2 ਦਿਨ ਬਾਅਦ ਵੀ ਪਾਕਿਸਤਾਨ ਦੀ ਹਿਰਾਸਤ 'ਚ BSF ਦਾ ਜਵਾਨ
ਬੀਤੇ ਦਿਨੀ ਪੰਜਾਬ ਦੇ ਮਮਦੋਟ 'ਚ ਗਲਤੀ ਨਾਲ ਜ਼ੀਰੋ ਲਾਈਨ ਪਾਰ ਗਏ ਬੀਐਸਐਫ ਜਵਾਨ ਪੀਕੇ ਸਾਹੂ ਪਿੱਛਲੇ 2 ਦਿਨਾਂ ਤੋਂ ਪਾਕਿਸਤਾਨੀ ਫੌਜ ਦੀ ਹਿਰਾਸਤ 'ਚ ਨੇ। ਜਿਸ 2 ਦਿਨਾਂ ਬਾਅਦ ਵੀ ਪਾਕਿਸਤਾਨੀ ਫੌਜ ਦੇ ਵਲੋਂ ਵੀ ਰਿਹਾਅ ਨਹੀਂ ਕੀਤਾ। ਇਸ ਸਬੰਧੀ ਬੀਐਸਐਫ ਅਤੇ ਪਾਕਿਸਤਾਨੀ ਰੇਂਜਰਾਂ ਵਿਚਕਾਰ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੈ। ਪਾਕਿਸਤਾਨੀ ਰੇਂਜਰਾਂ ਦੇ ਰਵੱਈਏ ਨੂੰ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਫਿਰੋਜ਼ਪੁਰ (ਵਿਵੇਕ ਕੁਮਾਰ): ਬੀਤੇ ਦਿਨੀ ਪੰਜਾਬ ਦੇ ਮਮਦੋਟ 'ਚ ਗਲਤੀ ਨਾਲ ਜ਼ੀਰੋ ਲਾਈਨ ਪਾਰ ਗਏ ਬੀਐਸਐਫ ਜਵਾਨ ਪੀਕੇ ਸਾਹੂ ਪਿੱਛਲੇ 2 ਦਿਨਾਂ ਤੋਂ ਪਾਕਿਸਤਾਨੀ ਫੌਜ ਦੀ ਹਿਰਾਸਤ 'ਚ ਨੇ। ਜਿਸ 2 ਦਿਨਾਂ ਬਾਅਦ ਵੀ ਪਾਕਿਸਤਾਨੀ ਫੌਜ ਦੇ ਵਲੋਂ ਵੀ ਰਿਹਾਅ ਨਹੀਂ ਕੀਤਾ। ਇਸ ਸਬੰਧੀ ਬੀਐਸਐਫ ਅਤੇ ਪਾਕਿਸਤਾਨੀ ਰੇਂਜਰਾਂ ਵਿਚਕਾਰ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੈ। ਪਾਕਿਸਤਾਨੀ ਰੇਂਜਰਾਂ ਦੇ ਰਵੱਈਏ ਨੂੰ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਓਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਬੀਐਸਐਫ ਜਵਾਨ ਪੀਕੇ ਸਾਹੂ ਦੇ ਭਰਾ ਸ਼ਿਆਮਸੁੰਦਰ ਸਾਹੂ ਨੇ ਕੇਂਦਰ ਸਰਕਾਰ ਅਤੇ ਬੀਐਸਐਫ ਅਧਿਕਾਰੀਆਂ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਸਰਕਾਰ ਉਸਦੀ ਸੁਰੱਖਿਅਤ ਅਤੇ ਤੁਰੰਤ ਵਾਪਸੀ ਨੂੰ ਯਕੀਨੀ ਬਣਾਏ। ਪੂਰਾ ਪਰਿਵਾਰ ਬਹੁਤ ਚਿੰਤਤ ਹੈ"।
