ਸਾਊਥ ਦੀ ਫਿਲਮ 'ਕਾਂਤਾਰਾ' ਨਾਲ ਦਿਲਜੀਤ ਦੋਸਾਂਝ ਦਾ ਕੋਲੈਬੋਰੇਸ਼ਨ
ਪੰਜਾਬੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਮਸ਼ਹੂਰ ਕੰਨੜ ਫਿਲਮ ਫਰੰਚਾਇਜ਼ੀ ਕਾਂਤਾਰਾ ਚੈਪਟਰ 1 ਲਈ ਵੀ ਆਪਣੀ ਆਵਾਜ਼ ਵਿੱਚ ਟਾਈਟਲ ਟਰੈਕ ਗਾਇਆ ਹੈ। ਹਾਲਹੀ ਵਿੱਚ ਰਿਲੀਜ਼ ਹੋਏ ਕਾਂਤਾਰਾ ਚੈਪਟਰ 1 ਦੇ ਟ੍ਰੇਲਰ ਵਿੱਚ ਸੁਣਾਈ ਦਿੱਤੀ ਦਿਲਜੀਤ ਦੋਸਾਂਝ ਦੀ ਆਵਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਹੀ ਜਿੱਤ ਲਿਆ ਅਤੇ ਇਹ ਗੀਤ ਦਿਲਜੀਤ ਵੱਲੋਂ ਗਾਏ ਹੁਣ ਤੱਕ ਦੇ ਗੀਤਾਂ ਵਿੱਚੋਂ ਸਭ ਤੋਂ ਵੱਖਰਾ ਅਤੇ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ। ਜੋ ਕਿ ਕਾਂਤਾਰਾ ਚੈਪਟਰ 1 ਦੇ ਟ੍ਰੇਲਰ ਨੂੰ ਹੋਰ ਵੀ ਸ਼ਾਨਦਾਨ ਬਣਾ ਦਿੰਦਾ ਹੈ।

By : Makhan shah
ਮੁੰਬਈ( ਸ਼ੇਖਰ ਰਾਏ): ਪੰਜਾਬੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਮਸ਼ਹੂਰ ਕੰਨੜ ਫਿਲਮ ਫਰੰਚਾਇਜ਼ੀ ਕਾਂਤਾਰਾ ਚੈਪਟਰ 1 ਲਈ ਵੀ ਆਪਣੀ ਆਵਾਜ਼ ਵਿੱਚ ਟਾਈਟਲ ਟਰੈਕ ਗਾਇਆ ਹੈ। ਹਾਲਹੀ ਵਿੱਚ ਰਿਲੀਜ਼ ਹੋਏ ਕਾਂਤਾਰਾ ਚੈਪਟਰ 1 ਦੇ ਟ੍ਰੇਲਰ ਵਿੱਚ ਸੁਣਾਈ ਦਿੱਤੀ ਦਿਲਜੀਤ ਦੋਸਾਂਝ ਦੀ ਆਵਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਹੀ ਜਿੱਤ ਲਿਆ ਅਤੇ ਇਹ ਗੀਤ ਦਿਲਜੀਤ ਵੱਲੋਂ ਗਾਏ ਹੁਣ ਤੱਕ ਦੇ ਗੀਤਾਂ ਵਿੱਚੋਂ ਸਭ ਤੋਂ ਵੱਖਰਾ ਅਤੇ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ। ਜੋ ਕਿ ਕਾਂਤਾਰਾ ਚੈਪਟਰ 1 ਦੇ ਟ੍ਰੇਲਰ ਨੂੰ ਹੋਰ ਵੀ ਸ਼ਾਨਦਾਨ ਬਣਾ ਦਿੰਦਾ ਹੈ।
ਕੁੱਝ ਸਮਾਂ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਪਰ ਇਸ ਗੀਤ ਨੂੰ ਰਿਕਾਰਡ ਕਰਨ ਸਮੇਂ ਦੀ ਇੱਕ ਵੀਡੀਓ ਵੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ ਜਿਸ ਰਿਸ਼ਬ ਸ਼ੈਟੀ ਦਿਲਜੀਤ ਨੂੰ ਖੁਲੀਆਂ ਬਾਹਾਂ ਨਾਲ ਮਿਲਦੇ ਅਤੇ ਉਸਦੀ ਪ੍ਰਸ਼ੰਸਾ ਕਰਦੇ ਦਿਖਾਈ ਦਿੰਦੇ ਹਨ। ਫਿਲਹਾਲ ਇਹ ਗੀਤ ਕਾਂਤਾਰਾ ਚੈਪਟਰ 1 ਦੇ ਟ੍ਰੇਲਰ ਵਿੱਚ ਸੁਣਾਈ ਦਿੰਦਾ ਹੈ ਕੁੱਝ ਦਿਨਾਂ ਨੂੰ ਇਸਨੂੰ ਵੱਖਰਾ ਵੀ ਰਿਲੀਜ਼ ਕੀਤਾ ਜਾਏਗਾ। ਦਿਲਜੀਤ ਦੋਸਾਂਝ ਦੇ ਇਸ ਕੋਲੈਬ ਨੇ ਵੀ ਪੰਜਾਬੀਆਂ ਦਾ ਮਾਣ ਵਦਾਉਣ ਵਾਲਾ ਕੰਮ ਕੀਤਾ ਹੈ।


