ਰਸੋਈ ਗੈਸ ਸਿਲੰਡਰ ਦੀਆਂ ਵਧ ਰਹੀਆਂ ਕੀਮਤਾਂ ਤੋਂ ਆਮ ਲੋਕ ਪ੍ਰੇਸ਼ਾਨ
ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਐਲਪੀਜੀ ਦੇ ਪ੍ਰਤੀ ਸਿਲੰਡਰ ਦੇ ਉੱਪਰ 50 ਰੁਪਏ ਕੀਮਤ ਫਿਰ ਤੋਂ ਵਧਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਆਮ ਲੋਕਾਂ ਦੀ ਜੇਬ ਦੇ ਉੱਪਰ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲੇਗਾ। ਉੱਥੇ ਹੀ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਜਦੋਂ ਇਲਾਕਾ ਵਾਸੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਐਲਪੀਜੀ ਸਲੰਡਰ ਦੇ ਰੇਟ ਵਧਣ ਦੀ ਨਰਾਜ਼ਗੀ ਜਾਹਿਰ ਕੀਤੀ।

By : Makhan shah
ਅਜਨਾਲਾ : ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਐਲਪੀਜੀ ਦੇ ਪ੍ਰਤੀ ਸਿਲੰਡਰ ਦੇ ਉੱਪਰ 50 ਰੁਪਏ ਕੀਮਤ ਫਿਰ ਤੋਂ ਵਧਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਆਮ ਲੋਕਾਂ ਦੀ ਜੇਬ ਦੇ ਉੱਪਰ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲੇਗਾ। ਉੱਥੇ ਹੀ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਜਦੋਂ ਇਲਾਕਾ ਵਾਸੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਐਲਪੀਜੀ ਸਲੰਡਰ ਦੇ ਰੇਟ ਵਧਣ ਦੀ ਨਰਾਜ਼ਗੀ ਜਾਹਿਰ ਕੀਤੀ।
ਅਜਨਾਲਾ ਵਾਸੀਆਂ ਨੇ ਦੱਸਿਆ ਕਿ ਦਿਨੋ ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ ਅਤੇ ਇਸ ਦਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ। ਉਹਨਾਂ ਕਿਹਾ ਕਿ ਸਰਕਾਰਾਂ ਚੰਗੇ ਦਿਨ ਦੇ ਸੁਪਨੇ ਦਿਖਾ ਕੇ ਉਸ ਤੇ ਖਰੇ ਨਹੀਂ ਉਤਰਦੀਆਂ ਤੇ ਚੰਗੇ ਦਿਨ ਦੇ ਸੁਪਨੇ ਕੇਵਲ ਗੱਲਾਂ ਬਾਤਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ।
ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਘਰਾਂ ਦੇ ਖਰਚੇ ਚਲਾਉਣੇ ਔਖੇ ਹੋਏ ਪਏ ਹਨ ਅਤੇ ਇੱਕ ਵਾਰ ਫਿਰ ਤੋਂ ਗੈਸ ਸਲੰਡਰ ਦੀ ਕੀਮਤ ਵਧਣ ਦੇ ਨਾਲ ਰਸੋਈ ਦਾ ਬਜਟ ਵਿਗੜੇਗਾ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਇਸ ਵੱਧ ਰਹੀ ਮਹਿੰਗਾਈ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਐਲਪੀਜੀ ਦੇ ਵਧੇ ਰੇਟਾਂ ਕਰਕੇ ਰਸੋਈ ਦੀ ਹਰ ਇੱਕ ਚੀਜ਼ ਦਾ ਭਾਅ ਵਧੇਗਾ ਤੇ ਵੱਡਾ ਅਸਰ ਦੇਖਣ ਨੂੰ ਮਿਲੇਗਾ ਉਹਨਾਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਕਦਮ ਦੇ ਨਾਲ ਮਿਡਲ ਵਰਗ ਦੇ ਲੋਕਾਂ ਨੂੰ ਕਾਫੀ ਨੁਕਸਾਨ ਹੋਵੇਗਾ।


