Begin typing your search above and press return to search.

ਪਟਿਆਲਾ 'ਚ ਤੇਜ਼ੀ ਨਾਲ ਫੈਲ ਰਿਹਾ ਡਾਇਰੀਆ, ਪਾਤੜਾਂ 'ਚ ਮਰੀਜ਼ਾਂ ਦੀ ਗਿਣਤੀ 68 ਤੋਂ ਪਾਰ

ਪਟਿਆਲਾ ਜ਼ਿਲ੍ਹੇ ਵਿੱਚ ਡਾਇਰੀਆਂ ਫੈਲਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪਟਿਆਲਾ ਦੇ ਸਿਵਲ ਹਸਪਤਾਲ ਵਿੱਚ ਕੁੱਲ 118 ਮਰੀਜ਼ ਸਾਹਮਣੇ ਆਏ ਹਨ।

ਪਟਿਆਲਾ ਚ ਤੇਜ਼ੀ ਨਾਲ ਫੈਲ ਰਿਹਾ ਡਾਇਰੀਆ, ਪਾਤੜਾਂ ਚ ਮਰੀਜ਼ਾਂ ਦੀ ਗਿਣਤੀ 68 ਤੋਂ ਪਾਰ
X

Dr. Pardeep singhBy : Dr. Pardeep singh

  |  18 July 2024 3:27 PM IST

  • whatsapp
  • Telegram

ਪਟਿਆਲਾ: ਪਟਿਆਲਾ ਜ਼ਿਲ੍ਹੇ ਵਿੱਚ ਡਾਇਰੀਆਂ ਫੈਲਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪਟਿਆਲਾ ਦੇ ਸਿਵਲ ਹਸਪਤਾਲ ਵਿੱਚ ਕੁੱਲ 118 ਮਰੀਜ਼ ਸਾਹਮਣੇ ਆਏ ਹਨ। ਇੰਨ੍ਹਾਂ ਵਿਚੋਂ 9 ਮਰੀਜ਼ ਗੰਭੀਰ ਰੂਪ ਵਿੱਚ ਪ੍ਰਭਾਵਿਤ ਹਨ। ਸਿਵਲ ਸਰਜਨ ਵੱਲੋਂ ਡਾਇਰੀਆ ਦਾ ਕਾਰਨ ਪੀਣ ਵਾਲੇ ਪਾਣੀ ਦਾ ਗੰਦਾ ਹੋਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪੇਟ ਖਰਾਬ ਅਤੇ ਉਲਟੀਆਂ ਆਉਣ ਦੀ ਸਥਿਤੀ ਵਿੱਚ ਤੁਰੰਤ ਚੈਕਅਪ ਕਰਵਾਉਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।

ਡਾਇਰੀਆ ਫੈਲਣ ਦੀ ਥਾਂ ਪਾੜਤਾਂ ਝੀਲ ਨੂੰ ਦੱਸਿਆ ਜਾ ਰਿਹਾ ਹੈ, ਜਿਥੋਂ ਗੰਦੇ ਪਾਣੀ ਕਾਰਨ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਪਟਿਆਲਾ ਨੇ ਇਹ ਸਰਵੇ ਪਿੰਡ ਝਿੱਲ ਅਤੇ ਆਸ-ਪਾਸ ਦੇ ਇਲਾਕਿਆਂ ਅਮਨ ਬਾਗ, ਬਾਬਾ ਦੀਪ ਸਿੰਘ ਨਗਰ ਅਤੇ ਰਤਨਾ ਨਗਰ ਵਿੱਚ ਡਾਇਰੀਆ ਦੇ ਪ੍ਰਕੋਪ ਦੀਆਂ ਰਿਪੋਰਟਾਂ ਤੋਂ ਬਾਅਦ ਕੀਤਾ। ਵਿਭਾਗ ਵੱਲੋਂ ਪਾਣੀ ਦੇ ਨਮੂਨੇ ਲਏ ਗਏ ਅਤੇ ਓ.ਆਰ.ਐਸ ਅਤੇ ਜ਼ਿੰਕ ਦੀਆਂ ਗੋਲੀਆਂ ਘਰ-ਘਰ ਵੰਡੀਆਂ ਗਈਆਂ।

ਕਿਵੇਂ ਫੈਲਦਾ ਹੈ ਡਾਇਰੀਆ?

ਬਰਸਾਤ ਦੇ ਮੌਸਮ ਦੌਰਾਨ ਕੱਟੇ ਹੋਏ ਫਲ, ਮਸਾਲੇਦਾਰ ਚੀਜ਼ਾਂ, ਧੂੜ ਨਾਲ ਦੂਸ਼ਿਤ ਹੋਏ ਪਦਾਰਥ, ਮਿਲਾਵਟੀ ਦੁੱਧ, ਦਹੀਂ, ਪਨੀਰ, ਘੱਟ ਪਾਣੀ ਪੀਣ, ਭਾਰੀ ਭੋਜਨ ਆਦਿ ਖਾਣ ਨਾਲ ਡਾਇਰੀਆ ਫੈਲਦਾ ਹੈ। ਡਾਇਰੀਆ ਦੇ ਲੱਛਣ ਹਨ ਉਲਟੀਆਂ, ਦਸਤ, ਬੁਖਾਰ, ਪੇਟ ਦਰਦ, ਕੱਚਾ ਦਿਲ, ਖੁਸ਼ਕ ਚਮੜੀ, ਸੁੱਕਾ ਮੂੰਹ, ਪਿਸ਼ਾਬ ਘੱਟ ਆਉਣਾ, ਅੱਖਾਂ ਦਾ ਥੱਕ ਜਾਣਾ, ਕੁਝ ਵੀ ਖਾਣ ਦਾ ਮਨ ਨਾ ਹੋਣਾ, ਸਰੀਰ ਵਿੱਚ ਦਰਦ ਆਦਿ।

ਪਟਿਆਲਾ 'ਚ ਤੇਜ਼ੀ ਨਾਲ ਫੈਲ ਰਿਹਾ ਡਾਇਰੀਆ, ਪਾਤੜਾਂ 'ਚ ਮਰੀਜ਼ਾਂ ਦੀ ਗਿਣਤੀ 68 ਤੋਂ ਪਾਰ

ਸਾਫ਼ ਅਤੇ ਤਾਜ਼ਾ ਭੋਜਨ ਖਾਓ। ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ, ਹੱਥ ਧੋ ਕੇ ਭੋਜਨ ਕਰੋ, ਵੱਧ ਮਾਤਰਾ ਵਿੱਚ ਪਾਣੀ ਪੀਓ, ਨਿੰਬੂ ਅਤੇ ਓ.ਆਰ.ਐਸ. ਇਸ ਘੋਲ ਨੂੰ ਜ਼ਿਆਦਾ ਮਾਤਰਾ ‘ਚ ਲਓ, ਬਾਜ਼ਾਰੀ ਦੁੱਧ ਅਤੇ ਦਹੀਂ ਨਾਲ ਬਣੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਭਾਰੀ ਮਾਤਰਾ ਵਿੱਚ ਜ਼ਿਆਦਾ ਭੋਜਨ ਨਾ ਖਾਓ।

Next Story
ਤਾਜ਼ਾ ਖਬਰਾਂ
Share it