ਦੱਸ ਦੇਈਏ ਕਿ ਬੁੱਧਵਾਰ ਨੂੰ ਬੀਐਸਐਫ ਜਵਾਨ ਪੀਕੇ ਸਾਹੂ ਨੇ ਫਿਰੋਜ਼ਪੁਰ ਵਿੱਚ ਗਲਤੀ ਨਾਲ ਭਾਰਤ-ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਪਾਰ ਕਰ ਲਈ ਸੀ। ਜਿਸ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਉਸਨੂੰ ਫੜ ਲਿਆ ਅਤੇ ਹਥਿਆਰ ਖੋਹ ਲਏ ਗਏ। ਜਿਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਭਾਰਤੀ ਬੀਐਸਐਫ ਜਵਾਨ ਪੀਕੇ ਸਾਹੂ ਦੀ ਹਿਰਾਸਤ ‘ਚ ਲਏ ਜਾਣ ਦੀਆਂ 2 ਤਸਵੀਰਾਂ ਜਾਰੀ ਕੀਤੀਆਂ ਨੇ। ਇੱਕ ਫੋਟੋ ਵਿੱਚ ਫੌਜੀ ਇੱਕ ਏਕੇ-47 ਰਾਈਫਲ ਅਤੇ 2 ਪਾਣੀ ਦੀ ਬੋਤਲਾਂ ਨਾਲ ਦਿਖਾਈ ਦੇ ਰਿਹਾ ਹੈ ਅਤੇ ਦੂਸਰੀ 'ਚ ਭਾਰਤੀ ਫੌਜੀ ਦੀਆ ਅੱਖਾਂ 'ਤੇ ਪਟੀ ਬਨੀ ਹੋਈ ਦਿਖਾਈ ਦੇ ਰਹੀ ਹੈ।
ਜਾਣਕਾਰੀ ਮੁਤਾਬਕ ਪੀਕੇ ਸਿੰਘ ਕੋਲਕਾਤਾ ਦੇ ਹੁਗਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਸਦਾ ਤਬਾਦਲਾ ਸ਼੍ਰੀਨਗਰ ਤੋਂ ਫਿਰੋਜ਼ਪੁਰ 'ਚ ਹੋਇਆ ਸੀ। ਉਹ ਜ਼ੀਰੋ ਲਾਈਨ ਬਾਰੇ ਬਹੁਤਾ ਨਹੀਂ ਜਾਣਦਾ ਸੀ। ਬੁੱਧਵਾਰ ਨੂੰ ਸਵੇਰੇ ਕਿਸਾਨ ਕਣਕ ਦੀ ਵਾਢੀ ਕਰਨ ਲਈ ਆਪਣੀ ਕੰਬਾਈਨ ਮਸ਼ੀਨ ਨਾਲ ਖੇਤ ‘ਚ ਗਿਆ। ਕਿਸਾਨਾਂ ‘ਤੇ ਨਜ਼ਰ ਰੱਖਣ ਲਈ ਬੀਐਸਐਫ ਦੇ ਦੋ ਜਵਾਨ ਵੀ ਉਨ੍ਹਾਂ ਦੇ ਨਾਲ ਸਨ। ਉਸੇ ਸਮੇਂ ਜਵਾਨ ਪੀਕੇ ਸਾਹੂ ਗਲਤੀ ਨਾਲ ਸਰਹੱਦ ਪਾਰ ਕਰ ਗਿਆ। ਫਿਰ ਪਾਕਿਸਤਾਨੀ ਰੇਂਜਰ ਜਲੋਕੇ ਸਥਿਤ ਬੀ.ਐਸ.ਐਫ ਦੀ ਚੈਕ ਪੋਸਟ ‘ਤੇ ਪਹੁੰਚ ਗਏ। ਉਨ੍ਹਾਂ ਨੇ ਬੀਐਸਐਫ ਜਵਾਨ ਨੂੰ ਫੜ ਲਿਆ ।