ਡੀਜੀਪੀ ਪੰਜਾਬ ਲਾਅ ਐਂਡ ਆਰਡਰ ਵੱਲੋਂ ਮੋਗਾ 'ਚ ਕਈ ਜ਼ਿਲਿਆਂ ਦੇ ਐਸਐਸਪੀ ਨਾਲ ਮੀਟਿੰਗ
ਡੀਜੀਪੀ ਪੰਜਾਬ ਲਾ ਐਂਡ ਆਰਡਰ ਵੱਲੋਂ ਅੱਜ ਮੋਗਾ ਐਸਐਸਪੀ ਦਫਤਰ ਵਿਖੇ ਡੀਆਈਜੀ ਫਰੀਦਕੋਟ ਰੇਂਜ ਐਸਐਸਪੀ ਮੋਗਾ ਐਸਐਸ ਪੀ ਮੁਕਤਸਰ ਐਸਐਸ ਪੀ ਫਿਰੋਜਪੁਰ ਐਸਐਸਪੀ ਤਰਨ ਤਰਨ ਅਤੇ ਐਸਐਸਪੀ ਫਾਜ਼ਿਲਕਾ ਨਾਲ ਕੀਤੀ ਗਈ। ਮੀਟਿੰਗ ਲਾ ਐਂਡ ਆਰਡਰ ਨੂੰ ਮੈਨਟੇਨ ਕਰਨ ਲਈ ਦਿੱਤੀਆਂ ਨਵੀਆਂ ਹਦਾਇਤਾਂ।

ਮੋਗਾ : ਡੀਜੀਪੀ ਪੰਜਾਬ ਲਾ ਐਂਡ ਆਰਡਰ ਵੱਲੋਂ ਅੱਜ ਮੋਗਾ ਐਸਐਸਪੀ ਦਫਤਰ ਵਿਖੇ ਡੀਆਈਜੀ ਫਰੀਦਕੋਟ ਰੇਂਜ ਐਸਐਸਪੀ ਮੋਗਾ ਐਸਐਸ ਪੀ ਮੁਕਤਸਰ ਐਸਐਸ ਪੀ ਫਿਰੋਜਪੁਰ ਐਸਐਸਪੀ ਤਰਨ ਤਰਨ ਅਤੇ ਐਸਐਸਪੀ ਫਾਜ਼ਿਲਕਾ ਨਾਲ ਕੀਤੀ ਗਈ। ਮੀਟਿੰਗ ਲਾ ਐਂਡ ਆਰਡਰ ਨੂੰ ਮੈਨਟੇਨ ਕਰਨ ਲਈ ਦਿੱਤੀਆਂ ਨਵੀਆਂ ਹਦਾਇਤਾਂ। ਸੱਤ ਜਿਲਿਆਂ ਦੇ ਬਾਰਡਰਾਂ ਦੇ ਉੱਪਰ ਲਗਾਏ ਜਾ ਰਹੇ ਹਨ ਸੀਸੀ ਟੀਵੀ ਕੈਮਰੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਲਾ ਐਂਡ ਆਰਡਰ ਪੰਜਾਬ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਵਿੱਚ ਪੁਲਿਸ ਵੱਲੋਂ ਲਾ ਐਂਡ ਆਰਡਰ ਨੂੰ ਮੈਨਟੇਨ ਕਰਨ ਲਈ ਅੱਜ ਮੋਗਾ ਵਿਖੇ ਫਿਰੋਜਪੁਰ ਰੇਂਜ ਦੇ ਸਾਰੇ ਐਸਐਸਪ ਨਾਲ ਮੀਟਿੰਗ ਕੀਤੀ ਗਈ ਅਤੇ ਲਾ ਐਂਡ ਆਰਡਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਅਤੇ ਨਸ਼ੇ ਨੂੰ ਖਤਮ ਕਰਨ ਲਈ ਹੋਰ ਸਖਤੀ ਕਰ ਰਹੇ ਹਾਂ। ਇਸ ਮੌਕੇ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਵੱਡੇ ਮਗਰਮੱਛਾਂ ਦੀਆਂ ਪ੍ਰੋਪਰਟੀਆਂ ਨੂੰ ਸੀਜ ਕੀਤਾ ਗਿਆ ਹੈ ਅਤੇ ਜੋ ਮਾੜੇ ਅਨਸਰ ਹਨ ਜੋ ਦੇਸ਼ ਵਿਰੋਧੀ ਕੰਮ ਕਰ ਰਹੇ ਹਨ ਉਹਨਾਂ ਦੇ ਉੱਪਰ ਸਿਕੰਜਾ ਕੱਸਿਆ ਜਾ ਰਿਹਾ ਹੈ।
ਉੱਥੇ ਹੀ ਉਹਨਾਂ ਨੇ ਕਿਹਾ ਕਿ ਸੱਤ ਜਿਲਿਆਂ ਦੇ ਬਾਰਡਰ ਉੱਪਰ 30 ਕਰੋੜ ਦੀ ਲਾਗਤ ਨਾਲ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਉਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ 2500 ਦੇ ਕਰੀਬ ਮੁਲਾਜ਼ਮ ਭਰਤੀ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਭਰਤੀ ਕੀਤੇ ਜਾਣਗੇ।