ਸਵੱਛਤਾ ਹੀ ਸੇਵਾ ਮੁਹਿੰਮ ਦੌਰਾਨ "ਇੱਕ ਰੁੱਖ ਮਾਂ ਦੇ ਨਾਮ" ਤਹਿਤ ਪੀ.ਡੀ.ਏ ਦੇ ਮੁੱਖ ਪ੍ਰਸ਼ਾਸਕ ਨੇ ਲਗਾਏ ਬੂਟੇ
ਸਵੱਛਤਾ ਹੀ ਸੇਵਾ ਮੁਹਿੰਮ ਦੌਰਾਨ "ਇੱਕ ਰੁੱਖ ਮਾਂ ਦੇ ਨਾਮ" ਤਹਿਤ ਪੀ.ਡੀ.ਏ ਦੇ ਮੁੱਖ ਪ੍ਰਸ਼ਾਸਕ ਨੇ ਲਗਾਏ ਬੂਟੇ
By : Deep
ਪੰਜਾਬ ਰਾਜ ਦੇ ਸਵੱਛਤਾ ਹੀ ਸੇਵਾ-2024 ਦੇ ਐਕਸ਼ਨ ਪਲੈਨ ਹੇਠ ਉਲੇਕੇ ਗਏ ਪ੍ਰੋਗਰਾਮ ਨੂੰ ਮਨਾਉਂਦਿਆਂ "ਇੱਕ ਰੁੱਖ ਮਾਂ ਦੇ ਨਾਮ" ਤਹਿਤ ਪਟਿਆਲਾ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸ਼ਾਸ਼ਕ ਮਨੀਸ਼ਾ ਰਾਣਾ ਨੇ ਅਰਬਨ ਅਸਟੇਟ ਵਿਖੇ ਬੂਟੇ ਲਗਾਏ।ਉਨ੍ਹਾਂ ਦੇ ਨਾਲ ਵਧੀਕ ਮੁੱਖ ਪ੍ਰਸ਼ਾਸ਼ਕ ਜਸ਼ਨਪ੍ਰੀਤ ਕੌਰ ਗਿੱਲ ਨੇ ਵੀ ਬੂਟੇ ਲਗਾਏ।
ਮਨੀਸ਼ਾ ਰਾਣਾ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਪੀ.ਡੀ.ਏ ਵੱਲੋਂ ਦੋ ਅਕਤੂਬਰ ਤੱਕ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਰੋਜ਼ਾਨਾ ਹੀ ਗਤੀਵਿਧੀਆਂ ਕਰਦਿਆਂ ਸਵੱਛਤਾ ਹੀ ਸੇਵਾ ਦੀ ਕਾਰਜ ਯੋਜਨਾ ਉਪਰ ਅਮਲ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਅਰਬਨ ਅਸਟੇਟ ਦੇ ਨਿਵਾਸੀਆਂ ਨੂੰ ਵੀ ਸਾਫ਼-ਸਫ਼ਾਈ ਰੱਖਣ ਤੇ ਬੂਟੇ ਲਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਅਰਬਨ ਅਸਟੇਟ, ਫੇਜ-2 ਵਿਖੇ ਸਪੈਸ਼ਲ ਪਾਰਕ ਅਤੇ ਫੇਜ-4 ਦੇ ਵਾਟਰ ਵਰਕਸ ਅਤੇ ਐਮ.ਆਰ.ਐਫ ਸੈਂਟਰ ਵਿਖੇ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ।ਇਸ ਪਲਾਂਟੇਸ਼ਨ ਡਰਾਈਵ ਵਿੱਚ ਮੰਡਲ ਇੰਜੀਨੀਅਰ (ਜਸ) ਇੰਜੀ. ਰੰਜੀਵ ਮਾਨਕਟਾਲਾ ਦੇ ਨਾਲ-ਨਾਲ ਪੀ.ਡੀ.ਏ ਦੇ ਵੱਖ-ਵੱਖ ਵਿੰਗਜ਼ ਨਾਲ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਸਨ।ਇਹਨਾ ਸਾਰੇ ਅਧਿਕਾਰੀਆਂ ਵੱਲੋਂ ਇਹਨਾਂ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਕਰਨ ਸਬੰਧੀ ਪ੍ਰਣ ਵੀ ਕੀਤਾ ਗਿਆ।