ਦੇਸ਼ ਦੇ ਕਿਸਾਨਾਂ ਨੂੰ ਮਾਰਨ ਦੀ ਕਰ ਰਹੀ ਕੇਂਦਰ ਸਰਕਾਰ : ਸਰਵਨ ਸਿੰਘ ਪੰਧੇਰ
ਅਮਰੀਕਾ ਦੇ ਉਪ ਰਾਸ਼ਟਰਪਤੀ ਭਾਰਤ ਦੌਰੇ ਤੇ ਹਨ ਅਤੇ ਕੁਝ ਸਮੇਂ ਬਾਅਦ ਅਮੇਰੀਕਨ ਉਪ ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਿੱਚ ਮੁਲਾਕਾਤ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਕਿਸਾਨ ਹੁਣ ਚਿੰਤਤ ਨਜ਼ਰ ਆ ਰਹੇ ਹਨ ਇਸ ਬਾਬਤ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਰ ਸਿੰਘ ਪੰਧੇਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਗਈ

ਅੰਮ੍ਰਿਤਸਰ : ਅਮਰੀਕਾ ਦੇ ਉਪ ਰਾਸ਼ਟਰਪਤੀ ਭਾਰਤ ਦੌਰੇ ਤੇ ਹਨ ਅਤੇ ਕੁਝ ਸਮੇਂ ਬਾਅਦ ਅਮੇਰੀਕਨ ਉਪ ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਿੱਚ ਮੁਲਾਕਾਤ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਕਿਸਾਨ ਹੁਣ ਚਿੰਤਤ ਨਜ਼ਰ ਆ ਰਹੇ ਹਨ ਇਸ ਬਾਬਤ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਰ ਸਿੰਘ ਪੰਧੇਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਗਈ ਕਿ ਜੋ ਨਵੇਸ਼ ਅਮਰੀਕਾ ਦੇ ਵਿੱਚ ਭਾਰਤ ਸਰਕਾਰ ਕਰਨ ਜਾ ਰਹੀ ਹੈ ਉਸ ਨੂੰ ਲੈ ਕੇ ਤਾਂ ਅਮਰੀਕਾ ਨੇ ਟੈਰੀਫ ਲਗਾ ਦਿੱਤਾ ਹੈ ਲੇਕਿਨ ਅਮਰੀਕਾ ਦੇ ਵੱਲੋਂ ਹੁਣ ਭਾਰਤ ਦੇ ਨਾਲ ਵਪਾਰ ਕੀਤਾ ਜਾਵੇਗਾ ਅਤੇ ਇਸ ਵਿੱਚ ਸਭ ਤੋਂ ਜਿਆਦਾ ਨੁਕਸਾਨ ਕਿਸਾਨਾਂ ਦਾ ਹੋਵੇਗਾ ਉਹਨਾਂ ਨੇ ਕਿਹਾ ਕਿ ਛੋਟੇ ਉਦਯੋਗਪਤੀ ਅਤੇ ਕਿਸਾਨ ਦੇ ਲਈ ਇਹ ਫੈਸਲਾ ਜਰੂਰ ਘਾਤਕ ਸਾਬਤ ਹੋਵੇਗਾ ਉਥੇ ਉਹਨਾਂ ਵੱਲੋਂ 23 ਅਤੇ 24 ਤਰੀਕ ਨੂੰ ਪੂਰੇ ਦੇਸ਼ ਵਿੱਚ ਭਾਰਤ ਸਰਕਾਰ ਦੇ ਖਿਲਾਫ ਅਤੇ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਪੁਤਲਾ ਫੁਕ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ।
ਅਮਰੀਕਾ ਦੇ ਉਪ ਰਾਸ਼ਟਰਪਤੀ ਦਾ ਭਾਰਤ ਦੇ ਦੌਰੇ ਤੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਸ਼ੁਰੂ ਕਰਨਾ ਇਹ ਕਿਤੇ ਨਾ ਕਿਤੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ ਇਹ ਕਹਿਣਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਦਾ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬੇਸ਼ਕ ਅਮਰੀਕਾ ਦੇ ਨਾਲ ਭਾਰਤ ਆਪਣਾ ਬਿਜਨਸ ਕਰਦਾ ਹੋਵੇ ਅਤੇ ਇਸ ਦੇ ਦੌਰਾਨ ਬਹੁਤ ਸਾਰੇ ਪੈਸੇ ਵੀ ਖਰਚ ਆਉਂਦੇ ਹੋਣ ਲੇਕਿਨ ਕਿਤੇ ਨਾ ਕਿਤੇ ਛੋਟੇ ਕਿਸਾਨ ਇਸ ਨਾਲ ਜਰੂਰ ਮੁਸ਼ਕਿਲ ਵਿੱਚ ਆਉਣਗੇ ਉਹਨਾਂ ਨੇ ਕਿਹਾ ਕਿ ਜੇਕਰ ਡੇਅਰੀ ਫਾਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਛੋਟੇ ਕਿਸਾਨ ਹਨ ਜਿਹਨਾਂ ਕੋਲੋਂ ਬਹੁਤ ਘੱਟ ਦੁੱਧ ਮਿਲਦਾ ਹੈ ਅਤੇ ਉਹ ਉਸੇ ਦੇ ਨਾਲ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਜੇਕਰ ਅਮਰੀਕਨ ਗਾਵਾਂ ਜਾਂ ਮੱਝਾਂ ਇੱਥੇ ਆਪਣਾ ਦੁੱਧ ਦੇਣਗੀਆਂ ਤਾਂ ਬਹੁਤ ਸਾਰਾ ਨੁਕਸਾਨ ਕਿਸਾਨਾਂ ਦਾ ਹੋਵੇਗਾ
ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਇਸੇ ਨੂੰ ਲੈ ਕੇ ਅਸੀਂ ਹੁਣ ਕੇਂਦਰ ਸਰਕਾਰ ਅਤੇ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਵੱਡਾ ਇਸ਼ੂ ਕਰਾਂਗੇ ਉਥੇ ਉਹਨਾਂ ਨੇ ਪੰਜਾਬ ਸਰਕਾਰ ਉੱਤੇ ਵੀ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਨਾਮ ਦੇ ਨਾਲ ਹੁਣ ਟਰੈਕਟਰ ਟਰਾਲੀ ਚੋਰ ਲੱਗ ਚੁੱਕਾ ਹੈ ਅਤੇ ਇਹ ਸਭ ਤੋਂ ਖਤਰਨਾਕ ਹੈ ਉਥੇ ਹੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਸਿਆਸੀ ਲੀਡਰ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਨਹੀਂ ਚੁੱਕੀ ਜਾਂਦੀ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਉਹ ਪਰਚੇ ਤੇ ਦੌਰਾਨ ਕਾਂਗਰਸ ਵੱਲੋਂ ਮੌਜੂਦਾ ਸਰਕਾਰ ਦੀ ਇੱਟ ਨਾਲ ਇੱਟ ਖੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਲੇਕਿਨ ਕਿਸਾਨਾਂ ਦੇ ਹੱਕ ਦੇ ਵਿੱਚ ਸਿਰਫ ਟਵੀਟੈਕ ਕੀਤਾ ਜਾਂਦਾ ਹੈ।
ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮੰਡੀਆਂ ਵਿੱਚ ਰੁਲ ਰਹੀ ਫਸਲ ਨੂੰ ਲੈ ਕੇ ਪੰਜਾਬ ਸਰਕਾਰ ਕੁਛ ਵੀ ਨਹੀਂ ਕਰ ਰਹੀ ਅਤੇ ਜਿਨਾਂ ਦੀਆਂ ਟਰੈਕਟਰ ਟਰਾਲੀਆਂ ਚੋਰੀ ਹੋਈਆਂ ਹਨ ਉਹਨਾਂ ਦੀ ਮਦਰ ਸਿਰਫ ਕਿਸਾਨ ਹੀ ਕਰ ਰਹੇ ਹਨ ਉਹ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ ਝੂਠ ਦੀ ਰਾਜਨੀਤੀ ਕਰ ਰਹੇ ਹਨ ਹੋਰ ਕੁਝ ਨਹੀਂ ਅਤੇ ਝੂਠ ਬੋਲ ਕੇ ਅਤੇ ਸੁਨਹਿਰੇ ਸਪਨੇ ਵਿਖਾ ਕੇ ਉਹਨਾਂ ਵੱਲੋਂ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇੱਥੇ ਦੱਸਣ ਯੋਗ ਹੈ ਕਿ ਅਮਰੀਕਾ ਵੱਲੋਂ ਭਾਰਤ ਉੱਤੇ ਮੋਟਾ ਟੈਰੀਫ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਕਿਸਾਨਾਂ ਵੱਲੋਂ ਹੁਣ ਖੁਦ ਵਿਚਿਤਾ ਜਤਾਈ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਵਾਸਤੇ ਕੇਂਦਰ ਸਰਕਾਰ ਅਤੇ ਮੋਦੀ ਸਰਕਾਰ ਲੱਗੀ ਹੋਈ ਹੈ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਮੋਰਚਾ ਖੋਲਾਂਗੇ ਅਤੇ ਇਸਦੀ ਸ਼ੁਰੂਆਤ 23 ਅਤੇ 24 ਤਰੀਕ ਨੂੰ ਪੂਰੇ ਭਾਰਤ ਵਿੱਚ ਪੁਤਲਾ ਫੂਕ ਪ੍ਰਦਰਸ਼ਨਕਾਰ ਕੀਤੀ ਜਾਵੇਗੀ ਹੁਣ ਵੇਖਣਾ ਹੋਵੇਗਾ ਕਿ ਇਸ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਕੀ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਨਾਲ ਜੋ ਬਿਜਨਸ ਦੀ ਗੱਲ ਕੀਤੀ ਜਾਵੇਗੀ ਅਤੇ ਕੀ ਕਿਸਾਨ ਇਸ ਨਾਲ ਕੋਈ ਇਫੈਕਟ ਹੁੰਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਲੇਕਿਨ ਕਿਸਾਨਾਂ ਵੱਲ ਆਪਣੀ ਚਿੰਤਾ ਜਿਹੜੀ ਹੈ ਉਹ ਜਿਤਾਈ ਜਾ ਰਹੀ ਹੈ।