ਡਾਕਟਰ ਨੂੰ ਮਿਲੀ ਗੈਂਗਸਟਰ ਦੀ ਧਮਕੀ ਤਾਂ ਧਾਲੀਵਾਲ ਪੁੱਜੇ ਡਾਕਟਰ ਦੇ ਘਰ
ਹਲਕਾ ਅਜਨਾਲਾ ਦੇ ਨਵਾਂ ਪਿੰਡ ਵਿਖੇ ਇਕ ਡਾਕਟਰ ਨੂੰ ਗੈਂਗਸਟਰਾਂ ਵੱਲੋਂ ਫ਼ੋਨ ’ਤੇ ਧਮਕੀ ਦਿੰਦਿਆਂ ਫਿਰੌਤੀ ਮੰਗੀ ਗਈ ਪਰ ਜਿਵੇਂ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇਸ ਦਾ ਪਤਾ ਚੱਲਿਆ ਤਾਂ ਉਹ ਤੁਰੰਤ ਆਪਣੇ ਹਲਕੇ ਦੇ ਡਾਕਟਰ ਨੂੰ ਮਿਲਣ ਲਈ ਪੁੱਜੇ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ।

ਅਜਨਾਲਾ : ਹਲਕਾ ਅਜਨਾਲਾ ਦੇ ਨਵਾਂ ਪਿੰਡ ਵਿਖੇ ਇਕ ਡਾਕਟਰ ਨੂੰ ਗੈਂਗਸਟਰਾਂ ਵੱਲੋਂ ਫ਼ੋਨ ’ਤੇ ਧਮਕੀ ਦਿੰਦਿਆਂ ਫਿਰੌਤੀ ਮੰਗੀ ਗਈ ਪਰ ਜਿਵੇਂ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇਸ ਦਾ ਪਤਾ ਚੱਲਿਆ ਤਾਂ ਉਹ ਤੁਰੰਤ ਆਪਣੇ ਹਲਕੇ ਦੇ ਡਾਕਟਰ ਨੂੰ ਮਿਲਣ ਲਈ ਪੁੱਜੇ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ।
ਹਲਕਾ ਅਜਨਾਲਾ ਦੇ ਨਵਾਂ ਪਿੰਡ ਦੇ ਰਹਿਣ ਵਾਲੇ ਡਾਕਟਰ ਰਾਜਬੀਰ ਸਿੰਘ ਨੂੰ ਪਿਛਲੇ ਦਿਨੀਂ ਗੈਂਗਸਟਰਾਂ ਵੱਲੋਂ ਫ਼ੋਨ ’ਤੇ ਧਮਕੀ ਦਿੰਦਿਆਂ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਡਾਕਟਰ ਅਤੇ ਉਸ ਦੇ ਪਰਿਵਾਰ ਵਿਚ ਚਿੰਤਾ ਪਾਈ ਜਾ ਰਹੀ ਸੀ ਪਰ ਜਿਵੇਂ ਹੀ ਇਸ ਗੱਲ ਦਾ ਪਤਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਚੱਲਿਆ ਤਾਂ ਉਹ ਤੁਰੰਤ ਡਾਕਟਰ ਰਾਜਬੀਰ ਸਿੰਘ ਨੂੰ ਮਿਲਣ ਲਈ ਪੁੱਜੇ ਅਤੇ ਜ਼ਿਲ੍ਹੇ ਦੇ ਐਸਐਸਪੀ ਨੂੰ ਹਦਾਇਤ ਕੀਤੀ ਕਿ ਡਾਕਟਰ ਰਾਜਬੀਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਲੋੜ ਪਈ ਤਾਂ ਉਹ ਆਪਣੇ ਗੰਨਮੈਨ ਦੇਣ ਲਈ ਵੀ ਤਿਆਰ ਨੇ। ਉਨ੍ਹਾਂ ਕਿ ਆਪਣੇ ਹਲਕੇ ਦੀ ਜਨਤਾ ਨੂੰ ਸੁਰੱਖਿਆ ਦੇਣਾ ਉਨ੍ਹਾਂ ਦਾ ਫ਼ਰਜ਼ ਐ। ਦੱਸ ਦਈਏ ਕਿ ਧਮਕੀ ਮਿਲਣ ਤੋਂ ਬਾਅਦ ਡਾਕਟਰ ਰਾਜਬੀਰ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਐ ਅਤੇ ਧਮਕੀ ਦੇਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਐ।