Begin typing your search above and press return to search.

ਮੋਹਿੰਦਰ ਭਗਤ ਦੀ ਜਿੱਤ ਤੋਂ ਬਾਅਦ ਕੀ ਭਾਜਪਾ ਕਰ ਸਕਦੀ ਹੈ ਪਿਤਾ ਚੁੰਨੀ ਲਾਲ ਨੂੰ ਪਾਰਟੀ ਤੋਂ ਬਰਖਾਸਤ ?

ਕਿਹਾ ਜਾ ਰਿਹਾ ਹੈ ਕਿ BJP ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਖ਼ਿਲਾਫ਼ ਭਾਜਪਾ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਆਗੂਆਂ ਵੱਲੋਂ ਹਾਈਕਮਾਂਡ ਨੂੰ ਉਨ੍ਹਾਂ ਬਾਰੇ ਬਰਖਾਸਤ ਕਰਨ ਦੀ ਰਿਪੋਰਟ ਸੌਂਪੀ ਗਈ ਹੈ।

ਮੋਹਿੰਦਰ ਭਗਤ ਦੀ ਜਿੱਤ ਤੋਂ ਬਾਅਦ ਕੀ ਭਾਜਪਾ ਕਰ ਸਕਦੀ ਹੈ ਪਿਤਾ ਚੁੰਨੀ ਲਾਲ ਨੂੰ ਪਾਰਟੀ ਤੋਂ ਬਰਖਾਸਤ ?
X

lokeshbhardwajBy : lokeshbhardwaj

  |  17 July 2024 10:54 AM IST

  • whatsapp
  • Telegram

ਜਲੰਧਰ : ਆਮ ਆਦਮੀ ਪਾਰਟੀ ਵੱਲੋਂ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਜਿੱਤਣ ਮਗਰੋਂ ਕਈ ਸਿਆਸੀ ਪਾਰਟੀਆਂ ਚ ਹਲਚਲ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਹੈ, ਜਿਸ ਵਿੱਚ ਇੱਕ ਖਬਰ ਨਿੱਕਲ ਕੇ ਸਾਹਮਣੇ ਆਈ ਹੈ ਜਿਸ ਚ ਸੂਤਰਾਂ ਕਿਹਣਾ ਹੈ ਕਿ ਭਾਰਤੀ ਜਨਤਾ ਪਾਰਟੀ ਪੱਛਮੀ ਹਲਕੇ ਤੋਂ ਚੋਣ ਜਿੱਤਣ ਵਾਲੇ ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਮਹਿੰਦਰ ਭਗਤ ਦੇ ਪਿਤਾ ਚੁੰਨੀ ਲਾਲ ਭਗਤ ਖ਼ਿਲਾਫ਼ ਜਲਦੀ ਹੀ ਕਾਰਵਾਈ ਕਰ ਸਕਦੀ ਹੈ । ਕਈ ਸਿਆਸੀ ਮਾਹਰਾਂ ਵੱਲੋਂ ਇਹ ਕਿਆਸਾਂ ਲਾਈਆਂ ਜਾ ਰਹੀਆਂ ਨੇ ਕਿ ਭਾਜਪਾ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਖ਼ਿਲਾਫ਼ ਭਾਜਪਾ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਆਗੂਆਂ ਵੱਲੋਂ ਹਾਈਕਮਾਂਡ ਨੂੰ ਰਿਪੋਰਟ ਸੌਂਪੀ ਗਈ ਹੈ । ਜਿਸ ਵਿੱਚ ਮੁੱਖ ਤੌਰ 'ਤੇ ਉਨ੍ਹਾਂ ਦੇ ਪੁੱਤਰ 'ਆਪ' ਦੀ ਟਿਕਟ 'ਤੇ ਚੋਣ ਲੜਨ ਅਤੇ ਜਿੱਤ ਤੋਂ ਬਾਅਦ ਆਪਣੇ ਪਿਤਾ ਨੂੰ ਲੱਡੂ ਖੁਆਉਣ ਦਾ ਜ਼ਿਕਰ ਕੀਤਾ ਗਿਆ ਹੈ । ਕਿਹਾ ਜਾ ਰਿਹਾ ਹੈ ਕਿ ਅਜਿਹੇ 'ਚ ਭਾਜਪਾ ਜਲਦ ਹੀ ਉਨ੍ਹਾਂ ਖਿਲਾਫ ਕਾਰਵਾਈ ਕਰ ਕੇ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਵੀ ਸਕਦੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਅਤੇ ਅਕਾਲੀ ਦਲ ਦੀ ਗੱਠਜੋੜ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਚੁੰਨੀ ਲਾਲ ਭਗਤ ਨੇ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੁੱਤਰ ਮਹਿੰਦਰ ਭਗਤ ਦੀ ਇੱਕ ਵੀਡੀਓ ਜਾਰੀ ਕੀਤੀ ਸੀ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਰਾਜਨੀਤੀ ਛੱਡ ਦਿੱਤੀ ਹੈ ਅਤੇ ਹੁਣ ਉਨ੍ਹਾਂ ਦਾ ਪੁੱਤਰ ਇਲਾਕੇ ਦੀ ਸੇਵਾ ਲਈ ਮੈਦਾਨ ਵਿੱਚ ਨਿੱਤਰਿਆ ਹੈ । ਉਨ੍ਹਾਂ ਦੇ ਪੁੱਤਰ ਨੂੰ ਵੋਟ ਪਾ ਕੇ ਵਿਜੇ ਬਣਾਇਆ ਜਾਵੇਗਾ। ਤਾਂ ਜੋ ਉਹ ਇਲਾਕੇ ਦੀ ਸੇਵਾ ਕਰ ਸਕੇ। ਅਤੇ ਉਨ੍ਹਾਂ ਦੇ ਪੁੱਤਰ ਮਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਅਜਿਹੇ 'ਚ ਭਾਜਪਾ ਨੂੰ ਉਸ ਜਗ੍ਹਾ 'ਤੇ ਕਾਫੀ ਨੁਕਸਾਨ ਹੋਇਆ ਹੈ। ਸਾਰੇ ਪਹਿਲੂਆਂ ਨੂੰ ਵਿਚਾਰਦਿਆਂ ਉਕਤ ਸ਼ਿਕਾਇਤ ਹਾਈਕਮਾਂਡ ਨੂੰ ਭੇਜ ਦਿੱਤੀ ਗਈ ਹੈ। ਇਸ ਸਬੰਧੀ ਜਲਦੀ ਹੀ ਕਾਰਵਾਈ ਕੀਤੀ ਜਾ ਸਕਦੀ ਹੈ।

Next Story
ਤਾਜ਼ਾ ਖਬਰਾਂ
Share it