ਹੁਸ਼ਿਆਰਪੁਰ ਦੇ ਕਈ ਪਿੰਡਾਂ ਵਿੱਚ ਵੜਿਆ ਬਿਆਸ ਦਰਿਆ ਦਾ ਪਾਣੀ
ਇਸ ਵਾਰੀ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਸਾਬਤ ਹੋਈ ਅਤੇ ਔਸਟਨ ਤੋਂ ਕਿਤੇ ਜਿਆਦਾ ਵੱਧ ਬਾਰਿਸ਼ ਪੰਜਾਬ ਅਤੇ ਹਿਮਾਚਲ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ , ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਰਿਆਵਾਂ ਦੇ ਨੇੜੇ ਬਰਸਾਤੀ ਪਾਣੀ ਆ ਜਾਣ ਕਾਰਨ ਸਥਿਤੀ ਬਦੋ ਬਤਰ ਬਣੀ ਹੋਈ ਹੈ।

By : Makhan shah
ਹੁਸ਼ਿਆਰਪੁਰ : ਇਸ ਵਾਰੀ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਸਾਬਤ ਹੋਈ ਅਤੇ ਔਸਟਨ ਤੋਂ ਕਿਤੇ ਜਿਆਦਾ ਵੱਧ ਬਾਰਿਸ਼ ਪੰਜਾਬ ਅਤੇ ਹਿਮਾਚਲ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ , ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਰਿਆਵਾਂ ਦੇ ਨੇੜੇ ਬਰਸਾਤੀ ਪਾਣੀ ਆ ਜਾਣ ਕਾਰਨ ਸਥਿਤੀ ਬਦੋ ਬਤਰ ਬਣੀ ਹੋਈ ਹੈ।
ਸਾਡੀ ਟੀਮ ਨੇ ਜਲਾ ਹੁਸ਼ਿਆਰਪੁਰ ਦੇ ਮੁਕੇਰੀਆਂ ਨੇੜਲੇ ਪਿੰਡਾਂ ਦਾ ਦੌਰਾ ਕੀਤਾ ਤਾਂ ਦਰਿਆ ਬਿਆਸ ਤੋਂ ਚੰਦ ਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਕੋਲੀਆਂ 418 ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਦੋ ਵਾਰੀ ਪਾਣੀ ਆ ਚੁੱਕਾ ਹੈ ਅਤੇ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਪਿੰਡ ਵਿੱਚ ਵੜ ਗਿਆ ਸੀ, ਪਰ ਜਲ ਸਰੋਤ ਵਿਭਾਗ ਪੰਜਾਬ ਦੇ ਮੁਕੇਰੀਆਂ ਦੇ ਅਧਿਕਾਰੀ ਕਰਮਚਾਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਥਾਈ ਧੂਸੀ ਬਣ ਦੇ ਟੁੱਟ ਜਾਣ ਤੋਂ ਬਾਅਦ ਆਏ ਇਸ ਪਾਣੀ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਗਈਆਂ ਸਨ ਅਤੇ ਜਿਸ ਕਾਰਨ ਪਿੰਡ ਵਿੱਚ ਪਾਣੀ ਦਾ ਪੱਧਰ ਮੁੜ ਉੱਪਰ ਨਹੀਂ ਆਇਆ।
ਲੋਕਾਂ ਨੇ ਦੱਸਿਆ ਕਿ ਧੁੱਸੀ ਬੰਨ ਟੁੱਟ ਜਾਣ ਕਾਰਨ ਇਹ ਪਾਣੀ ਆਇਆ ਸੀ ਅਤੇ ਆਮ ਤੌਰ ਤੇ ਤੇਜ਼ ਬਰਸਾਤ ਹੋਣ ਦੇ ਬਾਵਜੂਦ ਵੀ ਡੈਮ ਤੋਂ ਪਾਣੀ ਵੀ ਛੱਡਿਆ ਜਾਂਦਾ ਹੈ ਪਰ ਇਸ ਤਰ੍ਹਾਂ ਨਾਲ ਕਦੇ ਤਬਾਹੀ ਦਾ ਮੰਜ਼ਰ ਬਹੁਤਾ ਦੇਖਣ ਨੂੰ ਨਹੀਂ ਮਿਲਿਆ ਪਰ ਇਸ ਵਾਰੀ ਚੱਕੀ ਪਠਾਨਕੋਟ ਵਾਲੇ ਪਾਸੇਓਂ ਇੱਕਦਮ ਪਾਣੀ ਆ ਜਾਣ ਕਾਰਨ ਇਸ ਪਿੰਡ ਵਿੱਚ ਪਾਣੀ ਆ ਵੜਿਆ ਜਿਸ ਤੋਂ ਬਾਅਦ ਲੋਕਾਂ ਨੇ ਰਾਤਾਂ ਜਾਗ ਕੇ ਕੱਟਣੀਆਂ ਸ਼ੁਰੂ ਕਰ ਦਿੱਤੀਆਂ, ਹਾਲਾਂਕਿ ਲੋਕਾਂ ਵਿੱਚ ਹਾਲੇ ਤੱਕ ਡਰ ਬਣਿਆ ਹੋਇਆ ਹੈ ਅਤੇ ਲੋਕ ਰਾਤਾਂ ਜਾਗ ਕੇ ਕੱਟ ਰਹੇ ਨੇ।
ਲੋਕਾਂ ਨੇ ਇਹ ਵੀ ਦੱਸਿਆ ਕਿ ਦੁਧਾਰੂ ਪਸ਼ੂ ਅਤੇ ਬੱਚਿਆਂ ਨੂੰ ਉਹ ਰਿਸ਼ਤੇਦਾਰਾਂ ਕੋਲ ਛੱਡ ਆਏ ਹਨ ਤਾਂ ਕਿ ਜੇਕਰ ਮੁੜ ਪਾਣੀ ਆਉਂਦਾ ਹੈ ਤਾਂ ਕੋਈ ਪਸ਼ੂਆਂ ਅਤੇ ਬੱਚਿਆਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਸਥਾਨਕ ਵਾਸੀਆਂ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਘਰਾਂ ਵਿੱਚ ਲਗਾਤਾਰ ਪਾਣੀ ਖੜਾ ਰਹਿਣ ਕਾਰਨ ਅਤੇ ਕਈ ਵਾਰ ਪਾਣੀ ਦੇ ਉਤਰਨ ਤੋਂ ਬਾਅਦ ਤਰੇੜਾਂ ਆਈਆਂ ਨੇ ਅਤੇ ਪੂਰੇ ਪਿੰਡ ਦੀ ਜਮੀਨ ਵਿੱਚ ਖੜੀਆਂ ਫਸਲਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ।।


