Begin typing your search above and press return to search.

ਮਹਿੰਗਾਈ ਦੀ ਵੱਡੀ ਮਾਰ, ਗਰਮੀ ਕਾਰਨ ਮਹਿੰਗੀਆਂ ਹੋਈਆਂ ਸਬਜ਼ੀਆਂ

ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿਕਰੇਤਾਂਵਾਂ ਨੇ ਕਿਹਾ ਕਿ ਜਿਹੜਾ ਪਿਆਜ਼ ਪਹਿਲਾਂ 20 ਰੁਪਏ ਕਿੱਲੋ ਹੁੰਦਾ ਸੀ, ਉਹ 40 ਤੋਂ 50 ਰੁਪਏ ਕਿੱਲੋ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦਾ ਰੇਟ 100 ਰੁਪਏ ਕਿੱਲੋ ਵੀ ਜਾ ਸਕਦਾ ਹੈ।

ਮਹਿੰਗਾਈ ਦੀ ਵੱਡੀ ਮਾਰ, ਗਰਮੀ ਕਾਰਨ ਮਹਿੰਗੀਆਂ  ਹੋਈਆਂ ਸਬਜ਼ੀਆਂ
X

Dr. Pardeep singhBy : Dr. Pardeep singh

  |  13 Jun 2024 3:45 PM IST

  • whatsapp
  • Telegram

ਚੰਡੀਗੜ੍ਹ: ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹਦੇ ਜਾ ਰਹੇ ਹਨ। ਗਰਮੀ ਵੱਧਣ ਦੇ ਨਾਲ-ਨਾਲ ਸਬਜ਼ੀ ਦੇ ਰੇਟ ਵੀ ਵੱਧਣੇ ਸ਼ੁਰੂ ਹੋ ਜਾਂਦੇ ਹਨ। ਟਮਾਟਰ ਤੋਂ ਲੈ ਕੇ ਪਿਆਜ਼, ਘੀਆ, ਕੱਦੂ, ਬੈਂਗਣ, ਆਲੂ, ਸਾਰੀਆਂ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਗਏ ਹਨ।

ਆੜ੍ਹਤੀਆਂ ਦਾ ਕਹਿਣਾ ਹੈ ਕਿ ਵੱਧ ਰਹੀ ਗਰਮੀ ਅਤੇ ਤਾਪਮਾਨ ਕਾਰਨ ਸਬਜ਼ੀਆਂ ਤੇਜ਼ੀ ਕਾਰਨ ਖਰਾਬ ਹੋ ਜਾਂਦੀਆਂ ਹਨ ਅਤੇ ਹੁਣ ਤੱਕ ਮੀਂਹ ਨਾ ਪੈਣ ਕਾਰਨ ਸਬਜ਼ੀਆਂ ਦੀ ਨਵੀਂ ਫਸਲ ਵੀ ਨਹੀਂ ਹੋਈ ਹੈ। ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿਕਰੇਤਾਂਵਾਂ ਨੇ ਕਿਹਾ ਕਿ ਜਿਹੜਾ ਪਿਆਜ਼ ਪਹਿਲਾਂ 20 ਰੁਪਏ ਕਿੱਲੋ ਹੁੰਦਾ ਸੀ, ਉਹ 40 ਤੋਂ 50 ਰੁਪਏ ਕਿੱਲੋ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦਾ ਰੇਟ 100 ਰੁਪਏ ਕਿੱਲੋ ਵੀ ਜਾ ਸਕਦਾ ਹੈ।

ਇਸੇ ਤਰ੍ਹਾਂ ਟਮਾਟਰ ਪਹਿਲਾਂ 10 ਤੋਂ 15 ਰੁਪਏ ਕਿੱਲੋ ਅਤੇ ਹੁਣ 30 ਤੋਂ 40 ਰੁਪਏ, ਆਲੂ ਪਹਿਲਾਂ 20 ਤੋਂ 25 ਰੁਪਏ ਕਿੱਲੋ ਅਤੇ ਹੁਣ 30 ਤੋਂ 35 ਰੁਪਏ ਕਿੱਲੋ, ਅਦਰਕ ਦਾ ਪਹਿਲਾਂ ਭਾਅ 120 ਰੁਪਏ ਤੋਂ ਹੁਣ 200 ਰੁਪਏ ਕਿੱਲੋ, ਲਹਸੁਣ ਪਹਿਲਾਂ 150 ਰੁਪਏ ਕਿੱਲੋ ਅਤੇ ਹੁਣ 300 ਰੁਪਏ ਕਿੱਲੋ, ਭਿੰਡੀ ਦਾ ਰੇਟ 20-25 ਰੁਪਏ ਤੋਂ 60-70 ਰੁਪਏ, ਘੀਆ 20-30 ਤੋਂ ਹੁਣ 50-60 ਰੁਪਏ ਕਿੱਲੋ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਸ਼ਿਮਲਾ ਮਿਰਚ ਦਾ ਭਾਅ ਪਹਿਲਾਂ 15 ਤੋਂ 20 ਰੁਪਏ ਕਿੱਲੋ ਸੀ ਅਤੇ ਹੁਣ 50 ਤੋਂ 70 ਰੁਪਏ ਹੋ ਗਿਆ ਹੈ, ਬੈਂਗਣ 10-12 ਰੁਪਏ ਤੋਂ 40-50 ਰੁਪਏ ਕਿੱਲੋ ਹੋ ਗਿਆ ਹੈ। ਜਦਕਿ ਰਾਮਤੋਰੀ 15-20 ਰੁਪਏ ਤੋਂ 80-90 ਰੁਪਏ ਕਿਲੋ ਪਹੁੰਚ ਗਈ ਹੈ। ਉਧਰ ਮੌਸਮ ਵਿਭਾਗ ਵੱਲੋਂ ਵੀ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਅਗਲੇ 4-5 ਦਿਨਾਂ ਤੱਕ ਗਰਮੀ ਤੋਂ ਕੋਈ ਰਾਹਤ ਨਾ ਮਿਲਣ ਬਾਰੇ ਭਵਿੱਖਬਾਣੀ ਕੀਤੀ ਗਈ ਹੈ। ਮਾਨਸੂਨ ਨੂੰ ਅਜੇ ਥੋੜ੍ਹੀ ਦੇਰ ਲੱਗ ਸਕਦੀ ਹੈ।

Next Story
ਤਾਜ਼ਾ ਖਬਰਾਂ
Share it