ਗਰਮੀ ਦੌਰਾਨ ਸ਼੍ਰੀ ਦਰਬਾਰ ਸਾਹਿਬ 'ਚ ਸੰਗਤ ਨੂੰ ਨਹੀਂ ਆਵੇਗੀ ਕੋਈ ਪ੍ਰੇਸ਼ਾਨੀ
ਵਿਸ਼ਵ ਭਰ 'ਚ ਰੂਹਾਨੀਅਤ ਅਤੇ ਆਸਥਾ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਰੋਜ਼ਾਨਾ ਹੀ ਲੱਖਾ ਦੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ ਦੀਦਾਰੇ ਕਰਨ ਪਹੁੰਚਦੇ ਹਨ।ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ ਇਸ ਸੰਬੰਧੀ ਸਮੇਂ ਸਮੇ 'ਤੇ ਸ਼੍ਰੋਮਣੀ ਕਮੇਟੀ ਵਲੋਂ ਵੱਖ ਵੱਖ ਉਪਰਾਲੇ ਕੀਤੇ ਜਾਂਦੇ ਨੇI ਇਸੇ ਕੜੀ ਤਹਿਤ ਅੱਜ ਗਰਮੀਆਂ ਨੂੰ ਲੈਕੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਦੀ ਅਗਵਾਈ ਵਿਚ ਸਮੂਹ ਪਰਿਕਰਮਾ ਦੇ ਸੇਵਾਦਾਰਾ ਮੁਲਾਜਮਾ ਨਾਲ ਅਹਿਮ ਮੀਟਿੰਗ ਕੀਤੀ ਗਈ।

ਅੰਮ੍ਰਿਤਸਰ (ਵਿਵੇਕ ਕੁਮਾਰ): ਵਿਸ਼ਵ ਭਰ 'ਚ ਰੂਹਾਨੀਅਤ ਅਤੇ ਆਸਥਾ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਰੋਜ਼ਾਨਾ ਹੀ ਲੱਖਾ ਦੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ ਦੀਦਾਰੇ ਕਰਨ ਪਹੁੰਚਦੇ ਹਨ।ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ ਇਸ ਸੰਬੰਧੀ ਸਮੇਂ ਸਮੇ 'ਤੇ ਸ਼੍ਰੋਮਣੀ ਕਮੇਟੀ ਵਲੋਂ ਵੱਖ ਵੱਖ ਉਪਰਾਲੇ ਕੀਤੇ ਜਾਂਦੇ ਨੇI ਇਸੇ ਕੜੀ ਤਹਿਤ ਅੱਜ ਗਰਮੀਆਂ ਨੂੰ ਲੈਕੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਦੀ ਅਗਵਾਈ ਵਿਚ ਸਮੂਹ ਪਰਿਕਰਮਾ ਦੇ ਸੇਵਾਦਾਰਾ ਮੁਲਾਜਮਾ ਨਾਲ ਅਹਿਮ ਮੀਟਿੰਗ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕਿਹਾ ਕਿ ਕੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਥੇ ਵਿਸ਼ਵ ਭਰ ਦੀ ਆਸਥਾ ਦਾ ਕੇਂਦਰ ਹੈ ਉਥੇ ਹੀ ਲੱਖਾਂ ਦੀ ਗਿਣਤੀ ਵਿਚ ਸਰਧਾਲੂ ਇਥੇ ਮਨ ਵਿਚ ਸਰਧਾ ਲੈਕੇ ਨਤਮਸਤਕ ਹੌਣ ਪਹੁੰਚਦੇ ਹਨ।ਇਸ ਕਰਕੇ ਓਹਨਾ ਨੂੰ ਇਥੇ ਕਿਸੇ ਵੀ ਤਰਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜਿਸਨੂੰ ਲੈਕੇ ਇਹ ਅਹਿਮ ਮੀਟਿੰਗ ਕੀਤੀ ਗਈ ਹੈ।ਓਹਨਾ ਕਿਹਾ ਕੀ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਗਰਮੀ ਹੋਰ ਵਧੇਗੀ ਜਿਸਨੂੰ ਲੈਕੇ ਸਭ ਦੀ ਸਲਾਹ ਲਈ ਗਈ ਹੈ ਕੀ ਕਿਵੇਂ ਅਸੀਂ ਸੰਗਤਾਂ ਨੂੰ ਖੁਲੇ ਦਰਸ਼ਨ ਦੀਦਾਰ ਕਰਵਾ ਸਕਦੇ ਹਾਂ।
ਇਸ ਦੇ ਨਾਲ ਹੀ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕਿਹਾ ਕਿ ਅਸੀਂ ਪਰਿਕਰਮਾ ਦੇ ਸੇਵਾਦਾਰਾ ਮੁਲਾਜਮਾ ਨੂੰ ਵੀ ਹਿਦਾਇਤ ਦਿੱਤੀ ਹੈ ਕਿ ਸੰਗਤਾਂ ਨਾਲ ਪਿਆਰ ਨਾਲ ਗੱਲ ਕਰਨੀ ਹੈ ਕਿਸੇ ਨਾਲ ਵੀ ਔਖੇ ਹੋਕੇ ਗੱਲਬਾਤ ਨਹੀਂ ਕਰਨੀ।ਇਸ ਤੋਂ ਇਲਾਵਾ ਜੇਕਰ ਸੰਗਤ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਸੇਵਾਦਾਰਾਂ ਨੂੰ ਸੰਗਤ ਨੂੰ ਸਹੀ ਤਰੀਕੇ ਉਸਦੀ ਮੱਦਦ ਕਰਨ ਦੀ ਹਿਦਾਇਤਾਂ ਦਿਤੀਆਂ ਗਈਆਂ ਨੇ।
ਇਸਦੇ ਨਾਲ ਹੀ ਭਗਵੰਤ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ 'ਚ ਆਉਣ ਵਾਲੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਹਾਲੇ ਪੰਜਾਬ 'ਚ ਬੱਚਿਆਂ ਦੇ ਸਕੂਲਾਂ 'ਚ ਛੁਟਿਆ ਚਲ ਰਹੀਆਂ ਨੇ ਜਿਸਕੇ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਆਉਂਦੀਆਂ ਨੇ ਤੇ ਬੱਚਿਆਂ ਦੇ ਕਈ ਵਾਰ ਗਲਤ ਤਰੀਕੇ ਦੇ ਕਪੜੇ ਪਾਏ ਹੁੰਦੇ ਨੇ ਤਾਂ ਬੱਚਿਆਂ ਨੂੰ ਸ਼੍ਰੀ ਦਰਬਾਰ ਸਾਹਿਬ ਲੈਕੇ ਆਉਣ ਵਾਲੀ ਸੰਗਤ ਨੂੰ ਬੱਚਿਆਂ ਨੂੰ ਸੋਬਰ ਤੇ ਠੀਕ ਕੱਪੜੇ ਪਵਾਕੇ ਲੈਕੇ ਆਉਣਾ ਚਾਹੀਦਾ ਹੈ।