ਆਸਟ੍ਰੇਲੀਆ ਤੋਂ ਪੁੱਜੀ ਮ੍ਰਿਤਕ ਦੇਹ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
ਹੁਸ਼ਿਆਰਪੁਰ ਦੇ ਸ਼ਮਸ਼ਾਨਘਾਟ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਆਸਟ੍ਰੇਲੀਆ ਤੋਂ ਆਈ ਨੌਜਵਾਨ ਦੀ ਡੈੱਡ ਬਾਡੀ ’ਤੇ ਪਰਿਵਾਰ ਨੇ ਕੱਟ ਦੇ ਨਿਸ਼ਾਨ ਦੇਖ ਕੇ ਪੁਲਿਸ ਬੁਲਾ ਲਈ ਅਤੇ ਉਸ ਦੀ ਹੱਤਿਆ ਹੋਣ ਦਾ ਸ਼ੱਕ ਜ਼ਾਹਿਰ ਕਰ ਦਿੱਤਾ। ਪੁਲਿਸ ਨੇ ਦਵਿੰਦਰ ਕੁਮਾਰ ਦੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
By : Makhan shah
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਸ਼ਮਸ਼ਾਨਘਾਟ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਆਸਟ੍ਰੇਲੀਆ ਤੋਂ ਆਈ ਨੌਜਵਾਨ ਦੀ ਡੈੱਡ ਬਾਡੀ ’ਤੇ ਪਰਿਵਾਰ ਨੇ ਕੱਟ ਦੇ ਨਿਸ਼ਾਨ ਦੇਖ ਕੇ ਪੁਲਿਸ ਬੁਲਾ ਲਈ ਅਤੇ ਉਸ ਦੀ ਹੱਤਿਆ ਹੋਣ ਦਾ ਸ਼ੱਕ ਜ਼ਾਹਿਰ ਕਰ ਦਿੱਤਾ। ਪੁਲਿਸ ਨੇ ਦਵਿੰਦਰ ਕੁਮਾਰ ਦੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਹੁਸ਼ਿਆਰਪੁਰ ਦੇ ਰਹਿਣ ਵਾਲੇ ਦਵਿੰਦਰ ਕੁਮਾਰ ਦਾ ਮ੍ਰਿਤਕ ਸਰੀਰ ਅੱਜ ਹੁਸ਼ਿਆਰਪੁਰ ਪੁੱਜਿਆ ਪਰ ਜਦੋਂ ਉਸ ਦੇ ਪਰਿਵਾਰਕ ਮੈਂਬਰ ਉਸ ਦਾ ਅੰਤਿਮ ਸਸਕਾਰ ਕਰਨ ਲੱਗੇ ਤਾਂ ਦਵਿੰਦਰ ਦੇ ਸਰੀਰ ’ਤੇ ਕੱਟ ਦੇ ਨਿਸ਼ਾਨ ਦੇਖ ਕੇ ਉਹ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਪੁਲਿਸ ਬੁਲਾ ਲਈ ਅਤੇ ਹੱਤਿਆ ਦਾ ਸ਼ੱਕ ਜ਼ਾਹਿਰ ਕੀਤਾ। ਦਰਅਸਲ 43 ਸਾਲਾ ਦਵਿੰਦਰ ਦੋ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ, ਜਿੱਥੇ ਉਸ ਦਾ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਨਾਲ ਅਕਸਰ ਝਗੜਾ ਰਹਿੰਦਾ ਸੀ।
ਮ੍ਰਿਤਕ ਦੇ ਜੀਜਾ ਰਾਕੇਸ਼ ਕੁਮਾਰ ਨੇ ਆਖਿਆ ਕਿ ਉਨ੍ਹਾਂ ਨੂੰ ਸ਼ੱਕ ਐ ਕਿ ਦਵਿੰਦਰ ਨੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਦੀ ਹੱਤਿਆ ਕੀਤੀ ਗਈ ਐ ਕਿਉਂਕਿ ਮੌਤ ਤੋਂ ਕੁੱਝ ਸਮਾਂ ਪਹਿਲਾਂ ਉਸ ਦੀ ਫ਼ੋਨ ’ਤੇ ਗੱਲਬਾਤ ਹੋਈ ਸੀ, ਉਸ ਸਮੇਂ ਉਹ ਬਿਲਕੁਲ ਠੀਕ ਠਾਕ ਸੀ।
ਉਧਰ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰ ਪ੍ਰਮੋਦ ਕੁਮਾਰ ਨੇ ਆਖਿਆ ਕਿ ਪੁਲਿਸ ਨੇ ਦਵਿੰਦਰ ਕੁਮਾਰ ਦੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵਿਚ ਭੇਜ ਦਿੱਤਾ ਏ, ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਇਸ ਮਾਮਲੇ ਦੀ ਪੂਰੀ ਇਲਾਕੇ ਵਿਚ ਚਰਚਾ ਹੋ ਰਹੀ ਐ ਪਰ ਹੁਣ ਦੇਖਣਾ ਹੋਵੇਗਾ ਕਿ ਪੋਸਟ ਮਾਰਟਮ ਦੀ ਰਿਪੋਰਟ ਵਿਚ ਕੀ ਕੁੱਝ ਸਾਹਮਣੇ ਆਉਂਦਾ ਏ।