ਉਸ ਨੂੰ ਗੋਲੀ ਮਾਰ ਕੇ ਉਹ ਵੀ ਹੱਤਿਆ ਕਰ ਦਿੱਤੀ ਗਈ ਹੈ, ਜਿਸ ਦਾ ਅੰਤਿਮ ਸਸਕਾਰ ਆਸਟਰੇਲੀਆ ਵਿੱਚ ਹੀ ਕੀਤਾ ਜਾਵੇਗਾ ਕਿਉਂਕਿ ਉਹਨਾਂ ਦਾ ਮਾਤਾ ਪਿਤਾ ਵੀ ਆਸਟਰੇਲੀਆ ਵਿੱਚ ਹੀ ਰਹਿੰਦੇ ਹਨ ਤਾਂ ਮੈਂ ਵੀ ਕੱਲ ਨੂੰ ਟਿਕਟ ਬੁੱਕ ਕਰਾ ਕੇ ਪੋਤੇ ਦੀ ਅੰਤਿਮ ਦਰਸ਼ਨ ਕਰਨ ਵਾਸਤੇ ਆਸਟਰੇਲੀਆ ਜਾ ਰਹੀ ਹਾਂÍ ਘਰ ਦੇ ਵਿੱਚ ਗਮੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪਰਿਵਾਰਿਕ ਮੈਂਬਰਾਂ ਦਾ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਂਡ ਗੁਆਂਢ ਦੇ ਲੋਕ ਅਤੇ ਹੋਰ ਰਿਸ਼ਤੇਦਾਰ ਪਹੁੰਚ ਰਹੇ ਹਨÍ