ਸੀਐਮ ਮਾਨ ਦੇ ਨਾਨਕੇ ਘਰ ’ਚ ਹੋਈ ਹੋਈ ਵੱਡੀ ਚੋਰੀ
ਪੰਜਾਬ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਬਲਕਿ ਚੋਰਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਜਿਵੇਂ ਉਨ੍ਹਾਂ ਨੂੰ ਪੁਲਿਸ ਦਾ ਕੋਈ ਖ਼ੌਫ਼ ਹੀ ਨਾ ਰਿਹਾ ਹੋਵੇ। ਤਾਜ਼ਾ ਖ਼ਬਰ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਚੋਰਾਂ ਦਾ ਹੌਂਸਲਾ ਦੇਖੋ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕੇ ਘਰ ਵਿਚ ਹੀ ਚੋਰੀ ਕਰ ਲਈ।
By : Makhan shah
ਸੰਗਰੂਰ : ਪੰਜਾਬ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਬਲਕਿ ਚੋਰਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਜਿਵੇਂ ਉਨ੍ਹਾਂ ਨੂੰ ਪੁਲਿਸ ਦਾ ਕੋਈ ਖ਼ੌਫ਼ ਹੀ ਨਾ ਰਿਹਾ ਹੋਵੇ। ਤਾਜ਼ਾ ਖ਼ਬਰ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਚੋਰਾਂ ਦਾ ਹੌਂਸਲਾ ਦੇਖੋ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕੇ ਘਰ ਵਿਚ ਹੀ ਚੋਰੀ ਕਰ ਲਈ।
ਇਹ ਚੋਰੀ ਦੀ ਘਟਨਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੜਿਆਲ ਰੋਡ ਵਿਖੇ ਵਾਪਰੀ, ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕਿਆਂ ਦਾ ਘਰ ਦੱਸਿਆ ਜਾ ਰਿਹਾ ਹੈ। ਚੋਰਾਂ ਵੱਲੋਂ ਬੀਤੀ ਰਾਤ ਇਸ ਘਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ, ਜਿਸ ਦੌਰਾਨ ਚੋਰਾਂ ਨੇ ਸੀਐਮ ਮਾਨ ਦੇ ਮਾਮਿਆਂ ਦੇ ਘਰ ਵਿਚੋਂ 20 ਤੋਲੇ ਦੇ ਕਰੀਬ ਸੋਨਾ ਅਤੇ ਲੱਖ ਰੁਪਏ ਦੀ ਨਗਦੀ ਚੋਰੀ ਕਰ ਲਈ ਅਤੇ ਫ਼ਰਾਰ ਹੋ ਗਏ।
ਇਸ ਦੌਰਾਨ ਚੋਰੀ ਕਰਦੇ ਚੋਰਾਂ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਚੋਰਾਂ ਨੂੰ ਘਰ ਵਿਚ ਦਾਖ਼ਲ ਹੁੰਦੇ ਸਾਫ਼ ਤੌਰ ’ਤੇ ਦੇਖਿਆ ਜਾ ਸਕਦਾ ਹੈ। ਚੋਰ ਚੋਰੀ ਕਰਨ ਸਮੇਂ ਦਰਵਾਜ਼ੇ-ਖਿੜਕੀਆਂ ਤੋੜ ਕੇ ਕਮਰਿਆਂ ਦੇ ਵਿੱਚ ਦਾਖਲ ਹੋਏ, ਫਿਰ ਵੱਡੀ ਗਿਣਤੀ ਦੇ ਵਿੱਚ ਸੋਨਾ ਅਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ।
ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਸੁੱਤੇ ਪਏ ਹੋਏ ਸੀ ਤਾਂ ਰਾਤ ਨੂੰ ਚੋਰ ਪੌੜੀਆਂ ਦੇ ਰਸਤੇ ਗੇਟ ਨੂੰ ਤੋੜ ਕੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਗਏ। ਚੋਰ ਇਸ ਤੋਂ ਬਾਅਦ ਘਰ ’ਚ ਬਣੇ ਸਟੋਰ ਦੇ ਵਿੱਚ ਗਏ, ਜਿੱਥੇ ਉਹਨਾਂ ਵੱਲੋਂ 20 ਤੋਲੇ ਦੇ ਕਰੀਬ ਸੋਨਾ ਅਤੇ ਇਕ ਲੱਖ ਰੁਪਏ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਸਾਹਮਣੇ ਵਾਲੇ ਕੈਮਰੇ ਦੇ ਵਿੱਚ ਤਿੰਨ ਚੋਰ ਦਿਖਾਈ ਦੇ ਰਹੇ ਹਨ। ਇਸ ਮੌਕੇ ਜਾਂਚ ਅਧਿਕਾਰੀ ਪ੍ਰਤੀਕ ਜਿੰਦਲ ਨੇ ਆਖਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰ ਕੀਤੀ ਜਾ ਰਹੀ ਹੈ, ਜਲਦੀ ਚੋਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਡੱਕਿਆ ਜਾਵੇਗਾ।