ਮੁੱਖ ਮੰਤਰੀ ਭਗਵੰਤ ਮਾਨ ਦੇ ਪਾਕਿਸਤਾਨੀ ਕਲਾਕਾਰਾਂ ਬਾਰੇ ਕਰਾਰੇ ਬੋਲ
ਪਾਕਿਸਤਾਨ ਦੇ ਨਾਲ ਚਲਦੀਆਂ ਤਣਾਅਪੂਰਨ ਸਥਿਤੀਆਂ ਦੇ ਵਿਚਕਾਰ ਬਹੁਤ ਸਾਰੀਆਂ ਕਾਰਵਾਈਆਂ ਆਰੰਭੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਦੇ ਕਲਾਕਾਰਾਂ ਦੇ ਸੋਸ਼ਲ ਮੀਡੀਆ ਦੇ ਖ਼ਾਤੇ ਵੀ ਭਾਰਤ 'ਚ ਬੈਨ ਕੀਤੇ ਗਏ ਨੇ। ਇਸ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ

ਚੰਡੀਗੜ੍ਹ (ਸੁਖਵੀਰ ਸਿੰਘ ਸ਼ੇਰਗਿੱਲ) : ਪਾਕਿਸਤਾਨ ਦੇ ਨਾਲ ਚਲਦੀਆਂ ਤਣਾਅਪੂਰਨ ਸਥਿਤੀਆਂ ਦੇ ਵਿਚਕਾਰ ਬਹੁਤ ਸਾਰੀਆਂ ਕਾਰਵਾਈਆਂ ਆਰੰਭੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਦੇ ਕਲਾਕਾਰਾਂ ਦੇ ਸੋਸ਼ਲ ਮੀਡੀਆ ਦੇ ਖ਼ਾਤੇ ਵੀ ਭਾਰਤ 'ਚ ਬੈਨ ਕੀਤੇ ਗਏ ਨੇ। ਇਸ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ, ਜਿਸਦੇ ਵਿੱਚ ਉਹਨਾਂ ਨੇ ਪਕਿਸਤਾਨ ਦੀ ਵਿੱਤੀ ਸੰਕਟ ਨਾਲ ਲੜਨ ਦੀ ਸਥਿਤੀ 'ਤੇ ਵੀ ਤੰਜ ਕੱਸਿਆ।
ਦਰਅਸਲ ਭਗਵੰਤ ਮਾਨ ਇੱਕ ਪੰਜਾਬੀ ਫ਼ਿਲਮ ਦੀ ਸਕਰੀਨਿੰਗ ਮੌਕੇ ਇਕ ਸਿਨੇਮਾ ਘਰ ਵਿੱਚ ਪਹੁੰਚੇ ਹੋਏ ਸਨ ਜਿੱਥੇ ਪੱਤਰਕਾਰਾਂ ਦੇ ਵਲੋਂ ਪੁੱਛੇ ਗਏ (ਪਾਕਿਸਤਾਨ ਦੇ ਕਲਾਕਾਰਾਂ ਦੇ ਸੋਸ਼ਲ ਮੀਡੀਆ ਖ਼ਾਤੇ ਬੈਨ ਕਰਨ ਨੂੰ ਲੈ ਕੇ) ਇੱਕ ਸਵਾਲ ਦੇ ਜਵਾਬ 'ਚ ਸੀਐੱਮ ਮਾਨ ਦੇ ਵਲੋਂ ਮਜ਼ਾਕੀਆ ਅੰਦਾਜ਼ 'ਚ ਜਵਾਬ ਦਿੰਦਿਆਂ ਕਿਹਾ ਗਿਆ ਕਿ ਇਹ ਸਾਰੇ ਕਲਾਕਾਰ ਭਾਰਤ ਤੋਂ ਹੀ ਰੋਟੀ ਖਾਂਦੇ ਰਹੇ ਨੇ।ਉਹਨਾਂ ਆਪਣੇ ਕਲਾਕਾਰੀ ਦੇ ਸਮੇਂ ਦੀ ਗੱਲ ਕਰਦਿਆਂ ਕਿਹਾ ਗਿਆ ਕਿ ਉਸ ਵਕਤ ਵੀ ਇਹਨਾਂ ਕਲਾਕਾਰਾਂ ਦੇ ਵਲੋਂ ਪਾਕਿਸਤਾਨ ਦੀ ਵਿੱਤੀ ਸੰਕਟ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਭਾਰਤ ਸਾਨੂੰ ਜਿੱਤ ਲਵੇ ਤੇ ਅਸੀਂ ਰੋਟੀ ਖਾਂਦੇ ਹੋ ਜਾਈਏ।
ਭਾਰਤ ਦੇ ਰੱਖਿਆ ਮੰਤਰਾਲੇ ਦੇ ਵਲੋਂ ਪੂਰੇ ਦੇਸ਼ ਦੇ ਵਿੱਚ ਜੰਗ ਨੂੰ ਲੈ ਕੇ ਇੱਕ ਅਭਿਆਸ ਕਰਨ ਦੀ ਗੱਲ ਆਖੀ ਗਈ ਹੈ ਜਿਸ ਨਾਲ ਪੰਜਾਬ ਦੇ ਵਿੱਚ ਵੀ ਅੱਜ ਠੀਕ 6 ਵਜੇ ਇਹ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ ਜਿਸਨੂੰ ਲੈ ਕੇ ਵੀ ਸੀਐੱਮ ਮਾਨ ਨੇ ਪੰਜਾਬ ਸਰਕਾਰ ਵਲੋਂ ਪੂਰਾ ਸਹਿਯੋਗ ਦੇਣ ਦੀ ਗੱਲ ਆਖ਼ੀ ਗਈ ਹੈ।