Begin typing your search above and press return to search.

ਦੇਵ ਮਾਨ ਦਾ ਰਾਜਾ ਵੜਿੰਗ ’ਤੇ ਤੰਜ, ਆਪਣੀਆਂ ਕਰੀਆਂ ਭੁੱਲਗੇ?

ਪੰਚਾਇਤੀ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਵੱਲੋਂ ਲਗਾਤਾਰ ਆਪ ਸਰਕਾਰ ਦੇ ਵੱਲੋਂ ਧੱਕੇਸ਼ਾਹੀ ਦੇ ਆਰੋਪ ਲਗਾਏ ਜਾ ਰਹੇ ਹਨ, ਰਾਜਾ ਵੜਿੰਗ ਦਾ ਜਵਾਬ ਦਿੰਦੇ ਹੋਏ ਹਲਕਾ ਵਿਧਾਇਕ ਦੇਵਮਾਨ ਨੇ ਤੰਜ ਕਸਦਿਆਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਸ਼ਰੇਆਮ ਰਾਜਾ ਵੜਿੰਗ ਨੇ ਫਾਈਲਾਂ ਫਾੜੀਆਂ,..

ਦੇਵ ਮਾਨ ਦਾ ਰਾਜਾ ਵੜਿੰਗ ’ਤੇ ਤੰਜ, ਆਪਣੀਆਂ ਕਰੀਆਂ ਭੁੱਲਗੇ?
X

Makhan shahBy : Makhan shah

  |  10 Oct 2024 6:35 PM IST

  • whatsapp
  • Telegram

ਨਾਭਾ : ਪੰਚਾਇਤੀ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਵੱਲੋਂ ਲਗਾਤਾਰ ਆਪ ਸਰਕਾਰ ਦੇ ਵੱਲੋਂ ਧੱਕੇਸ਼ਾਹੀ ਦੇ ਆਰੋਪ ਲਗਾਏ ਜਾ ਰਹੇ ਹਨ, ਰਾਜਾ ਵੜਿੰਗ ਦਾ ਜਵਾਬ ਦਿੰਦੇ ਹੋਏ ਹਲਕਾ ਵਿਧਾਇਕ ਦੇਵਮਾਨ ਨੇ ਤੰਜ ਕਸਦਿਆਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਸ਼ਰੇਆਮ ਰਾਜਾ ਵੜਿੰਗ ਨੇ ਫਾਈਲਾਂ ਫਾੜੀਆਂ, ਸ਼ਰੇਆਮ ਗੁੰਡਾਗਰਦੀ ਕੀਤੀ ਅਤੇ ਲੋਕਾਂ ਦੇ ਡਾਂਗਾਂ ਵਰਾਈਆਂ, ਰਾਜਾ ਵੜਿੰਗ ਪਹਿਲਾਂ ਇਸ ਗੱਲ ਦਾ ਜਵਾਬ ਦੇਣ। ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਦੇ ਖਿਲਾਫ ਹਾਈਕੋਰਟ ਦੇ ਵੱਲੋਂ ਰਿਟ ਤੇ ਬੋਲਦਿਆਂ ਵਿਧਾਇਕ ਦੇਵਮਾਨ ਨੇ ਕਿਹਾ ਕਿ ਅਸੀਂ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਪਰ ਇਸ ਦੀ ਬਰੀਕੀ ਦੇ ਨਾਲ ਜਾਂਚ ਹੋਣੀ ਚਾਹੀਦੀ। ਵਿਧਾਇਕ ਦੇਵਮਾਨ ਨੇ ਪਿੰਡ ਫ਼ੈਜਗੜ੍ਹ ਦੀ ਸਰਬ ਸੰਮਤੀ ਦੇ ਨਾਲ ਚੁਣੀ ਗਈ ਪੰਚਾਇਤ ਦਾ ਕੀਤਾ ਸਨਮਾਨ ਲੱਡੂ ਵੰਡ ਮਨਾਈ ਖੁਸ਼ੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਭਰ ਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਪਿੰਡਾ ਦੀਆ ਪੰਚਾਇਤਾਂ ਨੂੰ ਸਰਬ ਸੰਮਤੀ ਦੇ ਨਾਲ ਚੁਣਿਆ ਜਾਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਪੀਲ ਦਾ ਪਿੰਡ ਵਾਸੀਆਂ ਨੇ ਅਮਲ ਕਰਦਿਆਂ ਹੁਣ ਤੱਕ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਭਰ ਦੇ ਵਿੱਚ 3700 ਤੋਂ ਵੱਧ ਪੰਚਾਇਤਾਂ ਸਰਬ ਸੰਮਤੀ ਦੇ ਨਾਲ ਚੁਣੀਆਂ ਗਈਆਂ ਹਨ। ਜੇਕਰ ਨਾਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਹਲਕੇ ਦੇ ਵਿੱਚ ਜਦੋਂ ਦਾ ਪੰਜਾਬ ਬਣਿਆ ਅਤੇ ਜਦੋਂ ਦੀ ਪੰਚਾਇਤੀ ਹੋਂਦ ਵਿੱਚ ਆਈਆਂ ਨੇ, ਅੱਜ ਤੱਕ ਕਦੇ ਵੀ ਸੰਮਤੀ ਪਿੰਡਾਂ ਦੇ ਵਿੱਚ ਨਹੀਂ ਬਣੀ ਸੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਨਾਭਾ ਹਲਕੇ ਦੇ ਵਿੱਚ ਕੁੱਲ 141 ਪਿੰਡਾਂ ਦੇ ਵਿੱਚੋਂ 40 ਪਿੰਡਾਂ ਦੇ ਵਿੱਚ ਸਰਬ ਸੰਮਤੀ ਦੇ ਨਾਲ ਪੰਚਾਇਤਾ ਚੁਣੀਆ ਗਈਆ। ਇਸ ਮੌਕੇ ਵਿਧਾਇਕ ਦੇਵਮਾਨ ਦੇ ਦਫਤਰ ਵਿਖੇ ਪਹੁੰਚੇ ਪਿੰਡ ਫੈਜਗੜ੍ਹ ਦੀ ਪੰਚਾਇਤ ਜੋ ਸਰਬ ਸੰਮਤੀ ਦੇ ਨਾਲ ਪਿੰਡ ਵਾਸੀਆਂ ਵੱਲੋਂ ਚੁਣੀ ਗਈ ਹੈ ਉਸ ਦਾ ਸਨਮਾਨ ਕੀਤਾ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ।

ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਪਿੰਡ ਫੈਜਗੜ੍ਹ ਦੀ ਪੰਚਾਇਤ ਜੋ ਸਰਬ ਸੰਮਤੀ ਦੇ ਨਾਲ ਪਿੰਡ ਵਾਸੀਆਂ ਵੱਲੋਂ ਚੁਣੀ ਗਈ ਹੈ ਉਸ ਦਾ ਸਨਮਾਨ ਕੀਤਾ ਅਤੇ ਲੱਡੂ ਵੰਡ ਖੁਸ਼ੀ ਮਨਾਈ। ਉਨਾਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਹੋਇਆਂ ਚੋਣਾਂ ਲੜੀਆਂ ਜਾਣ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਵਿਧਾਇਕ ਦੇਵਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਸੇ ਤੰਜ ਅਤੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਸ਼ਰੇਆਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਾਈਲਾਂ ਫਾੜੀਆਂ, ਸ਼ਰੇਆਮ ਡਾਂਗਾਂ ਮਾਰ ਮਾਰ ਲੋਕਾਂ ਦੇ ਸਿਰ ਖੋਲ ਦਿੱਤੇ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕੀ ਲੜਾਈ ਹੋਵੇ ਅਤੇ ਕਾਨੂੰਨ ਦੀ ਉਲੰਘਣਾ ਹੋਵੇ ਅਸੀਂ ਇਸਦੇ ਹੱਕ ਵਿੱਚ ਨਹੀਂ। ਪਰ ਜਦੋਂ ਕਾਂਗਰਸ ਦੀ ਸਰਕਾਰ ਵੇਲੇ ਹੋਇਆ ਰਾਜਾ ਵੜਿੰਗ ਉਸ ਦਾ ਜਵਾਬ ਦੇਵੇ।

ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਦੇ ਖਿਲਾਫ ਹਾਈਕੋਰਟ ਦੇ ਵੱਲੋਂ ਰਿਟ ਤੇ ਜਵਾਬ ਦਿੰਦਿਆਂ ਵਿਧਾਇਕ ਦੇਵਮਾਨ ਨੇ ਕਿਹਾ ਕਿ ਜੋ ਰੀਟਾਂ ਪਾਈਆਂ ਹਨ ਕਿ ਸਾਡੀ ਫਾਈਲ ਫਾੜ ਦਿੱਤੀ ਅਤੇ ਐਨਓਸੀ ਨਹੀਂ ਦਿੱਤੀਆਂ। ਅਸੀਂ ਇਸ ਸਬੰਧੀ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਪਰ ਇਸ ਦੀ ਬਰੀਕੀ ਦੇ ਨਾਲ ਜਾਂਚ ਹੋਣੀ ਚਾਹੀਦੀ।

ਇਸ ਮੌਕੇ ਪਿੰਡ ਫੈਜ਼ਗੜ੍ਹ ਦੇ ਸਰਬ ਸੰਮਤੀ ਨਾਲ ਚੁਣੇ ਗਏ ਸਰਪੰਚ ਚਰਨਪ੍ਰੀਤ ਸਿੰਘ ਅਤੇ ਚੇਅਰਮੈਨ ਗੁਰਲਾਲ ਸਿੰਘ ਮੱਲੀ ਨੇ ਕਿਹਾ ਕਿ ਸਾਡੇ ਪਿੰਡ ਫੈਜ਼ਗੜ੍ਹ ਦੀ ਪੰਚਾਇਤ ਸਰਬ ਸੰਮਤੀ ਦੇ ਨਾਲ ਚੁਣੀ ਗਈ। ਅਸੀਂ ਹਲਕਾ ਵਿਧਾਇਕ ਨੇ ਸਾਨੂੰ ਭਰੋਸਾ ਦਵਾਇਆ ਕਿ ਤੁਹਾਡੇ ਪਿੰਡ ਦੇ ਕੰਮ ਪਹਿਲ ਦੇ ਅਧਾਰ ਤੇ ਕਰਾਂਗੇ। ਇਹ ਸਭ ਕੁਝ ਪਿੰਡ ਦੇ ਧੜੇਬੰਦੀ ਨੂੰ ਖਤਮ ਕਰਕੇ ਇਹ ਪਹਿਲ ਕਦਮੀ ਕੀਤੀ। ਉਹਨਾਂ ਕਿਹਾ ਕਿ ਹੋਰ ਪਿੰਡਾਂ ਦੀਆਂ ਪੰਚਾਇਤਾਂ ਵੀ ਸਰਬ ਸੰਮਤੀ ਦੇ ਨਾਲ ਬਣਨ ਤਾਂ ਜੋ ਪੈਸੇ ਦੀ ਬਰਬਾਦੀ ਨਾ ਹੋਵੇ।

Next Story
ਤਾਜ਼ਾ ਖਬਰਾਂ
Share it