ਜ਼ਬਰਜਨਾਹ ਮਾਮਲੇ 'ਚ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਮਿਲੀ ਵੱਡੀ ਰਾਹਤ
ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢਡਰੀਆਂਵਾਲਾ ਪਟਿਆਲਾ ਦੇ ਪਰਮੇਸ਼ਰ ਦੁਆਰ ਡੇਰੇ ਦੇ ਮੁਖੀ ਹਨ। ਜੋ ਅਕਸਰ ਹੀ ਵਿਵਾਦ ਵਿੱਚ ਘਿਰੇ ਰਹਿੰਦੇ ਨੇ , ਜਿਨ੍ਹਾਂ ਖਿਲਾਫ 12 ਸਾਲ ਪੁਰਾਣੇ ਮਾਮਲੇ ਵਿਚ ਹੁਣ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ,

ਚੰਡੀਗੜ੍ਹ : ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢਡਰੀਆਂਵਾਲਾ ਪਟਿਆਲਾ ਦੇ ਪਰਮੇਸ਼ਰ ਦੁਆਰ ਡੇਰੇ ਦੇ ਮੁਖੀ ਹਨ। ਜੋ ਅਕਸਰ ਹੀ ਵਿਵਾਦ ਵਿੱਚ ਘਿਰੇ ਰਹਿੰਦੇ ਨੇ , ਜਿਨ੍ਹਾਂ ਖਿਲਾਫ 12 ਸਾਲ ਪੁਰਾਣੇ ਮਾਮਲੇ ਵਿਚ ਹੁਣ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਨਾਲ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਇਕ ਵੱਡੀ ਰਾਹਤ ਮਿਲਦੀ ਹੋਈ ਨਜ਼ਰ ਆਉਂਦੀ ਪਈ ਹੈ, ਦਰਅਸਲ ਇਹ ਮਾਮਲਾ ਸਾਲ 2012 ਦਾ ਹੈ, ਜਿਸ ਵਿੱਚ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਉਪਰ ਇਕ ਕੁੜੀ ਦੇ ਬਲਾਤਕਾਰ ਤੇ ਕਤਲ ਦੇ ਇਲਜਾਮ ਲੱਗੇ ਸਨ,
ਜਦੋ ਪਰਮੇਸ਼ਵਰ ਦੁਆਰ ਦੇ ਬਾਹਰ ਇਕ ਕੁੜੀ ਦੀ ਲਾਸ਼ ਮਿਲਦੀ ਹੈ, ਜਿਸ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਹੈ, ਪੋਸਟਮਾਰਟਮ ਦੀ ਰਿਪਰੋਟ ਵਿੱਚ ਪਤਾ ਲੱਗਦਾ ਕਿ ਕੁੜੀ ਵਲੋਂ ਜ਼ਹਿਰ ਖਾਧੀ ਗਈ ਹੈ, ਪਰ ਇਸ ਮਗਰੋਂ ਕੁੜੀ ਦੇ ਭਰਾ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾ ਕੇ ਸ਼ਿਕਾਇਤ ਤੋਂ ਦਰਜ ਕਰਵਾਈ ਜਾਂਦੀ ਹੈ, ਜਿਸ ਵਿੱਚ ਰਣਜੀਤ ਸਿੰਘ ਢਡਰੀਆਂਵਾਲਾ ਉਪਰ ਇਹ ਇਲਜ਼ਾਮ ਲਗਾਏ ਜਾਂਦੇ ਹਨ ਕੇ ਪਰਮੇਸ਼ਰ ਦੁਆਰ ਅੰਦਰ ਕੁੜੀ ਨਾਲ ਬਲਾਤਕਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ,
ਜਿਸ ਤੋਂ ਬਾਅਦ ਹਾਈਕੋਰਟ ਨੇ ਕਹਿਣ ਤੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਖ਼ਿਲਾਫ਼ ਬਲਾਤਕਾਰ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਜਾਂਦਾ ਹੈ, ਇਸ ਪੂਰੇ ਮਾਮਲੇ ਦੀ ਜਾਂਚ ਲਈ ਐਸਪੀ ਸਵਰਨਜੀਤ ਕੌਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਵੀ ਕੀਤਾ ਜਾਂਦਾ ਹੈ, ਐਸਆਈਟੀ ਵੱਲੋਂ ਜਾਂਚ ਕਰ ਕੇ ਇੱਕ ਰਿਪੋਰਟ ਪਟਿਆਲਾ ਦੇ ਐਸਐਸਪੀ ਨੂੰ ਸੌਂਪੀ ਗਈ ਹੈ, ਜਿਸ ਵਿੱਚ ਇਹ ਕਿਹਾ ਗਿਆ ਢੰਡਰੀਆਂ ਵਾਲਿਆਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆਉਂਦੀ ਪਈ ਹੈ,
ਹੁਣ ਦੇਖਣਾ ਇਹ ਹੋਵੇਗਾ ਕਿ ਜਦੋ ਇਹ ਰਿਪਰੋਟ ਪੰਜਾਬ ਹਰਿਆਣਾ ਹਾਈਕੋਰਟ 'ਚ ਜਾਵੇਗੀ ਤਾਂ ਹਾਈਕੋਰਟ ਦਾ ਇਸ ਤੇ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਖ਼ਿਲਾਫ਼ ਕੋਈ ਵੀ ਇਲਜ਼ਾਮ ਸਾਬਿਤ ਨਹੀਂ ਹੋਇਆ, ਜਿਸ ਤੋਂ ਬਾਅਦ ਐਫਆਈਆਰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਸ ਨਾਲ ਭਾਈ ਰਣਜੀਤ ਸਿੰਘ ਕਿ ਫੈਸਲਾ ਹੋਵੇਗਾ,