Begin typing your search above and press return to search.

ਭਾਰਤ ਮਾਲਾ ਪ੍ਰੋਜੇਕਟ ਰੱਦ ਹੋਣਾ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ : ਗੁਰਜੀਤ ਔਜਲਾ

ਭਾਰਤ ਮਾਲਾ ਪ੍ਰੋਜੈਕਟ ਰੱਦ ਹੋਣਾ ਪੰਜਾਬ ਸਰਕਾਰ ਦੀ ਵੱਡੀ ਨਕਾਮੀ ਦਾ ਨਤੀਜਾ ਔਜਲਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਭਾਰਤ ਮਾਲਾ ਪ੍ਰੋਜੈਕਟ ਅੰਮ੍ਰਿਤਸਰ ਬਾਈਪਾਸ ਰੱਦ ਹੋਣ ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਹੈ ਜਿਸ ਕਾਰਨ ਐਨਐਚਏ ਵਨ ਵੱਲੋਂ ਇਹ ਪ੍ਰੋਜੈਕਟ ਰੱਦ ਕੀਤਾ ਗਿਆ ਹੈ।

ਭਾਰਤ ਮਾਲਾ ਪ੍ਰੋਜੇਕਟ ਰੱਦ ਹੋਣਾ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ : ਗੁਰਜੀਤ ਔਜਲਾ
X

Makhan shahBy : Makhan shah

  |  27 Feb 2025 7:04 PM IST

  • whatsapp
  • Telegram

ਅੰਮਿਤਸਰ : ਭਾਰਤ ਮਾਲਾ ਪ੍ਰੋਜੈਕਟ ਰੱਦ ਹੋਣਾ ਪੰਜਾਬ ਸਰਕਾਰ ਦੀ ਵੱਡੀ ਨਕਾਮੀ ਦਾ ਨਤੀਜਾ ਔਜਲਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਭਾਰਤ ਮਾਲਾ ਪ੍ਰੋਜੈਕਟ ਅੰਮ੍ਰਿਤਸਰ ਬਾਈਪਾਸ ਰੱਦ ਹੋਣ ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਹੈ ਜਿਸ ਕਾਰਨ ਐਨਐਚਏ ਵਨ ਵੱਲੋਂ ਇਹ ਪ੍ਰੋਜੈਕਟ ਰੱਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਦਿੱਲੀ ਤੋਂ ਕਟਰਾ ਤੱਕ ਐਕਸਪ੍ਰੈਸ ਹਾਈਵੇ ਬਣ ਰਿਹਾ ਹੈ। ਜਿਸ ਦੀ ਜ਼ਮੀਨ ਗੋਇੰਦਵਾਲ ਸਾਹਿਬ ਤੱਕ ਅਕਵਾਇਰ ਹੋ ਚੁੱਕੀ ਹੈ।


ਦੂਸਰੇ ਪਾਸੇ ਹਰਿਆਣਾ ਤੱਕ ਵੀ ਇਹ ਜਮੀਨ ਅਕਵਾਇਰ ਹੋ ਚੁੱਕੀ ਹੈ। ਅੰਮ੍ਰਿਤਸਰ ਵਿੱਚ ਪਿੰਡ ਧੁੰਦਾ ਤੋਂ ਮਾਨਾਵਾਲਾ ਕਲਾ ਜਿਸ ਦੀ ਲੰਬਾਈ ਤਕਰੀਬਨ 25 ਤੋਂ 30 ਕਿਲੋਮੀਟਰ ਬਣਦੀ ਹੈ। ਇਹ ਪ੍ਰੋਜੈਕਟ ਬਣਾਇਆ ਜਾਣਾ ਸੀ ਲੇਕਿਨ ਪੰਜਾਬ ਸਰਕਾਰ ਕਿਸਾਨਾਂ ਵੱਲੋਂ ਜਮੀਨ ਅਕਵਾਇਰ ਕਰਨ ਵਿੱਚ ਨਾਕਾਮ ਰਹੀ, ਜਿਸ ਕਾਰਨ ਆਖਰਕਾਰ ਕੰਪਨੀ ਵੱਲੋਂ ਇਹ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ। ਇਸ ਉੱਤੇ ਅੱਗੇ ਗੱਲ ਕਰਦੇ ਹੋਏ ਔਜਲਾ ਨੇ ਕਿਹਾ ਕਿ ਸਰਹੱਦੀ ਖੇਤਰ ਲਈ ਇਹ ਪ੍ਰੋਜੈਕਟ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਸ ਨਾਲ ਅੰਮ੍ਰਿਤਸਰ ਪਾਕਿਸਤਾਨ ਅਤੇ ਅਰਬ ਦੇਸ਼ਾਂ ਦੇ ਨਾਲ ਵਪਾਰ ਦੇ ਖੁੱਲਣ ਦੀ ਉਮੀਦ ਸੀ ਜੋ ਕਿ ਹੁਣ ਧੁੰਦਲੀ ਹੋ ਗਈ ਹੈ।


ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਵਲ ਇਸ਼ਤਿਹਾਰਬਾਜੀ ਵਿੱਚ ਲੱਗੀ ਹੋਈ ਹੈ ਜਦ ਕਿ ਜਮੀਨ ਅਕਵਾਇਰ ਕਰਨ ਵਿੱਚ ਪੰਜਾਬ ਸਰਕਾਰ ਨਕਾਮ ਰਹੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕਿਸੇ ਵੀ ਤਲ ਤੇ ਬੈਠ ਕੇ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਅੜੀ ਦੀ ਗੱਲ ਕਰੀਏ ਤਾਂ ਹਰਿਆਣਾ ਵਿੱਚ ਵੀ ਕਿਸਾਨ ਬੈਠੇ ਹੋਏ ਹਨ ਅਤੇ ਖਨੌਰੀ ਬਾਰਡਰ ਤੱਕ ਹਰਿਆਣਾ ਵੱਲੋਂ ਇਹ ਕਾਰਜ ਪੂਰਾ ਕਰ ਲਿੱਤਾ ਗਿਆ ਹੈ। ਪੰਜਾਬ ਸਰਕਾਰ ਆਪਣਾ ਇਹ ਫਰਜ਼ ਨਿਭਾਉਣ ਵਿੱਚ ਨਾ ਕਾਮਯਾਬ ਰਹੀ ਹੈ। ਜਿਸ ਦਾ ਖਮਿਆਜਾ ਸਰਹੱਦੀ ਖੇਤਰ ਨੂੰ ਆਉਣ ਵਾਲੇ ਦਿਨਾਂ ਵਿੱਚ ਭੁਗਤਣਾ ਪੈ ਸਕਦਾ ਹੈ। ਇਸ ਨਾਲ ਜਿੱਥੇ ਆਮ ਲੋਕਾਂ ਵਪਾਰੀਆਂ ਦੀ ਆਸ ਨੂੰ ਢਾਹ ਲੱਗੀ ਹੈ, ਉੱਥੇ ਹੀ ਅੰਮ੍ਰਿਤਸਰ ਦੇ ਵਿਕਾਸ ਤੇ ਵੀ ਇੱਕ ਵੱਡਾ ਸਵਾਲੀਆ ਚਿੰਨ ਲੱਗ ਗਿਆ ਹੈ।

Next Story
ਤਾਜ਼ਾ ਖਬਰਾਂ
Share it