ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਦੀ ਮੌਤ ਪ੍ਰਸ਼ਾਸਨ ਦਾ ਵੱਡਾ ਫੇਲੀਅਰ : Ex ED ਡਾਇਰੈਕਟਰ
ਹਲਕਾ ਮਜੀਠਾ ਵਿਚ ਜਹਿਰੀਲੀ ਸ਼ਰਾਬ ਨਾਲ ਹੋ ਰਹੀਆ ਮੌਤਾਂ ਨੂੰ ਲੈ ਕੇ ਅਜ ਈ ਡੀ ਦੇ ਸਾਬਕਾ ਡਾਇਰੈਕਟਰ ਨਿਰੰਜਨ ਸਿੰਘ ਵਲੋ ਇਕ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆ ਦਸਿਆ ਗਿਆ ਕਿ ਹਲਕਾ ਮਜੀਠਾ ਵਿਚ ਜਹਿਰੀਲੀ ਸ਼ਰਾਬ ਨਾਲ ਮਾਰੇ ਗਏ ਲੋਕ ਇਸ ਗਲ ਦਾ ਸਬੂਤ ਹਨ ਕਿ ਇਥੇ ਪ੍ਰਸ਼ਾਸਨ ਅਤੇ ਸਰਕਾਰ ਦਾ ਵਡਾ ਫੈਲਿਅਰ ਹੈ।

ਅੰਮ੍ਰਿਤਸਰ:- ਬੀਤੇ ਦਿਨ ਹਲਕਾ ਮਜੀਠਾ ਵਿਚ ਜਹਿਰੀਲੀ ਸ਼ਰਾਬ ਨਾਲ ਹੋ ਰਹੀਆ ਮੌਤਾਂ ਨੂੰ ਲੈ ਕੇ ਅਜ ਈ ਡੀ ਦੇ ਸਾਬਕਾ ਡਾਇਰੈਕਟਰ ਨਿਰੰਜਨ ਸਿੰਘ ਵਲੋ ਇਕ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆ ਦਸਿਆ ਗਿਆ ਕਿ ਹਲਕਾ ਮਜੀਠਾ ਵਿਚ ਜਹਿਰੀਲੀ ਸ਼ਰਾਬ ਨਾਲ ਮਾਰੇ ਗਏ ਲੋਕ ਇਸ ਗਲ ਦਾ ਸਬੂਤ ਹਨ ਕਿ ਇਥੇ ਪ੍ਰਸ਼ਾਸਨ ਅਤੇ ਸਰਕਾਰ ਦਾ ਵਡਾ ਫੈਲਿਅਰ ਹੈ।
ਇਸ ਜਹਿਰੀਲੀ ਸ਼ਰਾਬ ਦੇ ਨਾਲ ਮਾਰੇ ਗਏ ਲੋਕਾਂ ਲਈ ਪੂਰਨ ਤੋਰ ਤੇ ਪ੍ਰਸ਼ਾਸਨਿਕ ਅਧਿਕਾਰੀ ਜਿੰਮੇਵਾਰ ਹਨ ਉਹਨਾ ਉਪਰ ਬਣਦੀ ਕਾਰਵਾਈ ਦੇ ਨਾਲ ਨਾਲ ਇਸ ਧੰਦੇ ਵਿਚੋ ਕਮਾਏ ਪੈਸੇ ਵੀ ਜਬਤ ਕਰਨ ਦੀ ਲੋੜ ਹੈ।ਅਤੇ ਸਿਰਫ ਅਧਿਕਾਰੀਆ ਨੂੰ ਸਸਪੈਂਡ ਕਰਨ ਦੀ ਗਲ ਆਖਣ ਦੀ ਬਜਾਏ ਉਹਨਾ ਨੂੰ ਡਿਸਮਿਸ ਕਰਨਾ ਚਾਹੀਦਾ ਹੈ।
ਉਧਰ ਦੂਜੇ ਪਾਸੇ ਇਸ ਨਜਾਇਜ ਸ਼ਰਾਬ ਦੇ ਉਪਰ ਨਕੇਲ ਕਸਣ ਦੀ ਬਜਾਏ ਹੁਣ ਇਹ ਬਿਆਨ ਦੇ ਰਹੀ ਹੈ ਕਿ ਲੋਕ ਰਜਿਸਟਰਡ ਠੇਕੇਆ ਤੋ ਸ਼ਰਾਬ ਲੈ ਕੇ ਪੀਣ ਪਰ ਸਰਕਾਰ ਨਜਾਇਜ ਸ਼ਰਾਬ ਦੀ ਵਿਕਰੀ ਬੰਦ ਕਰਵਾਉਣ ਵਿਚ ਅਸਫਲ ਦਿਖਾਈ ਦੇ ਰਹੀ ਹੈ ਕਿਉਕਿ ਨਜਾਇਜ ਅਤੇ ਦੇਸ਼ੀ ਸ਼ਰਾਬ ਸਸਤੀ ਹੌਣ ਦੇ ਚਲਦੇ ਲੋਕ ਇਸਦਾ ਸੇਵਨ ਕਰ ਨਸ਼ੇ ਦੀ ਪੂਰਤੀ ਕਰਦੇ ਹਨ ਇਸ ਲਈ ਸਰਕਾਰ ਦੀ ਪਹਿਲੀ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕਾ ਨੂੰ ਨਸ਼ਿਆ ਤੋ ਦੂਰ ਰਖਣ ਅਤੇ ਨਸ਼ੇ ਛਡਣ ਲਈ ਉਪਰਾਲੇ ਕਰੇ ਨਾ ਕਿ ਪੀੜੀਤਾ ਨੂੰ ਮੁਆਵਜੇ ਦਾ ਲਾਲਚ ਦੇ ਖਾਣਾ ਪੂਰਤੀ ਕਰੇ।