25 ਲੱਖ ਦੀ ਠੱਗੀ ਵੱਜਣ ਤੋਂ ਬਾਅਦ ਪਰੇਸ਼ਾਨ ਕਬੱਡੀ ਖਿਡਾਰੀ ਵੱਲੋਂ ਖੁਦਕੁਸ਼ੀ
ਮੋਗਾ ਜਿਲਾ ਦੇ ਪਿੰਡ ਹਿੰਮਤਪੁਰਾ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪਿੰਡ ਦੇ ਹੀ ਇੱਕ ਪਰਿਵਾਰ ਵੱਲੋਂ 25 ਲੱਖ ਦੀ ਠੱਗੀ ਮਾਰੀ ਜਿਸ ਕਾਰਨ ਕਬੱਡੀ ਖਿਡਾਰੀ ਰਹਿੰਦਾ ਸੀ ਦਿਮਾਗੀ ਤੌਰ ਤੇ ਪਰੇਸ਼ਾਨ ਦੇਰ ਸ਼ਾਮ ਜਹਰੀਲੀ ਵਸਤੂ ਖਾ ਕੇ ਕੀਤੀ ਗਈ ਖੁਦਕੁਸ਼ੀ ਤਿੰਨ ਵਿਅਕਤੀਆਂ ਦੇ ਉੱਪਰ ਕੀਤਾ ਮਾਮਲਾ ਦਰਜ ਦੋ ਨੂੰ ਕੀਤਾ ਗਿਰਫ਼ਤਾਰ ਇੱਕ ਦੀ ਤਲਾਸ਼ ਜਾਰੀ।

ਮੋਗਾ : ਮੋਗਾ ਜਿਲਾ ਦੇ ਪਿੰਡ ਹਿੰਮਤਪੁਰਾ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪਿੰਡ ਦੇ ਹੀ ਇੱਕ ਪਰਿਵਾਰ ਵੱਲੋਂ 25 ਲੱਖ ਦੀ ਠੱਗੀ ਮਾਰੀ, ਜਿਸ ਕਾਰਨ ਕਬੱਡੀ ਖਿਡਾਰੀ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ। ਦੇਰ ਸ਼ਾਮ ਜਹਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ ਗਈ। ਪੁਲਿਸ ਨੇ ਤਿੰਨ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਕੀਤਾ ਅਤੇ ਦੋ ਨੂੰ ਕੀਤਾ ਗਿਰਫ਼ਤਾਰ ਕਰ ਲਿਆ ਜਦਕਿ ਇੱਕ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਅਨਵਰ ਅਲੀ ਨੇ ਕਿਹਾ ਕਿ ਮ੍ਰਿਤਕ ਲਖਵੀਰ ਸਿੰਘ 45 ਸਾਲ ਦੀ ਪਤਨੀ ਬੇਅੰਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਲਖਵੀਰ ਸਿੰਘ ਕਬੱਡੀ ਦਾ ਖਿਡਾਰੀ ਸੀ ਅਤੇ ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸ ਨੂੰ ਲੈ ਕੇ ਪਿੰਡ ਦੇ ਰਹਿਣ ਵਾਲੇ ਜਗਰਾਜ ਸਿੰਘ ਅਮਰਜੀਤ ਕੌਰ ਅਤੇ ਗੁਰਦੇਵ ਕੌਰ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ 25 ਲੱਖ ਰੁਪਏ ਦੀ ਠੱਗੀ ਮਾਰ ਲਈ। ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਲਖਵੀਰ ਸਿੰਘ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ। ਦੇਰ ਰਾਤ ਉਸਨੇ ਕੋਈ ਜਹਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ ਬੇਅੰਤ ਕੌਰ ਦੇ ਬਿਆਨਾਂ ਦੇ ਉੱਪਰ ਮਾਮਲਾ ਦਰਜ ਕਰ ਜਗਰਾਜ ਸਿੰਘ ਅਤੇ ਅਮਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗੁਰਦੇਵ ਕੌਰ ਦੀ ਤਲਾਸ਼ ਜਾਰੀ ਹੈ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।